25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਇਕੋ ਹੀ ਘਰ ’ਚੋਂ 6 ਲੋਕ ਮ੍ਰਿਤਕ ਮਿਲੇ

ਅਜੀਤ ਡੈਸਕ 25-06-2026
ਨਿਊਯਾਰਕ, 24 ਜੂਨ (ਰਾਜੂ ਸਹਿਬਾਜ਼ਪੁਰਾ )– ਨਿਊਯਾਰਕ ਰਾਜਧਾਨੀ ਐਲਬਨੀ ਦੇ ਮਕੈਨਿਕਵਿਲ ਸ਼ਹਿਰ ਵਿਚ ਮੰਗਲਵਾਰ ਸ਼ਾਮ ਨੂੰ ਇੱਕ ਦਰਦਨਾਕ ਘਟਨਾ ਸਾਹਮਣੇ ਆਈ, ਜਦੋਂ ਇੱਕ ਘਰ ਵਿੱਚੋਂ ਛੇ ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ। ਇਸ ਘਟਨਾ ਤੋਂ ਬਾਅਦ ਸਾਰੇ ਇਲਾਕੇ ਵਿੱਚ ਸੋਗ ਅਤੇ ਚਿੰਤਾ ਦਾ ਮਾਹੌਲ ਹੈ। ਪੁਲਿਸ ਮੁਤਾਬਕ ਉਨ੍ਹਾਂ ਨੂੰ ਹੈਰਿਸ ਐਵੇਨਿਊ ਸਥਿਤ ਘਰ ਵਿਚ ਸ਼ਾਮ ਕਰੀਬ 6:20 ਵਜੇ ਇੱਕ ਵੈਲਫੇਅਰ ਚੈਕ (ਕਿਸੇ ਦੀ ਖੈਰ-ਖਬਰ ਲੈਣ ਲਈ) ਕਰਨ ਲਈ ਬੁਲਾਇਆ ਗਿਆ ਸੀ। ਜਦੋਂ ਅਧਿਕਾਰੀ ਮੌਕੇ ‘ਤੇ ਪਹੁੰਚੇ ਤਾਂ ਘਰ ਦੇ ਅੰਦਰੋਂ ਛੇ ਲੋਕ ਮ੍ਰਿਤਕ ਹਾਲਤ ਵਿਚ ਮਿਲੇ। ਅਧਿਕਾਰੀਆਂ ਨੇ ਕਿਹਾ ਕਿ ਮ੍ਰਿਤਕਾਂ ਦੀ ਪਛਾਣ ਹਾਲੇ ਜਨਤਕ ਨਹੀਂ ਕੀਤੀ ਜਾਂ ਸਕਦੀ ਕਿਉਂਕਿ ਪਹਿਲਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਜਾਣਾ ਹੈ। ਨਿਊਯਾਰਕ ਸਟੇਟ ਪੁਲਿਸ ਵੀ ਜਾਂਚ ਵਿਚ ਸ਼ਾਮਲ ਹੋ ਗਈ ਹੈ ਅਤੇ ਮੌਤਾਂ ਦੇ ਕਾਰਨਾਂ ਬਾਰੇ ਤਫ਼ਤੀਸ਼ ਜਾਰੀ ਹੈ।
ਪਿਛਲੀ ਖ਼ਬਰ ਨਿਊਯਾਰਕ ’ਚ ਮਮਦਾਨੀ ਦਾ ਦਬਦਬਾ, ਮੇਰੀਲੈਂਡ ’ਚ ਵੈਸ ਮੂਰ ਅੱਗੇ ਅਗਲੀ ਖ਼ਬਰ ਪੈਨਸਿਲਵੇਨੀਆ ’ਚ ਟਰੰਪ ਦਾ ਆਰਥਿਕਤਾ ਕਾਰਡ, ਮੱਧਕਾਲੀ ਚੋਣਾਂ ਤੋਂ ਪਹਿਲਾਂ ਸਵਿੰਗ ਸੂਬੇ ’ਤੇ ਫੋਕਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।