25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਸਾਹਿਤਕਾਰ ਗੁਰਦੇਵ ਸਿੰਘ ਮਾਨ ਦੀ ਯਾਦ ’ਚ ਸਾਹਿਤਕ ਸਮਾਗਮ

ਅਜੀਤ ਡੈਸਕ 25-06-2026
ਵੈਨਕੂਵਰ, 24 ਜੂਨ (ਮਲਕੀਤ ਸਿੰਘ)- ਕੈਨੇਡੀਅਨ ਪੰਜਾਬੀ ਕਲਚਰਲ ਐਸੋਸੀਏਸ਼ਨ ਵੱਲੋਂ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਗੁਰਦੇਵ ਸਿੰਘ ਮਾਨ ਦੀ ਯਾਦ ਵਿੱਚ ਸਾਹਿਤਕ ਸਮਾਗਮ ਸਰੀ ਸਥਿਤ ਸ਼ਾਹੀ ਕੈਟਰਿੰਗ ਹਾਲ ਵਿੱਚ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿਚ ਗੁਰਦੇਵ ਸਿੰਘ ਮਾਨ ਯਾਦਗਾਰੀ ਅੈਵਾਰਡ ਪੰਜਾਬੀ ਲੇਖਕਾ ਡਾ. ਗੁਰਮਿੰਦਰ ਕੌਰ ਸਿੱਧੂ ਨੂੰ ਦਿੱਤਾ ਗਿਆ। ਇਸ ਮੌਕੇ ਗੁਰਦੇਵ ਸਿੰਘ ਮਾਨ ਦੇ ਲਿਖੇ ਗੀਤ ‘ਜਿੰਦੇ ਮੇਰੀਏ’ ਨੂੰ ਉੱਘੇ ਲੇਖਕ ਅਤੇ ਗਾਇਕ ਸੁਰਜੀਤ ਸਿੰਘ ਮਾਧੋਪੁਰੀ ਦੀ ਆਵਾਜ਼ ਵਿਚ ਤਿਆਰ ਕੀਤੀ ਆਡੀਓ ਨੂੰ ਰਿਲੀਜ਼ ਕੀਤਾ ਗਿਆ।
ਲੇਖਕ ਗੁਰਦੇਵ ਸਿੰਘ ਮਾਨ ਦੇ ਜੀਵਨ ਅਤੇ ਦੇਣ ਬਾਰੇ ਮੁੱਖ ਬੁਲਾਰੇ ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਮਾਨ ਸਾਹਿਬ ਧੜਲੇ ਨਾਲ ਹੱਕ ਸੱਚ ਦੀ ਗੱਲ ਕਰਦੇ ਸਨ । ਸਮਾਗਮ ਵਿਚ ਸਿਆਟਲ ਤੋਂ ਆਏ ਲਿਖਾਰੀ ਹਰਦਿਆਲ ਸਿੰਘ ਚੀਮਾ, ਗੁਰਦੇਵ ਸਿੰਘ ਮਾਨ ਦੇ ਸਪੁੱਤਰ ਰਾਜਬੀਰ ਸਿੰਘ ਮਾਨ, ਇੰਡੋ ਕੈਨੇਡੀਅਨ ਸੀਨੀਅਰ ਸੈਂਟਰ ਦੇ ਪ੍ਰਧਾਨ ਅਵਤਾਰ ਸਿੰਘ ਢਿੱਲੋਂ ਅਤੇ ਕੈਨੇਡੀਅਨ ਪੰਜਾਬੀ ਕਲਚਰਲ ਐਸੋਸੀਏਸ਼ਨ ਦੇ ਪ੍ਰਧਾਨ ਸੁਰਜੀਤ ਸਿੰਘ ਮਾਧੋਪੁਰੀ ਪ੍ਰਧਾਨਗੀ ਮੰਡਲ ਵਿਚ ਸ਼ਾਮਿਲ ਹੋਏ, ਜਦ ਕਿ ਪ੍ਰੋਗਰਾਮ ਦੇ ਸੰਚਾਲਨ ਦੀ ਜਿੰਮੇਵਾਰੀ ਪ੍ਰਿਤਪਾਲ ਸਿੰਘ ਗਿੱਲ ਵੱਲੋਂ ਬਾਖੂਬੀ ਨਿਭਾਈ ਗਈ । ਸਾਹਿਤਕ ਸਮਾਗਮ ਵਿਚ ਕਵੀਸ਼ਰੀ ਰੰਗ ਚਮਕੌਰ ਸਿੰਘ ਸੇਖੋਂ ਵੱਲੋਂ ਭਰਿਆ ਗਿਆ। ਇਸ ਮੌਕੇ ਬਲਵੀਰ ਸਿੰਘ ਸੰਘਾ, ਬਲਦੇਵ ਸਿੰਘ ਬਾਠ, ਜਸਵੀਰ ਕੌਰ ਮਾਨ, ਦਰਸ਼ਨ ਸਿੰਘ ਸੰਘਾ, ਡਾ ਜਸਮਲਕੀਤ, ਸੁਖੀ ਬਾਠ, ਰਾਜ ਭੁੱਲਰ, ਪ੍ਰੀਤਪਾਲ ਪੂਨੀ ਅਟਵਾਲ, ਸੁਰਜੀਤ ਸਿੰਘ ਬਾਠ, ਕੇਸਰ ਸਿੰਘ ਕੂਨਰ, ਕੁਲਦੀਪ ਸਿੰਘ ਜਸਵਾਲ, ਹਰਚਰਨ ਸਿੰਘ ਸੰਧੂ, ਹਰਚੰਦ ਸਿੰਘ ਗਿੱਲ ਆਦਿ ਹਾਜ਼ਰ ਸਨ
ਪਿਛਲੀ ਖ਼ਬਰ ਸਰੀ ਤੇ ਵ੍ਹਾਈਟ ਰੌਕ ਦੇ 8 ਵਿਦਿਆਰਥੀਆਂ ਨੂੰ ਲੀਡਰਸ਼ਿਪ ਐਵਾਰਡਾਂ ਨਾਲ ਕੀਤਾ ਸਨਮਾਨਿਤ ਅਗਲੀ ਖ਼ਬਰ ਜੂਨ ‘84 ਦੇ ਘੱਲੂਘਾਰੇ ਦੀ 42ਵੀਂ ਵਰ੍ਹੇਗੰਢ ’ਤੇ ਵਰਲਡ ਸਿੱਖ ਪਾਰਲੀਮੈਂਟ ਵਲੋਂ ਸੰਯੁਕਤ ਰਾਸ਼ਟਰ ਜੇਨੇਵਾ ਵਿਖੇ ਲਗਾਈ ਪ੍ਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।