25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਵਿਕਟੋਰੀਆ ’ਚ ਟੈਕਸੀ ਚਾਲਕਾਂ ਲਈ ਨਿਯਮ ਹੋਏ ਸ਼ਖਤ

ਅਜੀਤ ਡੈਸਕ 25-06-2026
ਮੈਲਬੋਰਨ, 24 ਜੂਨ (ਪਰਮਵੀਰ ਸਿੰਘ ਆਹਲੂਵਾਲੀਆ) - ਵਿਕਟੋਰੀਆ ਸਰਕਾਰ ਨੇ ਟੈਕਸੀ ਚਾਲਕਾਂ ਲਈ “ਟੂ ਸਟ੍ਰਾਈਕਸ ਐਂਡ ਯੂ ਆਰ ਆਊਟ” ਨਾਮਕ ਨੀਤੀ ਲਾਗੂ ਕਰਨ ਦਾ ਐਲਾਨ ਕੀਤਾ ਹੈ। ਇਸ ਨੀਤੀ ਤਹਿਤ ਛੋਟੇ ਰੂਟਾਂ ਵਾਲਿਆਂ ਸਵਾਰੀਆਂ ਜਾਂ ਸਹਾਇਤਾ ਕੁੱਤਿਆਂ ਵਾਲੇ ਯਾਤਰੀਆਂ ਨੂੰ ਸੇਵਾ ਦੇਣ ਤੋਂ ਦੋ ਵਾਰ ਇਨਕਾਰ ਕਰਨ ਵਾਲੇ ਚਾਲਕਾਂ ਦਾ ਟੈਕਸੀ ਚਾਲਕ ਕਾਰਡ ਮੁਅੱਤਲ ਜਾਂ ਰੱਦ ਕੀਤੀ ਜਾ ਸਕੇਗੀ ।ਟਰਾਂਸਪੋਰਟ ਮੰਤਰੀ ਗੈਬਰੀਏਲ ਵਿਲੀਅਮਜ਼ ਨੇ ਕਿਹਾ ਕਿ ਨਿਯਮ ਤੋੜਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ। ਬਲਾਇਂਡ ਸਪੋਰਟ ਐਂਡ ਰਿਕਰੀਏਸ਼ਨ ਵਿਕਟੋਰੀਆ ਅਤੇ 13ਕੈਬਜ਼ ਨੇ ਸਰਕਾਰ ਦੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਹੈ। ਜਿਕਰਯੋਗ ਹੈ ਕਿ ਸਮੇਂ ਸਮੇਂ ’ਤੇ ਟੈਕਸੀ ਚਾਲਕਾਂ ਵਿਰੁੱਧ ਸਥਾਨਕ ਸਰਕਾਰ ਨੂੰ ਸ਼ਿਕਾਇਤਾਂ ਮਿਲਦੀਆਂ ਰਹਿੰਦੀਆਂ ਹਨ ਜਿਸ ਕਰਕੇ ਇਹ ਕਾਨੂੰਨ ਲਾਗੂ ਕੀਤੇ ਗਏ ਹਨ ।
ਪਿਛਲੀ ਖ਼ਬਰ 11 ਫੁੱਟ ਲੰਬੀ ਮੱਛੀ ਫੜ ਕੇ ਚਿਲੀਵੈਕ ਦੀ ਕੰਪਨੀ ਨੇ ਬਣਾਇਆ ਨਵਾਂ ਰਿਕਾਰਡ ਅਗਲੀ ਖ਼ਬਰ ਨਿਊਯਾਰਕ ’ਚ ਮਮਦਾਨੀ ਦਾ ਦਬਦਬਾ, ਮੇਰੀਲੈਂਡ ’ਚ ਵੈਸ ਮੂਰ ਅੱਗੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।