25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਸਰੀ ’ਚ 28 ਨੂੰ ਲੱਗਣਗੀਆਂ ਤੀਆਂ ਦੀਆਂ ਰੌਣਕਾਂ

ਅਜੀਤ ਡੈਸਕ 25-06-2026
ਵੈਨਕੂਵਰ, 24 ਜੂਨ (ਮਲਕੀਤ ਸਿੰਘ)- ਪੰਜਾਬ ਦੇ ਪੁਰਾਤਨ ਸੱਭਿਆਚਾਰ ਅਤੇ ਅਨਮੋਲ ਪੰਜਾਬੀ ਵਿਰਸੇ ਨੂੰ ਵਿਦੇਸ਼ਾਂ ਦੀ ਧਰਤੀ ’ਤੇ ਪ੍ਰਫੁੱਲਤ ਕਰਨ ਲਈ ਪੰਜਾਬੀ ਭਾਈਚਾਰੇ ਦੇ ਸਾਂਝੇ ਉਦਮ ਸਦਕਾ 28 ਜੂਨ ਨੂੰ ਸਰੀ ਦੇ ਪਾਇਲ ਬਿਜਨਸ ਸੈਂਟਰ ’ਚ ਸਥਿਤ ਰਾਇਲ ਕਿੰਗ ਪੈਲਸ ‘ਚ ‘ਤੀਆਂ ਦੀਆਂ ਰੌਣਕਾਂ’ ਮੇਲਾ ਆਯੋਜਿਤ ਕਰਵਾਇਆ ਜਾਵੇਗਾ। ਇਸ ਸਬੰਧੀ ‘ਗਹਿਣਾ ਗੱਟਾ ਜਿਉਲਰਜ਼’ ਵਾਲੇ ਰਾਜ ਕੌਰ ਅਤੇ ‘ਸੀਰਤ ਜਿਉਲਰੀ’ ਵਾਲੇ ਕਿਰਨ ਬਰਾੜ ਨੇ ਦੱਸਿਆ ਕਿ ਸਵੇਰੇ 11 ਵਜੇ ਤੋਂ ਸ਼ਾਮ 7 ਵਜੇ ਤੱਕ ਨਿਰੰਤਰ ਚੱਲਣ ਵਾਲੇ ਇਸ ਮੇਲੇ ’ਚ ਪ੍ਰਸਿੱਧ ਪੰਜਾਬੀ ਭੰਗੜਾ ਗਰੁੱਪ ਅਨਮੋਲ ਰਤਨ ਤੋਂ ਇਲਾਵਾ ਹੋਰ ਕਈ ਕਲਾਕਾਰ ਆਪਣੀਆਂ ਪੇਸ਼ਕਾਰੀਆਂ ਨਾਲ ਹਾਜ਼ਰ ਦਰਸ਼ਕਾਂ ਦਾ ਮਨੋਰੰਜਨ ਕਰਨਗੇ । ਉਨਾਂ ਇਹ ਵੀ ਦੱਸਿਆ ਕਿ ਇਸ ਮੌਕੇ ਪੇਂਡੂ ਵਿਰਸੇ ਨਾਲ ਸੰਬੰਧਿਤ ਪੁਰਾਤਨ ਵਸਤਾਂ ਦੀ ਨੁਮਾਇਸ਼ ਵੀ ਲਗਾਈ ਜਾਵੇਗੀ। ਮੇਲੇ ’ਚ ਦਾਖਲਾ ਬਿਲਕੁਲ ਮੁਫਤ ਹੈ।
ਪਿਛਲੀ ਖ਼ਬਰ ਜੂਨ ‘84 ਦੇ ਘੱਲੂਘਾਰੇ ਦੀ 42ਵੀਂ ਵਰ੍ਹੇਗੰਢ ’ਤੇ ਵਰਲਡ ਸਿੱਖ ਪਾਰਲੀਮੈਂਟ ਵਲੋਂ ਸੰਯੁਕਤ ਰਾਸ਼ਟਰ ਜੇਨੇਵਾ ਵਿਖੇ ਲਗਾਈ ਪ੍ਰ... ਅਗਲੀ ਖ਼ਬਰ ਗੁਰਦੁਆਰਾ ਸੁਖ ਸਾਗਰ ਤੋਂ ਨਗਰ ਕੀਰਤਨ 28 ਜੂਨ ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।