04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਏ.ਪੀ. ਢਿੱਲੋਂ ਦੇ ਘਰ ’ਤੇ ਗੋਲੀਬਾਰੀ ਕਰਨ ਵਾਲੇ ਅਭਿਜੀਤ ਕਿੰਗਰਾ ਨੂੰ ਭਾਰਤ ਡਿਪੋਰਟ ਕਰਨ ਦੇ ਹੁਕਮ

ਅਜੀਤ ਡੈਸਕ 18-06-2026
ਵੈਨਕੂਵਰ, 17 ਜੂਨ (ਮਲਕੀਤ ਸਿੰਘ)-ਕੈਨੇਡਾ ਦੇ ਇਮੀਗ੍ਰੇਸ਼ਨ ਐਂਡ ਰਿਫਿਊਜੀ ਬੋਰਡ ਨੇ ਪੰਜਾਬੀ ਗਾਇਕ ਏ.ਪੀ. ਢਿੱਲੋਂ ਦੇ ਬ੍ਰਿਟਿਸ਼ ਕੋਲੰਬੀਆ ਸਥਿਤ ਘਰ ‘ਤੇ ਗੋਲੀਬਾਰੀ ਕਰਨ ਵਾਲੇ ਭਾਰਤੀ ਨਾਗਰਿਕ ਅਭਿਜੀਤ ਕਿੰਗਰਾ ਨੂੰ ਕੈਨੇਡਾ ਤੋਂ ਡਿਪੋਰਟ ਕਰਨ ਦੇ ਹੁਕਮ ਜਾਰੀ ਕੀਤੇ ਹਨ| ਇਮੀਗ੍ਰੇਸ਼ਨ ਬੋਰਡ ਨੇ ਆਪਣੇ ਫ਼ੈਸਲੇ ‘ਚ ਕਿਹਾ ਕਿ ਕਿੰਗਰਾ ਸੰਗਠਿਤ ਅਪਰਾਧਿਕ ਗਤੀਵਿਧੀਆਂ ਨਾਲ ਜੁੜਿਆ ਹੋਇਆ ਹੈ| ਅਭਿਜੀਤ ਕਿੰਗਰਾ ਭਾਰਤ ਤੋਂ ਵਿਦਿਆਰਥੀ ਵੀਜ਼ੇ ‘ਤੇ ਕੈਨੇਡਾ ਆਇਆ ਸੀ| ਪੁਲਿਸ ਅਨੁਸਾਰ ਉਸ ਵੱਲੋਂ ਸਤੰਬਰ 2024 ‘ਚ ਬ੍ਰਿਟਿਸ਼ ਕੋਲੰਬੀਆ ਦੇ ਕੋਲਵੁੱਡ ਇਲਾਕੇ ਵਿਚ ਸਥਿਤ ਪੰਜਾਬੀ ਗਾਇਕ ਏ.ਪੀ. ਢਿੱਲੋਂ ਦੇ ਘਰ ‘ਤੇ ਹਮਲਾ ਕੀਤਾ ਗਿਆ ਸੀ| ਕਿੰਗਰਾ ਨੇ ਘਰ ਵੱਲ 14 ਗੋਲੀਆਂ ਚਲਾਈਆਂ ਸਨ। ਅਦਾਲਤ ਵਿਚ ਕਿੰਗਰਾ ਨੇ ਦੋਸ਼ ਕਬੂਲ ਕਰ ਲਿਆ ਸੀ, ਜਿਸ ਤੋਂ ਬਾਅਦ ਉਸ ਨੂੰ 6 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ । ਡਿਪੋਰਟੇਸ਼ਨ ਸੁਣਵਾਈ ਦੌਰਾਨ ਕਿੰਗਰਾ ਨੇ ਦਾਅਵਾ ਕੀਤਾ ਕਿ ਜੇਕਰ ਉਸ ਨੂੰ ਭਾਰਤ ਭੇਜਿਆ ਗਿਆ ਤਾਂ ਲਾਰੈਂਸ ਬਿਸ਼ਨੋਈ ਗੈਂਗ ਉਸ ਦੀ ਹੱਤਿਆ ਕਰ ਸਕਦੀ ਹੈ| ਹਾਲਾਂਕਿ ਇਮੀਗ੍ਰੇਸ਼ਨ ਐਂਡ ਰਿਫਿਊਜੀ ਬੋਰਡ ਨੇ ਉਸ ਦੀਆਂ ਦਲੀਲਾਂ ਨੂੰ ਰੱਦ ਕਰ ਦਿੱਤਾ।
ਪਿਛਲੀ ਖ਼ਬਰ ਭਾਰਤ ਨੇ ਅਫਗਾਨਿਸਤਾਨ ਨੂੰ 170 ਦੌੜਾਂ ਨਾਲ ਹਰਾਇਆ ਅਗਲੀ ਖ਼ਬਰ ਆਸਟਰੀਆ ਨੇ 36 ਸਾਲਾਂ ’ਚ ਪਹਿਲੀ ਵਿਸ਼ਵ ਕੱਪ ਜਿੱਤ ਦਰਜ ਕੀਤੀ, ਜਾਰਡਨ ਨੂੰ 3-1 ਨਾਲ ਹਰਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।