19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਲਾਇਟਨ ਦੇ ਜੰਗਲ ’ਚ ਲੱਗੀ ਭਿਆਨਕ ਅੱਗ, ਤਾਜ਼ਾ ਕੀਤੀ 2021 ਦੀਆਂ ਯਾਦ

ਅਜੀਤ ਡੈਸਕ 23-06-2026
ਵੈਨਕੂਵਰ, 22 ਜੂਨ (ਮਲਕੀਤ ਸਿੰਘ)-ਬ੍ਰਿਟਿਸ਼ ਕੋਲੰਬੀਆ ਦੇ ਲਾਇਟਨ ਇਲਾਕੇ ਨੇੜੇ ਲੱਗੀ ਬੇਕਾਬੂ ਜੰਗਲੀ ਅੱਗ ਨੇ ਇੱਕ ਵਾਰ ਫਿਰ 2021 ਦੀ ਭਿਆਨਕ ਤਬਾਹੀ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ ਹਨ। ਨਿਕਾਸੀ ਦੇ ਹੁਕਮਾਂ ਅਤੇ ਚੇਤਾਵਨੀਆਂ ਕਾਰਨ ਸਥਾਨਕ ਵਸਨੀਕ ਡਰ ਅਤੇ ਅਨਿਸ਼ਚਿਤਤਾ ਵਿੱਚ ਦਿਨ ਬਿਤਾ ਰਹੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਅੱਗ ਹਾਲੇ ਵੀ ਫੈਲ ਰਹੀ ਹੈ, ਹਾਲਾਂਕਿ ਇਸ ਦਾ ਰੁਖ਼ ਹੁਣ ਲਾਇਟਨ ਕਸਬੇ ਤੋਂ ਕੁਝ ਦੂਰ ਹੋਣ ਕਾਰਨ 40 ਤੋਂ ਵੱਧ ਜਾਇਦਾਦਾਂ ਲਈ ਜਾਰੀ ਕੀਤੇ ਨਿਕਾਸੀ ਦੇ ਹੁਕਮਾਂ ਨੂੰ ਘਟਾ ਕੇ ਚੇਤਾਵਨੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਇਸ ਦੇ ਬਾਵਜੂਦ ਕਈ ਹੋਰ ਇਲਾਕਿਆਂ ਵਿੱਚ ਨਿਕਾਸੀ ਦੇ ਹੁਕਮ ਅਤੇ ਚੇਤਾਵਨੀਆਂ ਹਾਲੇ ਵੀ ਲਾਗੂ ਹਨ। ਇੱਥੇ ਜ਼ਿਕਰਯੋਗ ਹੈ ਕਿ ਸਾਲ 2021 ਵਿੱਚ ਭਿਆਨਕ ਜੰਗਲੀ ਅੱਗ ਕਾਰਨ ਲਾਇਟਨ ਕਸਬੇ ਦਾ ਵੱਡਾ ਹਿੱਸਾ ਸੜ ਕੇ ਸੁਆਹ ਹੋ ਗਿਆ ਸੀ। ਇਸ ਕਰਕੇ ਮੌਜੂਦਾ ਅੱਗ ਨੇ ਲੋਕਾਂ ਦੇ ਮਨਾਂ ਵਿੱਚ ਮੁੜ ਉਹੀ ਡਰ ਅਤੇ ਚਿੰਤਾ ਪੈਦਾ ਕਰ ਦਿੱਤੀ ਹੈ। ਕਈ ਪਰਿਵਾਰ ਆਪਣੇ ਘਰਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ। ਬੀ.ਸੀ. ਵਾਈਲਡਫਾਇਰ ਸਰਵਿਸ ਵੱਲੋਂ ਅੱਗ ‘ਤੇ ਕਾਬੂ ਪਾਉਣ ਲਈ ਜ਼ਮੀਨੀ ਟੀਮਾਂ, ਹੈਲੀਕਾਪਟਰਾਂ ਅਤੇ ਹਵਾਈ ਜਹਾਜ਼ਾਂ ਦੀ ਮਦਦ ਨਾਲ ਜੰਗੀ ਪੱਧਰ ‘ਤੇ ਕਾਰਵਾਈ ਜਾਰੀ ਹੈ। ਅਧਿਕਾਰੀਆਂ ਨੇ ਲੋਕਾਂ ਨੂੰ ਸਾਰੀਆਂ ਨਿਕਾਸੀ ਹਦਾਇਤਾਂ ਦੀ ਪਾਲਣਾ ਕਰਨ ਅਤੇ ਸਥਿਤੀ ਬਾਰੇ ਸਰਕਾਰੀ ਅੱਪਡੇਟਾਂ ‘ਤੇ ਨਜ਼ਰ ਰੱਖਣ ਦੀ ਅਪੀਲ ਕੀਤੀ ਹੈ।
ਪਿਛਲੀ ਖ਼ਬਰ ਜੂਨ 1984 ਦੇ ਘੱਲੂਘਾਰੇ ਦੀ ਯਾਦਗਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਸਥਾਪਿਤ -ਸੰਤ ਬਾਬਾ ਹਰਨਾਮ ਸਿੰਘ ਖ... ਅਗਲੀ ਖ਼ਬਰ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਭਾਰਤੀ ਦੂਤਾਵਾਸ ਬਰਮਿੰਘਮ ਵੱਲੋਂ ਮਨਾਇਆ ਗਿਆ ਯੋਗ ਦਿਵਸ -500 ਤੋਂ ਵੱਧ ਲੋਕਾਂ ਨੇ ਕੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।