25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਵੈਨਕੂਵਰ ਦੀਆਂ ਕਾਰ-ਮੁਕਤ ਸੜਕਾਂ ਬਣੀਆਂ ਖਿੱਚ ਦਾ ਕੇਂਦਰ ਬਹੁਗਿਣਤੀ ਖੇਡ ਪ੍ਰੇਮੀ ਖੁੱਲ੍ਹੇ ਆਕਾਸ਼ ਹੇਠ ਮੈਚਾਂ ਦਾ ਮਾਣ ਰਹੇ ਨੇ ਆਨੰਦ

ਅਜੀਤ ਡੈਸਕ 18-06-2026
ਵੈਨਕੂਵਰ, 17 ਜੂਨ (ਮਲਕੀਤ ਸਿੰਘ)-ਫ਼ੀਫ਼ਾ ਵਿਸ਼ਵ ਕੱਪ 2026 ਦੇ ਮਾਹੌਲ ਨੂੰ ਹੋਰ ਰੰਗੀਨ ਬਣਾਉਣ ਲਈ ਵੈਨਕੂਵਰ ਵਿੱਚ ਬਣਾਏ ਗਏ ਕਾਰ-ਮੁਕਤ ਖੇਤਰ ਲੋਕਾਂ ਦੀ ਪਹਿਲੀ ਪਸੰਦ ਬਣਦੇ ਨਜ਼ਰ ਆ ਰਹੇ ਹਨ। ਕਿਉਂਕਿ ਸ਼ਹਿਰ ਦੀਆਂ ਕਈ ਸੜਕਾਂ ਨੂੰ ਆਵਾਜਾਈ ਲਈ ਬੰਦ ਕਰਕੇ ਉੱਥੇ ਪੈਦਲ ਸੈਰ, ਖਾਣ-ਪੀਣ, ਸੰਗੀਤ ਅਤੇ ਖੇਡਾਂ ਨਾਲ ਸਬੰਧਤ ਗਤੀਵਿਧੀਆਂ ਲਈ ਖੁੱਲ੍ਹੇ ਜਨਤਕ ਸਥਾਨਾਂ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਇਨ੍ਹਾਂ ਕਾਰ-ਮੁਕਤ ਖੇਤਰਾਂ ਵਿੱਚ ਹਰ ਰੋਜ਼ ਹਜ਼ਾਰਾਂ ਸਥਾਨਕ ਨਿਵਾਸੀ ਅਤੇ ਸੈਲਾਨੀ ਪਹੁੰਚ ਰਹੇ ਹਨ> ਰੈਸਟੋਰੈਂਟਾਂ ਅਤੇ ਕੈਫ਼ਿਆਂ ਵੱਲੋਂ ਬਾਹਰ ਬੈਠਣ ਦੀ ਵਿਸ਼ੇਸ਼ ਵਿਵਸਥਾ ਕੀਤੀ ਗਈ ਹੈ, ਜਿਸ ਕਾਰਨ ਲੋਕ ਵਿਸ਼ਵ ਕੱਪ ਦੇ ਜਸ਼ਨਾਂ ਦਾ ਖੁੱਲ੍ਹ ਕੇ ਆਨੰਦ ਮਾਣ ਰਹੇ ਹਨ। ਸ਼ਹਿਰ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਪਹਿਲ ਦਾ ਮਕਸਦ ਲੋਕਾਂ ਨੂੰ ਸੁਰੱਖਿਅਤ, ਮਨੋਰੰਜਕ ਅਤੇ ਪਰਿਵਾਰਕ ਮਾਹੌਲ ਮੁਹੱਈਆ ਕਰਵਾਉਣਾ ਹੈ। ਫ਼ੀਫ਼ਾ ਵਿਸ਼ਵ ਕੱਪ ਦੌਰਾਨ ਇਹ ਕਾਰ-ਮੁਕਤ ਖੇਤਰ ਵੈਨਕੂਵਰ ਦੇ ਜਸ਼ਨੀ ਮਾਹੌਲ ਨੂੰ ਹੋਰ ਵੀ ਰੌਣਕਮਈ ਬਣਾ ਰਹੇ ਹਨ।
ਪਿਛਲੀ ਖ਼ਬਰ ਵਿਲਮਿੰਗਟਨ ਦੇ ਇਕ ਹਸਪਤਾਲ ਵਿਚ 2 ਵਿਅਕਤੀਆਂ ਨੂੰ ਮਾਰੀ ਗੋਲੀ ਅਗਲੀ ਖ਼ਬਰ ਏਲੀ ਦੰਗਿਆਂ ਦੇ ਪਹਿਲੇ ਪੰਜ ਦੋਸ਼ੀਆਂ ਨੂੰ ਸਜ਼ਾਵਾਂ, ਅਦਾਲਤ ਵਿਚ ਜੱਜ ਖ਼ਿਲਾਫ਼ ਨਾਅਰੇਬਾਜ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।