24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

11 ਫੁੱਟ ਲੰਬੀ ਮੱਛੀ ਫੜ ਕੇ ਚਿਲੀਵੈਕ ਦੀ ਕੰਪਨੀ ਨੇ ਬਣਾਇਆ ਨਵਾਂ ਰਿਕਾਰਡ

ਅਜੀਤ ਡੈਸਕ 25-06-2026
ਵੈਨਕੂਵਰ, 24 ਜੂਨ (ਮਲਕੀਤ ਸਿੰਘ) – ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਚਿਲੀਵੈਕ ਸਥਿਤ ਮੱਛੀ ਫੜਨ ਵਾਲੀ ਗਾਈਡ ਕੰਪਨੀ ਸਟਰਜਨ ਸਲੇਅਰਜ਼ ਨੇ ਫਰੇਜ਼ਰ ਦਰਿਆ ਵਿੱਚ 11 ਫੁੱਟ ਤੋਂ ਵੱਧ ਲੰਬੀ ਵ੍ਹਾਈਟ ਸਟਰਜਨ ਮੱਛੀ ਫੜ ਕੇ, ਉਸ ਨੂੰ ਨਿਸ਼ਾਨਬੱਧ ਕਰਨ ਅਤੇ ਸੁਰੱਖਿਅਤ ਢੰਗ ਨਾਲ ਮੁੜ ਦਰਿਆ ਵਿਚ ਛੱਡਣ ਦਾ ਨਵਾਂ ਰਿਕਾਰਡ ਬਣਾਇਆ ਹੈ। ਜਾਣਕਾਰੀ ਅਨੁਸਾਰ ਕੰਪਨੀ ਵੱਲੋਂ ਕਰਵਾਈ ਗਈ ਮੱਛੀ ਫੜਨ ਦੀ ਮੁਹਿੰਮ ਦੌਰਾਨ ਇਹ ਵਿਸ਼ਾਲ ਵ੍ਹਾਈਟ ਸਟਰਜਨ ਮੱਛੀ ਫਰੇਜ਼ਰ ਦਰਿਆ ਵਿਚੋਂ ਫੜੀ ਗਈ। ਇਸ ਨਾਲ ਪੰਜ ਸਾਲ ਪਹਿਲਾਂ ਕੰਪਨੀ ਵੱਲੋਂ ਹੀ ਬਣਾਇਆ ਗਿਆ ਰਿਕਾਰਡ ਵੀ ਟੁੱਟ ਗਿਆ। ਕੰਪਨੀ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਮੱਛੀ ਨੂੰ ਵਿਗਿਆਨਕ ਅਧਿਐਨ ਲਈ ਟੈਗ ਲਗਾਉਣ ਤੋਂ ਬਾਅਦ ਬਿਨਾਂ ਕਿਸੇ ਨੁਕਸਾਨ ਦੇ ਮੁੜ ਦਰਿਆ ਵਿੱਚ ਛੱਡ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਵ੍ਹਾਈਟ ਸਟਰਜਨ ਇੱਕ ਸੁਰੱਖਿਅਤ ਪ੍ਰਜਾਤੀ ਹੈ ਅਤੇ ਇਸ ਦੀ ਸੰਭਾਲ ਲਈ ‘ਫੜੋ ਅਤੇ ਛੱਡੋ’ ਨੀਤੀ ਦੀ ਪਾਲਣਾ ਕੀਤੀ ਜਾਂਦੀ ਹੈ।
ਪਿਛਲੀ ਖ਼ਬਰ ਉੱਤਰੀ ਵੈਨਕੂਵਰ ਦੇ ਸਮੁੰਦਰੀ ਕਿਨਾਰੇ ਕੈਨੇਡਾ ਦਿਵਸ ਅਤੇ ਫ਼ੁੱਟਬਾਲ ਜਸ਼ਨ ਇਕੱਠੇ ਮਨਾਏ ਜਾਣਗੇ ਅਗਲੀ ਖ਼ਬਰ ਵਿਕਟੋਰੀਆ ’ਚ ਟੈਕਸੀ ਚਾਲਕਾਂ ਲਈ ਨਿਯਮ ਹੋਏ ਸ਼ਖਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।