28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਸਮੁੰਦਰ ‘ਚ ਕਿਸ਼ਤੀ ਡੁੱਬੀ, 6 ਲਾਪਤਾ, 4 ਨੂੰ ਸੁਰੱਖਿਅਤ ਬਚਾਇਆ ਗਿਆ

ਅਜੀਤ ਡੈਸਕ 30-06-2026
ਵੈਨਕੂਵਰ, 29 ਜੂਨ (ਮਲਕੀਤ ਸਿੰਘ)-ਬ੍ਰਿਟਿਸ਼ ਕੋਲੰਬੀਆ ਦੇ ਜਾਰਜੀਆ ਸਟ੍ਰੇਟ ਦੇ ਸਮੁੰਦਰੀ ਪਾਣੀਆ ਵਿੱਚ ਇੱਕ ਕਿਸ਼ਤੀ ਡੁੱਬ ਜਾਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਇਸ ਕਿਸ਼ਤੀ ਵਿੱਚਲੇ ਚਾਰ ਵਿਅਕਤੀਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ, ਜਦਕਿ ਛੇ ਹੋਰ ਵਿਅਕਤੀ ਲਾਪਤਾ ਦੱਸੇ ਜਾ ਰਹੇ ਹਨ, ਜਿਨ੍ਹਾਂ ਦੀ ਭਾਲ ਲਈ ਵੱਡੇ ਪੱਧਰ ‘ਤੇ ਬਚਾਅ ਮੁਹਿੰਮ ਜਾਰੀ ਹੈ। ਜਾਣਕਾਰੀ ਅਨੁਸਾਰ ਸਮੁੰਦਰ ਵਿੱਚ ਸਫ਼ਰ ਕਰ ਰਹੇ ਇੱਕ ਪਤੀ-ਪਤਨੀ ਨੇ ਪਾਣੀ ਵਿੱਚ ਕਈ ਲੋਕਾਂ ਨੂੰ ਤੈਰਦੇ ਵੇਖਿਆ ਅਤੇ ਉਨਾਂ ਵੱਲੋਂ ਤੁਰੰਤ ਐਮਰਜੈਂਸੀ ਟੀਮਾਂ ਨੂੰ ਬਚਾਅ ਕਰਨ ਲਈ ਸੰਦੇਸ਼ ਭੇਜਿਆ। ਇਸ ਤੋਂ ਬਾਅਦ ਰੱਖਿਆ ਦਲ, ਬਚਾਅ ਕਿਸ਼ਤੀਆਂ ਅਤੇ ਹੋਰ ਐਮਰਜੈਂਸੀ ਟੀਮਾਂ ਨੇ ਮੌਕੇ ‘ਤੇ ਪਹੁੰਚ ਕੇ ਚਾਰ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਹੈ, ਜਦਕਿ ਬਾਕੀ ਲਾਪਤਾ ਛੇ ਵਿਅਕਤੀਆਂ ਦੀ ਭਾਲ ਲਈ ਸਮੁੰਦਰ ਵਿੱਚ ਲਗਾਤਾਰ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਅਧਿਕਾਰੀਆਂ ਨੇ ਹਾਦਸੇ ਦੇ ਕਾਰਨਾਂ ਬਾਰੇ ਜਾਂਚ ਸ਼ੁਰੂ ਕਰ ਦਿੱਤੀ ਹੈ
ਪਿਛਲੀ ਖ਼ਬਰ ਹੋਰਮੁਜ਼ ਜਲਡਮਰੂਮੱਧ ਵਿੱਚ ਨਵੇਂ ਹਮਲੇ ਨਾਲ ਅਮਰੀਕਾ-ਈਰਾਨ ਸਮਝੌਤੇ ‘ਤੇ ਫਿਰ ਸਵਾਲ ਅਗਲੀ ਖ਼ਬਰ ਮੁਸ਼ਕਲਾਂ ਸਾਨੂੰ ਤੋੜਦੀਆਂ ਨਹੀਂ, ਸਗੋਂ ਸਾਨੂੰ ਹੋਰ ਮਜ਼ਬੂਤ ਤੇ ਇੱਕਜੁੱਟ ਕਰਦੀਆਂ ਹਨ -ਰਵੀ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।