25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਗੁਰਦੁਆਰਾ ਸੁਖ ਸਾਗਰ ਤੋਂ ਨਗਰ ਕੀਰਤਨ 28 ਜੂਨ ਨੂੰ

ਅਜੀਤ ਡੈਸਕ 25-06-2026
ਵੈਨਕੂਵਰ, 24 ਜੂਨ (ਮਲਕੀਤ ਸਿੰਘ)- ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਗੁਰਦੁਆਰਾ ਸੁਖ ਸਾਗਰ ਨਿਊ ਵੈਸਟਮਿਸਟਰ ਤੋਂ 28 ਜੂਨ ਨੂੰ ਸਜਾਇਆ ਜਾ ਰਿਹਾ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਭਜਨ ਸਿੰਘ ਅਠਵਾਲ ਸਿੰਘ ਨੇ ਦੱਸਿਆ ਕਿ ਸਵੇਰ ਵੇਲੇ ਪੰਜਾਂ ਪਿਆਰਿਆਂ ਦੀ ਅਗਵਾਈ ’ਚ ਆਰੰਭ ਹੋਣ ਵਾਲਾ ਇਹ ਨਗਰ ਕੀਰਤਨ ਤੈਅਸ਼ੁਦਾ ਰੂਟਾਂ ਰਾਹੀ ਹੁੰਦਾ ਹੋਇਆ ਕਵੀਨਸਬਰੋਅ ਪਾਰਕ ’ਚ ਪਹੁੰਚੇਗਾ ਜਿੱਥੇ ਲਗਾਈਆਂ ਗਈਆਂ ਧਾਰਮਿਕ ਸਟੇਜਾਂ ਤੋਂ ਵੱਖ ਵੱਖ ਧਾਰਮਿਕ ਬੁਲਾਰੇ, ਢਾਡੀ ਕਵੀਸ਼ਰ, ਕੀਰਤਨੀ ਜਥੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨਗੇ। ਸ਼ਾਮ ਵੇਲੇ ਇਹ ਨਗਰ ਕੀਰਤਨ ਵਾਪਸ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋ ਹੋਵੇਗਾ।
ਪਿਛਲੀ ਖ਼ਬਰ ਸਰੀ ’ਚ 28 ਨੂੰ ਲੱਗਣਗੀਆਂ ਤੀਆਂ ਦੀਆਂ ਰੌਣਕਾਂ ਅਗਲੀ ਖ਼ਬਰ ਸਾਹਿਤ ਸੁਰ ਸੰਗਮ ਸਭਾ ,ਇਟਲੀ ਵੱਲੋਂ ਡਾ. ਭੁਪਿੰਦਰ ਸਿੰਘ ਬੇਦੀ ਦਾ ਨਿੱਘਾ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।