ਲਖਨਊ, 17 ਜੂਨ (ਪੀ.ਟੀ.ਆਈ.)-ਭਾਰਤੀ ਟੀਮ ਨੇ ਦੂਜੇ ਇਕ ਰੋਜ਼ਾ ਮੈਚ ‘ਚ ਅਫਗਾਨਿਸਤਾਨ ਨੂੰ ਹਰਾ ਕੇ ਲਖਨਊ ‘ਚ 170 ਦੌੜਾਂ ਦੀ ਸ਼ਾਨਦਾਰ ਜਿੱਤ ਦਰਜ ਕੀਤੀ| ਸ਼ੁਭਮਨ ਗਿੱਲ ਤੇ ਈਸ਼ਾਨ ਕਿਸ਼ਨ ਵਲੋਂ ਲਗਾਏ ਸੈਂਕੜਿਆਂ ਸਦਕਾ ਭਾਰਤ 403 ਦੌੜਾਂ ਦੇ ਵੱਡੇ ਸਕੋਰ ਤੱਕ ਪਹੁੰਚ ਗਿਆ| ਜਵਾਬ ‘ਚ, ਅਫਗਾਨਿਸਤਾਨ 44.3 �ਵਰਾਂ ‘ਚ ਸਿਰਫ਼ 232 ਦੌੜਾਂ ਹੀ ਬਣਾ ਸਕਿਆ| ਭਾਰਤ ਨੇ ਅੱਠਵੀਂ ਵਾਰ ਇਕ ਰੋਜ਼ਾ ਕ੍ਰਿਕਟ ਵਿਚ 400 ਦੌੜਾਂ ਦਾ ਅੰਕੜਾ ਪਾਰ ਕੀਤਾ| ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਦੇ ਯਸ਼ਸਵੀ ਜੈਸਵਾਲ 9 ਗੇਂਦਾਂ ‘ਚ 4 ਦੌੜਾਂ ਬਣਾਈਆਂ| ਇਸ ਤੋਂ ਬਾਅਦ, ਰੋਹਿਤ ਸ਼ਰਮਾ (48) ਨੇ ਸ਼ੁਭਮਨ ਨਾਲ ਦੂਜੀ ਵਿਕਟ ਲਈ 87 ਦੌੜਾਂ ਦੀ ਸਾਂਝੇਦਾਰੀ ਕੀਤੀ| ਸ਼ੁਭਮਨ ਨੇ ਫਿਰ ਈਸ਼ਾਨ ਕਿਸ਼ਨ ਦੇ ਨਾਲ 224 ਦੌੜਾਂ ਦੀ ਇਕ ਸ਼ਾਨਦਾਰ ਸਾਂਝੇਦਾਰੀ ਕੀਤੀ| ਈਸ਼ਾਨ ਨੇ 125 ਦੌੜਾਂ ਬਣਾਈਆਂ ਤੇ ਸ਼ੁਭਮਨ ਗਿੱਲ ਨੇ 154 ਦੌੜਾਂ ਬਣਾਈਆਂ| ਵੱਡੇ ਟੀਚੇ ਦਾ ਪਿੱਛਾ ਕਰਦੇ ਹੋਏ, ਅਫਗਾਨਿਸਤਾਨ ਨੇ ਇਕ ਸਥਿਰ ਸ਼ੁਰੂਆਤ ਕੀਤੀ, ਰਹਿਮਾਨਉੱਲਾ ਗੁਰਬਾਜ਼ ਤੇ ਇਬਰਾਹਿਮ ਜ਼ਦਰਾਨ ਨੇ 52 ਦੌੜਾਂ ਦੀ �ਪਨਿੰਗ ਸਾਂਝੇਦਾਰੀ ਕੀਤੀ| ਗੁਰਬਾਜ਼ ਨੇ 41 ਦੌੜਾਂ ਦਾ ਯੋਗਦਾਨ ਪਾਇਆ| ਰਹਿਮਤ ਸ਼ਾਹ 79 ਦੌੜਾਂ ਨਾਲ ਇਕ ਸ਼ਾਨਦਾਰ ਪਾਰੀ ਖੇਡੀ ਪਰ ਇਹ ਅਫਗਾਸਿਤਾਨ ਦੀ ਜਿੱਤ ਲਈ ਕਾਫ਼ੀ ਨਹੀਂ ਸੀ| ਭਾਰਤ ਲਈ, ਗੁਰਨੂਰ ਬਰਾੜ ਤੇ ਅਰਸ਼ਦੀਪ ਸਿੰਘ ਨੇ 3-3 ਵਿਕਟਾਂ ਲਈਆਂ| ਡੈਬਿਊ ਕਰਨ ਵਾਲੇ ਪ੍ਰਿੰਸ ਯਾਦਵ ਨੇ 2 ਤੇ ਵਾਸ਼ਿੰਗਟਨ ਸੁੰਦਰ ਨੇ ਇਕ ਵਿਕਟ ਲਈ|
ਭਾਰਤ ਨੇ ਅਫਗਾਨਿਸਤਾਨ ਨੂੰ 170 ਦੌੜਾਂ ਨਾਲ ਹਰਾਇਆ
ਅਜੀਤ ਡੈਸਕ
18-06-2026