19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਜੂਨ 1984 ਦੇ ਘੱਲੂਘਾਰੇ ਦੀ ਯਾਦਗਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਸਥਾਪਿਤ -ਸੰਤ ਬਾਬਾ ਹਰਨਾਮ ਸਿੰਘ ਖਾਲਸਾ ਅਤੇ ਸੰਤ ਅਵਤਾਰ ਸਿੰਘ ਬੱਧਨੀ ਕਲਾਂ ਵਾਲੇ ਉਚੇਚੇ ਤੌਰ ਤੇ ਪਹੁੰਚੇ

ਅਜੀਤ ਡੈਸਕ 23-06-2026
ਲੰਡਨ, 22 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਜੂਨ 1984 ਦੇ ਘੱਲੂਘਾਰੇ ਦੀ ਯਾਦਗਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਸਥਾਪਿਤ ਕੀਤੀ ਗਈ। ਅਰਦਾਸ ਤੋਂ ਉਪਰੰਤ ਯਾਦਗਰ ਦਾ ਸੰਗਤ ਸਮਰਪਣ ਸੰਤ ਬਾਬਾ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲੇ ਮੁੱਖੀ ਦਮਦਮੀ ਟਕਸਾਲ, ਸੰਤ ਗਿਆਨੀ ਅਵਤਾਰ ਸਿੰਘ ਬੱਧਨੀ ਕਲਾਂ ਵਾਲੇ ਅਤੇ ਸ: ਗੁਰਮੇਲ ਸਿੰਘ ਮੱਲੀ ਮੁੱਖ ਸੇਵਾਦਾਰ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤਾ। ਇਸ ਮੌਕੇ ਸੰਤ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਪ੍ਰਬੰਧਕ ਕਮੇਟੀ ਅਤੇ ਸ: ਬਲਦੇਵ ਸਿੰਘ ਫੁੱਲ, ਇਸ਼ਟਮੀਤ ਸਿੰਘ ਫੁੱਲ, ਤਰਨਜੀਤ ਸਿੰਘ ਫੁੱਲ ਪ੍ਰੀਵਾਰ ਦੇ ਉੱਦਮ ਸਦਕਾ ਸ਼ਹੀਦੀ ਯਾਦਗਰ ਸਥਾਪਿਤ ਕੀਤੀ ਗਈ ਹੈ ਜਿਸ ਵਿੱਚ ਭਾਰਤੀ ਹਕੂਮਤ ਵੱਲੋਂ ਜੂਨ 1984 ਵਿੱਚ ਹਮਲਾ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕੀਤੇ ਜਾਣ ਵਾਲੇ ਦ੍ਰਿਸ਼ ਨੂੰ ਪੇਸ਼ ਕਰਦਾ ਮਾਡਲ ਅਤੇ ਦਮਦਮੀ ਅਟਸਾਲ ਦੇ ਮੁਖੀ ਸ਼ਹੀਦ ਬਾਬਾ ਦੀਪ ਸਿੰਘ, ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਅਤੇ ਹੋਰ ਸ਼ਹੀਦਾਂ ਦੀਆਂ ਤਸਵੀਰਾਂ ਲਗਾਈਆਂ ਗਈਆਂ ਹਨ। ਉਹਨਾਂ ਕਿਹਾ ਕਿ ਤੀਜੇ ਘੱਲੂਘਾਰੇ ਦੀ ਇਹ ਯਾਦਗਰ ਸਾਡੀਆਂ ਅਗਲੀਆਂ ਪੀੜੀਆਂ ਨੂੰ ਸਾਡੇ ਨਾਲ ਬੀਤੀ ਹੋਣੀ ਨੂੰ ਦੱਸੇਗੀ। ਸੰਤ ਗਿਆਨੀ ਅਵਤਾਰ ਸਿੰਘ ਨੇ ਕਿਹਾ ਕਿ ਇਹ ਯਾਦਗਰ ਸਾਡੇ ਇਤਿਹਾਸ ਦੀ ਗਵਾਹ ਹੈ। ਜਿਸ ਲਈ ਪ੍ਰਬੰਧਕ ਅਤੇ ਸੇਵਾਦਾਰ ਵਧਾਈ ਦੇ ਪਾਤਰ ਹਨ। ਸ: ਗੁਰਮੇਲ ਸਿੰਘ ਮੱਲੀ ਨੇ ਕਿਹਾ ਕਿ ਸਿੱਖ ਕੌਮ ਹਮੇਸ਼ਾਂ ਆਪਣੇ ਸ਼ਹੀਦਾਂ ਨੂੰ ਯਾਦ ਰੱਖਦੀ ਹੈ। ਪਰ ਅਫਸੋਸ ਕਿ ਅੱਜ ਵੀ ਸਿੱਖਾਂ ਨਾਲ ਜੋ ਪੰਜਾਬ ਤੋਂ ਬਾਹਰ ਜੋ ਹੋ ਰਿਹਾ ਹੈ, ਉਸ ਦੀ ਰੋਕਥਾਮ ਲਈ ਕੌਮ ਨੂੰ ਇੱਕਜੁਟ ਹੋਣਾ ਚਾਹੀਦਾ ਹੈ। ਹਰਜੀਤ ਸਿੰਘ ਸਰਪੰਚ, ਇਸ਼ਟਮੀਤ ਸਿੰਘ ਫੁੱਲ ਨੇ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਯਾਦਗਰ ਬਣਾਉਣ ਲਈ ਸੇਵਾ ਕਰਨ ਵਾਲੇ ਸੇਵਾਦਾਰ ਦਾ ਧੰਨਵਾਦ ਕੀਤਾ।
ਇਸ ਮੋਕੇ ਜਨਰਲ ਸਕੱਤਰ ਸ਼ਰਨਬੀਰ ਸਿੰਘ ਸੰਘਾ, ਸੁਰਿੰਦਰ ਸਿੰਘ ਢੱਟ, ਮੀਤ ਪ੍ਰਧਾਨ ਕੇਵਲ ਸਿੰਘ ਰਣਦੇਵਾ, ਸਤਨਾਮ ਸਿੰਘ ਚੌਹਾਨ, ਪ੍ਰਮਜੀਤ ਸਿੰਘ ਧਾਲੀਵਾਲ, ਜਸਵੰਤ ਸਿੰਘ ਮੰਡ, ਮਨਜੀਤ ਸਿੰਘ, ਬੀਬੀ ਸੁਰਜੀਤ ਕੌਰ, ਕੌਂਸਲਰ ਕਮਲਪ੍ਰੀਤ ਕੌਰ, ਗੁਰਬਚਨ ਸਿੰਘ ਅਟਵਾਲ, ਕੁਲਵੰਤ ਸਿੰਘ ਭਿੰਡਰ, ਬਲਵਿੰਦਰ ਸਿੰਘ ਚਹੇੜੂ, ਬਲਜੀਤ ਸਿੰਘ ਮੱਲੀ, ਸਰਬਜੀਤ ਸਿੰਘ ਬਸਰਾ, ਬਲਵਿੰਦਰ ਸਿੰਘ ਗਿੱਲ ਦੀਨੇਵਾਲੀਆ, ਸੁਖਵਿੰਦਰ ਸਿੰਘ, ਜਗਜੀਤ ਸਿੰਘ, ਜੀਤਾ ਸਿੰਘ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਬ੍ਰਿਟੇਨ ਫਸਟ ਰੈਲੀ ਦੇ ਵਿਰੋਧ ‘ਚ ਕੀਤੇ ਮਜ਼ਾਹਰੇ ਦੌਰਾਨ ਸਾਬਕਾ ਕੌਂਸਲਰ ਗੁਰਦਿਆਲ ਸਿੰਘ ਅਟਵਾਲ ਨੇ ਸਿੱਖਾਂ ਸਿਧਾਂਤਾਂ ਦਾ... ਅਗਲੀ ਖ਼ਬਰ ਲਾਇਟਨ ਦੇ ਜੰਗਲ ’ਚ ਲੱਗੀ ਭਿਆਨਕ ਅੱਗ, ਤਾਜ਼ਾ ਕੀਤੀ 2021 ਦੀਆਂ ਯਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।