28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਮੁਸ਼ਕਲਾਂ ਸਾਨੂੰ ਤੋੜਦੀਆਂ ਨਹੀਂ, ਸਗੋਂ ਸਾਨੂੰ ਹੋਰ ਮਜ਼ਬੂਤ ਤੇ ਇੱਕਜੁੱਟ ਕਰਦੀਆਂ ਹਨ -ਰਵੀ ਸਿੰਘ

ਅਜੀਤ ਡੈਸਕ 30-06-2026
ਗਲਾਸਗੋ, 29 ਜੂਨ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਅਲਬਰਟ ਡਰਾਈਵ ਗਲਾਸਗੋ ਵਿਖੇ ਪ੍ਰਸਿੱਧ ਸਮਾਜ ਸੇਵੀ ਅਤੇ ਖਾਲਸਾ ਏਡ ਦੇ ਸੰਸਥਾਪਕ ਰਵੀ ਸਿੰਘ ਨੇ ਸੰਗਤ ਨੂੰ ਇੱਕ ਮਹੱਤਵਪੂਰਨ ਸੰਦੇਸ਼ ਦਿੱਤਾ। ਉਨ੍ਹਾਂ ਨੇ ਮੁਸ਼ਕਲ ਸਮਿਆਂ ਵਿੱਚ ਇਕੱਠੇ ਰਹਿਣ, ਆਪਸੀ ਪਿਆਰ, ਏਕਤਾ ਅਤੇ ਹੌਸਲੇ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਮੁਸ਼ਕਲਾਂ ਸਾਨੂੰ ਤੋੜਦੀਆਂ ਨਹੀਂ, ਸਗੋਂ ਸਾਨੂੰ ਹੋਰ ਮਜ਼ਬੂਤ ਅਤੇ ਇੱਕਜੁੱਟ ਕਰਦੀਆਂ ਹਨ। ਉਨ੍ਹਾਂ ਨੇ ਇੰਗਲੈਂਡ ਦੇ ਸਾਉਥੈਪਟਨ ਵਿੱਚ ਸਿੱਖ ਲੜਕੇ ਵਿਕਰਮ ਡਿਗਵਾ ਹੱਥੋਂ ਮਾਰੇ ਗਏ ਨੋਵਾਕ ਹੈਨਰੀ ਪ੍ਰਤੀ ਵੀ ਦੁੱਖ ਪ੍ਰਗਟ ਕੀਤਾ ਅਤੇ ਕਿਹਾ ਕਿ ਅਜਿਹਾ ਨਹੀਂ ਸੀ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਅਜਿਹੇ ਮਾਮਲਿਆਂ ਵਿੱਚ ਸਿੱਖਾਂ ਨੂੰ ਸੰਜਮ ਵਰਤਣ ਚਾਹੀਦਾ ਹੈ। ਰਵੀ ਸਿੰਘ ਜੀ ਨੇ ਕਿਹਾ ਕਿ ਔਖੇ ਸਮੇਂ ਸਾਨੂੰ ਕਮਜ਼ੋਰ ਨਹੀਂ ਕਰਦੇ, ਸਗੋਂ ਇੱਕ-ਦੂਜੇ ਦੇ ਹੋਰ ਨੇੜੇ ਲਿਆਉਂਦੇ ਹਨ। ਉਨ੍ਹਾਂ ਦੇ ਪ੍ਰੇਰਣਾਦਾਇਕ ਵਿਚਾਰਾਂ ਨੇ ਸੰਗਤ ਨੂੰ ਮਨੁੱਖਤਾ ਦੀ ਸੇਵਾ ਅਤੇ ਸਮਾਜ ਲਈ ਨਿਸ਼ਕਾਮ ਯੋਗਦਾਨ ਦੇਣ ਲਈ ਉਤਸ਼ਾਹਿਤ ਕੀਤਾ। ਖਾਲਸਾ ਏਡ ਵੱਲੋਂ ਦੁਨੀਆ ਭਰ ਵਿੱਚ ਲੋੜਵੰਦਾਂ ਦੀ ਬਿਨਾਂ ਕਿਸੇ ਭੇਦਭਾਵ ਦੇ ਕੀਤੀ ਜਾ ਰਹੀ ਸੇਵਾ ਅੱਜ ਵੀ ਲੱਖਾਂ ਲੋਕਾਂ ਲਈ ਪ੍ਰੇਰਣਾ ਦਾ ਸਰੋਤ ਹੈ। ਕੁਦਰਤੀ ਆਫ਼ਤਾਂ, ਜੰਗਾਂ ਅਤੇ ਹੋਰ ਸੰਕਟਾਂ ਦੌਰਾਨ ਸੰਸਥਾ ਨੇ ਹਮੇਸ਼ਾ ਮਨੁੱਖਤਾ ਦੀ ਸੇਵਾ ਨੂੰ ਪਹਿਲ ਦਿੱਤੀ ਹੈ।
ਪਿਛਲੀ ਖ਼ਬਰ ਸਮੁੰਦਰ ‘ਚ ਕਿਸ਼ਤੀ ਡੁੱਬੀ, 6 ਲਾਪਤਾ, 4 ਨੂੰ ਸੁਰੱਖਿਅਤ ਬਚਾਇਆ ਗਿਆ ਅਗਲੀ ਖ਼ਬਰ ਬਰੇਸ਼ੀਆ ਵਿਖੇ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆ ਦੀ 76ਵੀਂ ਬਰਸੀ ਨੂੰ ਸਮਰਪਿਤ ਸਮਾਗਮ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।