25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਸਾਊਥਾਲ ’ਚ ਕਤਲ ਹੋਏ ਗੁਰਭੇਜ ਸਿੰਘ ਦੇ ਮਾਮਲੇ ’ਚ 20 ਸਾਲਾ ਨੌਜਵਾਨ ਗ੍ਰਿਫਤਾਰ

ਅਜੀਤ ਡੈਸਕ 18-06-2026
ਲੰਡਨ, 17 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਬੀਤੇ ਦਿਨੀ ਸਾਊਥਾਲ ਵਿੱਚ ਗੁਰਭੇਜ ਸਿੰਘ ਨਾਮ ਦੇ ਵਿਅਕਤੀ ਦੀ ਚਾਕੂਮਾਰ ਕੇ ਕੀਤੀ ਗਈ ਹੱਤਿਆ ਦੀ ਜਾਂਚ ਕਰ ਰਹੇ ਜਾਂਚ ਅਧਿਕਾਰੀਆਂ ਨੇ ਕਤਲ ਦੇ ਸ਼ੱਕ ‘ਤੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ| ਬੀਤੇ ਕੱਲ ਮੰਗਲਵਾਰ, 16 ਜੂਨ ਨੂੰ 20 ਸਾਲਾ ਨੌਜਵਾਨ ਨੂੰ ਗੁਰਭੇਜ ਸਿੰਘ ਦੀ ਹੱਤਿਆ ਦੇ ਸ਼ੱਕ ‘ਤੇ ਗ੍ਰਿਫ਼ਤਾਰ ਕੀਤਾ ਹੈ। ਉਹ ਇਸ ਵੇਲੇ ਪੁਲਿਸ ਹਿਰਾਸਤ ਵਿੱਚ ਹੈ। ਬੁੱਧਵਾਰ, 10 ਜੂਨ ਦੀ ਰਾਤ ਨੂੰ ਨਾਰਥ ਰੋਡ ਸਾਊਥਾਲ ਤੇ ਲੰਡਨ ਐਂਬੂਲੈਂਸ ਸੇਵਾ ਅਧਿਕਾਰੀਆਂ ਨੇ ਦੋ ਜ਼ਖ਼ਮੀ ਵਿਅਕਤੀਆਂ ਨੂੰ ਪਾਇਆ। ਗੁਰਭੇਜ ਸਿੰਘ ਦੀ ਮੌਕੇ ਤੇ ਹੋ ਮੌਤ ਹੋ ਗਈ ਸੀ, ਜਦ ਕਿ ਦੂਜੇ ਵਿਅਕਤੀ ਨੂੰ ਹਸਪਤਾਲ ਭਰਤੀ ਕਰਨਾ ਪਿਆ। ਜਾਂਚ ਚੀਫ਼ ਇੰਸਪੈਕਟਰ ਐਲਿਸਨ ਫਾਕਸਵੈਲ ਨੇ ਕਿਹਾ ਕਿ ਗੁਰਭੇਜ ਦੀ ਮੌਤ ਤੋਂ ਬਾਅਦ ਅਧਿਕਾਰੀਆਂ ਨੇ ਜਾਂਚ ਤੋਂ ਬਾਅਦ ਕਤਲ ਦੇ ਸ਼ੱਕ ‘ਤੇ ਇਕ ਨੂੰ ਗ੍ਰਿਫ਼ਤਾਰ ਕੀਤਾ ਹੈ| ਉਹਨਾਂ ਨੇ ਸਥਾਨਿਕ ਲੋਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਸੀ.ਸੀ.ਟੀ.ਵੀ. ਤੇ ਹੋਰ ਜਾਣਕਾਰੀ ਮੁਹੱਈਆ ਕਰਵਾਈ, ਜਿਸ ਨਾਲ ਘਟਨਾਵਾਂ ਦੀਆਂ ਕੜੀਆਂ ਨੂੰ ਜੋੜਨ ਵਿੱਚ ਮਦਦ ਮਿਲੀ| ਪੁਲਿਸ ਨੇ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਕੁੱਲ ਸੱਤ ਲੋਕਾਂ ਵਿੱਚੋਂ ਛੇ ਨੂੰ ਬਿਨਾਂ ਹੋਰ ਕਾਰਵਾਈ ਦੇ ਛੱਡ ਦਿੱਤਾ ਜਦ ਕਿ ਇੱਕ ਵਿਅਕਤੀ ਪੁਲਿਸ ਜ਼ਮਾਨਤ ‘ਤੇ ਹੈ ਅਤੇ ਜਾਂਚ ਜਾਰੀ ਹੈ|
ਪਿਛਲੀ ਖ਼ਬਰ ਬੇਲਫਾਸਟ ਹਿੰਸਾ ਤੋਂ ਬਾਅਦ ਭਾਰਤੀ ਮਹਿਲਾਵਾਂ ਨੇ ਸ਼ਹਿਰ ਛੱਡਣ ਦਾ ਬਣਾਇਆ ਮਨ ਅਗਲੀ ਖ਼ਬਰ ਸਾਰਾਟੋਗਾ ਹਾਰਨੈੱਸ ਟਰੈਕ ਦੇ ਅਸਤਬਲ ਵਿੱਚ ਭਿਆਨਕ ਅੱਗ, 17 ਘੋੜਿਆਂ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।