25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਵਿਲਮਿੰਗਟਨ ਦੇ ਇਕ ਹਸਪਤਾਲ ਵਿਚ 2 ਵਿਅਕਤੀਆਂ ਨੂੰ ਮਾਰੀ ਗੋਲੀ

ਅਜੀਤ ਡੈਸਕ 18-06-2026
ਸੈਕਰਾਮੈਂਟੋ, 17 ਜੂਨ (ਹੁਸਨ ਲੜੋਆ ਬੰਗਾ)-ਡੇਲਾਵੇਅਰ ਦੇ ਵਿਲਮਿੰਗਟਨ ਦੇ ਇੱਕ ਹਸਪਤਾਲ ਵਿਚ ਦੋ ਲੋਕਾਂ ਨੂੰ ਗੋਲੀ ਮਾਰਨ ਤੋਂ ਬਾਅਦ ਹਸਪਤਾਲ ਨੂੰ ਬੰਦ ਕਰ ਦਿੱਤਾ ਗਿਆ ਹੈ। ਵਿਲਮਿੰਗਟਨ ਪੁਲਿਸ ਵਿਭਾਗ ਅਨੁਸਾਰ, ਗੋਲੀਬਾਰੀ ਦੀ ਘਟਨਾ ਦੀਆਂ ਰਿਪੋਰਟਾਂ ਤੋਂ ਬਾਅਦ, ਫਿਲਾਡੇਲਫੀਆ ਤੋਂ ਲਗਭਗ 30 ਮੀਲ ਦੱਖਣ-ਪੱਛਮ ਵਿੱਚ ਸਥਿਤ ਵਿਲਮਿੰਗਟਨ ਹਸਪਤਾਲ ਵਿੱਚ ਅਧਿਕਾਰੀਆਂ ਨੇ ਦੁਪਹਿਰ 3:30 ਵਜੇ ਦੇ ਕਰੀਬ ਕਾਰਵਾਈ ਕੀਤੀ। ਐਫ ਬੀ ਆਈ ਅਤੇ ਡੇਲਾਵੇਅਰ ਸਟੇਟ ਪੁਲਿਸ ਸਮੇਤ ਕਈ ਏਜੰਸੀਆਂ ਸਹਾਇਤਾ ਲਈ ਮੌਕੇ ‘ਤੇ ਪਹੁੰਚੀਆਂ। ਐਮਰਜੈਂਸੀ ਵਿਚ ਆਉਣ ਵਾਲੇ ਮਰੀਜ਼ਾਂ ਨੂੰ ਹੋਰ ਹਸਪਤਾਲਾਂ ਵਿੱਚ ਭੇਜ ਦਿੱਤਾ ਗਿਆ ਹੈ। ਪੁਲਿਸ ਨੇ ਸ਼ੱਕੀ ਹਮਲਾਵਰ ਦੀ ਪਛਾਣ ਜਨਤਿਕ ਨਹੀਂ ਕੀਤੀ ਹੈ ਤੇ ਨਾ ਹੀ ਗੋਲੀਬਾਰੀ ਵਿਚ ਜਖਮੀ ਹੋਏ ਵਿਅਕਤੀਆਂ ਬਾਰੇ ਕੋਈ ਜਾਣਕਾਰੀ ਦਿੱਤੀ ਹੈ।
ਪਿਛਲੀ ਖ਼ਬਰ ਫੀਫਾ ਵਿਸ਼ਵ ਕੱਪ ਦਾ ਜਾਦੂ: ਉੱਤਰੀ-ਪੂਰਬੀ ਅਮਰੀਕਾ ਵਿੱਚ ਕਰਫ਼ਿਊ ਵਰਗਾ ਮਾਹੌਲ ਅਗਲੀ ਖ਼ਬਰ ਵੈਨਕੂਵਰ ਦੀਆਂ ਕਾਰ-ਮੁਕਤ ਸੜਕਾਂ ਬਣੀਆਂ ਖਿੱਚ ਦਾ ਕੇਂਦਰ ਬਹੁਗਿਣਤੀ ਖੇਡ ਪ੍ਰੇਮੀ ਖੁੱਲ੍ਹੇ ਆਕਾਸ਼ ਹੇਠ ਮੈਚਾਂ ਦਾ ਮਾਣ ਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।