24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਉੱਤਰੀ ਵੈਨਕੂਵਰ ਦੇ ਸਮੁੰਦਰੀ ਕਿਨਾਰੇ ਕੈਨੇਡਾ ਦਿਵਸ ਅਤੇ ਫ਼ੁੱਟਬਾਲ ਜਸ਼ਨ ਇਕੱਠੇ ਮਨਾਏ ਜਾਣਗੇ

ਅਜੀਤ ਡੈਸਕ 25-06-2026
ਵੈਨਕੂਵਰ, 23 ਜੂਨ (ਮਲਕੀਤ ਸਿੰਘ) – ਫ਼ੀਫ਼ਾ ਵਿਸ਼ਵ ਕੱਪ 2026 ਦੀ ਖੁਮਾਰੀ ਅਤੇ ਕੈਨੇਡਾ ਦਿਵਸ ਦੇ ਜਸ਼ਨਾਂ ਨੂੰ ਧਿਆਨ ਵਿਚ ਰੱਖਦਿਆਂ ਉੱਤਰੀ ਵੈਨਕੂਵਰ ਦੇ ਸਮੁੰਦਰੀ ਕੰਢੇ ਦੇ ਪ੍ਰਸਿੱਧ ਸੈਲਾਨੀ ਕੇਂਦਰ ਵਾਟਰਫਰੰਟ ‘ਤੇ 1 ਜੁਲਾਈ ਨੂੰ ਵਿਸ਼ੇਸ਼ ਸਮਾਗਮ ਕਰਵਾਇਆ ਜਾਵੇਗਾ। ਇਸ ਵਾਰ ਕੈਨੇਡਾ ਦਿਵਸ ਦੇ ਰਵਾਇਤੀ ਪ੍ਰੋਗਰਾਮਾਂ ਨੂੰ ਫ਼ੁੱਟਬਾਲ ਦੇ ਜਸ਼ਨਾਂ ਨਾਲ ਜੋੜਿਆ ਗਿਆ ਹੈ, ਜਿਸ ਨਾਲ ਹਜ਼ਾਰਾਂ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਜਾਣਕਾਰੀ ਅਨੁਸਾਰ ਸਮਾਗਮ ਦੌਰਾਨ ਸਾਰਾ ਦਿਨ ਸੰਗੀਤਕ ਪੇਸ਼ਕਾਰੀਆਂ, ਸਥਾਨਕ ਕਲਾਕਾਰਾਂ ਦੇ ਪ੍ਰੋਗਰਾਮ, ਬੱਚਿਆਂ ਲਈ ਮਨੋਰੰਜਕ ਗਤੀਵਿਧੀਆਂ, ਗੁਬਾਰਾ ਕਲਾਕਾਰਾਂ ਦੇ ਕਰਤੱਬ ਅਤੇ ਪਰਿਵਾਰਾਂ ਲਈ ਵਿਸ਼ੇਸ਼ ਆਕਰਸ਼ਣ ਰੱਖੇ ਜਾਣਗੇ। ਵਿਸ਼ਵ ਕੱਪ ਦੇ ਮਾਹੌਲ ਨੂੰ ਹੋਰ ਰੌਣਕਮਈ ਬਣਾਉਣ ਲਈ ਫ਼ੁੱਟਬਾਲ ਨਾਲ ਸਬੰਧਤ ਕਈ ਗਤੀਵਿਧੀਆਂ ਵੀ ਕਰਵਾਈਆਂ ਜਾਣਗੀਆਂ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਜੇਕਰ ਮੌਸਮ ਅਤੇ ਹੋਰ ਹਾਲਾਤ ਅਨੁਕੂਲ ਰਹੇ ਤਾਂ ਕੈਨੇਡਾ ਦੀ ਜਲ ਸੈਨਾ ਦਾ ਇੱਕ ਜਹਾਜ਼ ਵੀ ਬੰਦਰਗਾਹ ‘ਤੇ ਆ ਸਕਦਾ ਹੈ, ਜੋ ਲੋਕਾਂ ਲਈ ਖਾਸ ਖਿੱਚ ਦਾ ਕੇਂਦਰ ਬਣੇਗਾ। ਫ਼ੀਫ਼ਾ ਵਿਸ਼ਵ ਕੱਪ ਕਾਰਨ ਪਹਿਲਾਂ ਹੀ ਵੈਨਕੂਵਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਜਸ਼ਨ ਮਾਹੌਲ ਬਣਿਆ ਹੋਇਆ ਹੈ ਅਤੇ ਇਸ ਦੌਰਾਨ ਕੈਨੇਡਾ ਦਿਵਸ ਅਤੇ ਫ਼ੁੱਟਬਾਲ ਦੇ ਉਤਸ਼ਾਹ ਦਾ ਇਹ ਸੁਮੇਲ ਉੱਤਰੀ ਵੈਨਕੂਵਰ ਦੇ ਵਾਟਰਫਰੰਟ ਨੂੰ 1 ਜੁਲਾਈ ਨੂੰ ਵੇਖਣਯੋਗ ਹੋਵੇਗਾ।
ਪਿਛਲੀ ਖ਼ਬਰ ਗਰਮੀ ਦਾ ਪਾਰਾ ਵਧਣ ਕਾਰਨ ਸਮੁੰਦਰੀ ਕਿਨਾਰਿਆਂ ’ਤੇ ਰੌਣਕਾਂ ਵਧੀਆਂ ਅਗਲੀ ਖ਼ਬਰ 11 ਫੁੱਟ ਲੰਬੀ ਮੱਛੀ ਫੜ ਕੇ ਚਿਲੀਵੈਕ ਦੀ ਕੰਪਨੀ ਨੇ ਬਣਾਇਆ ਨਵਾਂ ਰਿਕਾਰਡ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।