25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

16 ਸਾਲ ਤੋਂ ਘੱਟ ਉਮਰ ਵਾਲਿਆਂ ਲਈ ਸੋਸ਼ਲ ਮੀਡੀਆ ‘ਤੇ ਪਾਬੰਦੀ ਨਾ ਲਗਾਉਣ ਦੀ ਮੰਗ

ਅਜੀਤ ਡੈਸਕ 18-06-2026
ਗਲਾਸਗੋ, 17 ਜੂਨ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਯੂ.ਕੇ. ਸਰਕਾਰ ਨੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਟਿਕਟੋਕ, ਇੰਸਟਾਗ੍ਰਾਮ, ਸਨੈਪਚੈਟ, ਫੇਸਬੁੱਕ, X ਐਕਸ(ਟਵਿੱਟਰ) ਅਤੇ ਯੂਟਿਊਬ ਵਰਗੇ ਪਲੇਟਫਾਰਮਾਂ ‘ਤੇ ਪਾਬੰਦੀ ਲਗਾਉਣ ਦਾ ਫੈਸਲਾ ਲਿਆ ਹੈ। ਇਸ ਦੇ ਨਾਲ ਉਮਰ ਦੀ ਪੁਸ਼ਟੀ ਲਈ ਨਵੀਆਂ ਤਕਨੀਕਾਂ ਲਾਗੂ ਕੀਤੀਆਂ ਜਾ ਸਕਦੀਆਂ ਹਨ। ਹਾਲਾਂਕਿ ਅੰਤਿਮ ਨਿਯਮਾਂ ਅਤੇ ਲਾਗੂ ਕਰਨ ਦੀ ਪ੍ਰਕਿਰਿਆ ਬਾਰੇ ਵੇਰਵੇ ਅਜੇ ਤੈਅ ਹੋਣੇ ਬਾਕੀ ਹਨ। ਦੂਜੇ ਪਾਸੇ ਯੂਕੇ ਵਿੱਚ ਸਰਕਾਰ ਵੱਲੋਂ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ‘ਤੇ ਪਾਬੰਦੀ ਲਗਾਉਣ ਦੇ ਪ੍ਰਸਤਾਵ ਦੇ ਵਿਰੋਧ ਵਿੱਚ ਇੱਕ ਲੋਕਪ੍ਰਿਯ ਸੰਸਦੀ ਪਟੀਸ਼ਨ ਚੱਲ ਰਹੀ ਹੈ। ਇਸ ਪਟੀਸ਼ਨ ਦਾ ਸਿਰਲੇਖ “ਡੂ ਨਾਟ ਬੈਨ ਸ਼ੋਸਲ ਮੀਡੀਆ ਫਾਰ ਅੰਡਰ 16” ਹੈ ਅਤੇ ਇਸਨੂੰ ਲਿ� ਰੋਡਜ਼ ਨੇ ਸ਼ੁਰੂ ਕੀਤਾ ਹੈ। ਪਟੀਸ਼ਨ ਦੇ ਅਨੁਸਾਰ, ਬਹੁਤ ਸਾਰੇ ਨੌਜਵਾਨਾਂ ਲਈ ਸੋਸ਼ਲ ਮੀਡੀਆ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ, ਸਗੋਂ ਦੋਸਤਾਂ ਨਾਲ ਸੰਪਰਕ ਬਣਾਈ ਰੱਖਣ, ਆਪਣੀਆਂ ਭਾਵਨਾਵਾਂ ਸਾਂਝੀਆਂ ਕਰਨ ਅਤੇ ਸਹਾਇਤਾ ਪ੍ਰਾਪਤ ਕਰਨ ਦਾ ਇੱਕ ਮਹੱਤਵਪੂਰਨ ਮੰਚ ਹੈ। ਪਟੀਸ਼ਨ ਵਿੱਚ ਦਲੀਲ ਦਿੱਤੀ ਗਈ ਹੈ ਕਿ ਕਈ ਨੌਜਵਾਨ ਸੋਸ਼ਲ ਮੀਡੀਆ ਨੂੰ ਇੱਕ “ਜੀਵਨ-ਰੇਖਾ” ਅਤੇ ਸਹਾਇਕ ਭਾਈਚਾਰੇ ਵਜੋਂ ਵੇਖਦੇ ਹਨ, ਇਸ ਲਈ ਇਸ ‘ਤੇ ਪੂਰੀ ਪਾਬੰਦੀ ਲਗਾਉਣਾ ਠੀਕ ਨਹੀਂ ਹੋਵੇਗਾ। ਇਸ ਪਟੀਸ਼ਨ ‘ਤੇ ਖਬਰ ਲਿਖੇ ਜਾਣ ਤੱਕ 195000 ਤੋਂ ਵੱਧ ਲੋਕ ਦਸਤਖਤ ਕਰ ਚੁੱਕੇ ਹਨ, ਜਿਸ ਨਾਲ ਇਹ ਯੂਕੇ ਸੰਸਦ ਵਿੱਚ ਚਰਚਾ ਲਈ ਯੋਗ ਬਣ ਗਈ ਹੈ। 15 ਜੂਨ 2026 ਨੂੰ ਸੰਸਦੀ ਪਟੀਸ਼ਨ ਕਮੇਟੀ ਨੇ ਪੁਸ਼ਟੀ ਕੀਤੀ ਕਿ ਇਸ ਮਾਮਲੇ ਨੂੰ ਸੰਸਦ ਵਿੱਚ ਵਿਚਾਰ ਲਈ ਲਿਆ ਜਾਵੇਗਾ।
ਪਿਛਲੀ ਖ਼ਬਰ 8 ਸਾਲ ਪੁਰਾਣੇ ਕਤਲ ਮਾਮਲੇ ਵਿੱਚ ਦੋਸ਼ੀ ‘ਤੇ ਪਹਿਲੇ ਦਰਜੇ ਦੇ ਕਤਲ ਦਾ ਦੋਸ਼ ਆਇਦ ਅਗਲੀ ਖ਼ਬਰ ਫੀਫਾ ਵਿਸ਼ਵ ਕੱਪ ਦਾ ਜਾਦੂ: ਉੱਤਰੀ-ਪੂਰਬੀ ਅਮਰੀਕਾ ਵਿੱਚ ਕਰਫ਼ਿਊ ਵਰਗਾ ਮਾਹੌਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।