25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਸਰੀ ਤੇ ਵ੍ਹਾਈਟ ਰੌਕ ਦੇ 8 ਵਿਦਿਆਰਥੀਆਂ ਨੂੰ ਲੀਡਰਸ਼ਿਪ ਐਵਾਰਡਾਂ ਨਾਲ ਕੀਤਾ ਸਨਮਾਨਿਤ

ਅਜੀਤ ਡੈਸਕ 25-06-2026
ਵੈਨਕੂਵਰ, 23 ਜੂਨ (ਮਲਕੀਤ ਸਿੰਘ) – ਸਰੀ ਅਤੇ ਵ੍ਹਾਈਟ ਰੌਕ ਖੇਤਰ ਦੇ ਅੱਠ ਹੋਣਹਾਰ ਗ੍ਰੇਡ-12 ਦੇ ਵਿਦਿਆਰਥੀਆਂ ਨੂੰ ਸਮਾਜਿਕ ਸੇਵਾ, ਅਗਵਾਈ ਦੀ ਯੋਗਤਾ ਅਤੇ ਭਾਈਚਾਰੇ ਲਈ ਨਿਭਾਈਆਂ ਵਿਲੱਖਣ ਸੇਵਾਵਾਂ ਦੇ ਮੱਦੇਨਜ਼ਰ ਸਾਊਥ ਸਰੀ–ਵ੍ਹਾਈਟ ਰੌਕ ਕੰਸ਼ਰਵੇਟਿਵ ਐਸੋਸੀਏਸ਼ਨ ਵੱਲੋਂ ਲੀਡਰਸ਼ਿਪ ਐਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ। ਸਨਮਾਨ ਸਮਾਗਮ ਦੌਰਾਨ ਵਿਦਿਆਰਥੀਆਂ ਨੂੰ ਪ੍ਰਸ਼ੰਸਾ-ਪੱਤਰ ਅਤੇ ਐਵਾਰਡ ਭੇਟ ਕਰਦੇ ਹੋਏ ਬੁਲਾਰਿਆਂ ਨੇ ਕਿਹਾ ਕਿ ਇਹ ਨੌਜਵਾਨ ਨਾ ਸਿਰਫ਼ ਆਪਣੀ ਪੜ੍ਹਾਈ ਵਿਚ ਸਗੋਂ ਸਮਾਜਿਕ ਸਰਗਰਮੀਆਂ, ਵਲੰਟੀਅਰ ਸੇਵਾਵਾਂ ਅਤੇ ਸਕੂਲੀ ਅਗਵਾਈ ਵਿਚ ਵੀ ਸ਼ਾਨਦਾਰ ਯੋਗਦਾਨ ਪਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅਜਿਹੇ ਵਿਦਿਆਰਥੀ ਭਵਿੱਖ ਵਿਚ ਭਾਈਚਾਰੇ ਅਤੇ ਦੇਸ਼ ਦੀ ਤਰੱਕੀ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ ਸਮਾਗਮ ਦੌਰਾਨ ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰ, ਅਧਿਆਪਕ ਅਤੇ ਭਾਈਚਾਰੇ ਦੇ ਨੁਮਾਇੰਦੇ ਵੀ ਹਾਜ਼ਰ ਸਨ।
ਪਿਛਲੀ ਖ਼ਬਰ 1,000 ਤੋਂ ਵੱਧ ਸਕੂਲ ਬੰਦ, ਇੰਗਲੈਂਡ ’ਚ ਗਰਮੀ ਨੇ ਤੋੜੇ ਰਿਕਾਰਡ ਅਗਲੀ ਖ਼ਬਰ ਸਾਹਿਤਕਾਰ ਗੁਰਦੇਵ ਸਿੰਘ ਮਾਨ ਦੀ ਯਾਦ ’ਚ ਸਾਹਿਤਕ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।