24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

-ਫ਼ੀਫ਼ਾ ਵਿਸ਼ਵ ਕੱਪ- ਵੈਨਕੂਵਰ ਦੇ ਕਈ ਰੈਸਟੋਰੈਂਟਾਂ ’ਚ ਗਾਹਕਾਂ ਦੀ ਰੌਣਕ ਵਧੀ

ਅਜੀਤ ਡੈਸਕ 18-06-2026
ਵੈਨਕੂਵਰ, 17 ਜੂਨ (ਮਲਕੀਤ ਸਿੰਘ) � ਫ਼ੀਫ਼ਾ ਵਿਸ਼ਵ ਕੱਪ 2026 ਦੌਰਾਨ ਵੈਨਕੂਵਰ ਦੇ ਕਈ ਬਾਰ ਅਤੇ ਰੈਸਟੋਰੈਂਟ ਖੇਡ ਪ੍ਰੇਮੀਆਂ ਦੀ ਉਮੀਦ ਤੋਂ ਕਿਤੇ ਵੱਧ ਭੀੜ ਕਾਰਨ ਹੈਰਾਨ ਰਹਿ ਗਏ ਹਨ। ਸ਼ੁਰੂਆਤੀ ਮੈਚਾਂ ਦੌਰਾਨ ਵੱਡੀ ਗਿਣਤੀ ਵਿੱਚ ਪ੍ਰਸ਼ੰਸਕਾਂ ਦੇ ਪੁੱਜਣ ਕਾਰਨ ਕਈ ਥਾਵਾਂ ‘ਤੇ ਪ੍ਰਬੰਧ ਘੱਟ ਪੈ ਗਏ, ਜਿਸ ਤੋਂ ਬਾਅਦ ਹੁਣ ਕਾਰੋਬਾਰੀ ਆਉਣ ਵਾਲੇ ਮੈਚਾਂ ਲਈ ਵਾਧੂ ਤਿਆਰੀਆਂ ਵਿੱਚ ਜੁਟ ਗਏ ਹਨ। ਜਾਣਕਾਰੀ ਅਨੁਸਾਰ ਆਸਟ੍ਰੇਲੀਆ ਦੇ ਮੈਚ ਦੌਰਾਨ ਵੱਡੀ ਗਿਣਤੀ ਵਿੱਚ ਪ੍ਰਸ਼ੰਸਕ ਬਾਰਾਂ ਵਿੱਚ ਪੁੱਜੇ, ਜਿਸ ਨਾਲ ਖਾਣ-ਪੀਣ ਦੀਆਂ ਵਸਤਾਂ ਅਤੇ ਹੋਰਨਾ ਪਦਾਰਥਾਂ ਦੀ ਮੰਗ ਅਚਾਨਕ ਕਾਫ਼ੀ ਵੱਧ ਗਈ। ਇੱਕ ਬਾਰ ਪ੍ਰਬੰਧਕ ਨੇ ਦੱਸਿਆ ਕਿ ਹਫ਼ਤੇ ਦੇ ਅਖੀਰ ਲਈ ਮੰਗਵਾਇਆ ਗਿਆ ਵੱਡਾ ਭੰਡਾਰ ਵੀ ਉਮੀਦ ਨਾਲੋਂ ਕਾਫ਼ੀ ਤੇਜ਼ੀ ਨਾਲ ਖ਼ਤਮ ਹੋ ਚੁਕਾ ਹੈ। ਕਾਰੋਬਾਰੀਆਂ ਦਾ ਕਹਿਣਾ ਹੈ ਕਿ ਹੁਣ ਉਹ ਬਾਕੀ ਵਿਸ਼ਵ ਕੱਪ ਮੈਚਾਂ ਨੂੰ ਧਿਆਨ ਵਿੱਚ ਰੱਖਦਿਆਂ ਵਾਧੂ ਸਟਾਫ਼, ਖਾਣ-ਪੀਣ ਦਾ ਵਧੇਰੇ ਪ੍ਰਬੰਧ ਅਤੇ ਬੈਠਣ ਦੀ ਸਮਰੱਥਾ ਵਿੱਚ ਵਾਧਾ ਕਰ ਰਹੇ ਹਨ, ਤਾਂ ਜੋ ਖੇਡ ਪ੍ਰੇਮੀਆਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਪਿਛਲੀ ਖ਼ਬਰ ਗਲਾਸਗੋ ਵਿੱਚ ਪਟਿਆਲੇ ਦੇ ਨੌਜਵਾਨ ਦੀ ਦਰਦਨਾਕ ਮੌਤ ਅਗਲੀ ਖ਼ਬਰ ਲੈਸਟਰ ਫੁੱਟਬਾਲ ਟੂਰਨਾਮੈਂਟ ਦੀਆਂ ਤਿਆਰੀਆਂ ਸਬੰਧੀ ਹੋਈ ਅਹਿਮ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।