28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਮੈਸਾਚੂਸੇਟਸ ਦੀ ਸੈਨੇਟਰ ਐਲਿਜ਼ਾਬੇਥ ਵਾਰਨ ਨੇ ਟਰੰਪ ਦੀਆਂ ਨੀਤੀਆਂ ’ਤੇ ਸਾਧਿਆ ਨਿਸ਼ਾਨਾ

ਅਜੀਤ ਡੈਸਕ 30-06-2026
ਨਿਊਾਯਰਕ, 29 ਜੂੁਨ (ਰਾਜੂ ਸਹਿਬਾਜ਼ਪੁਰਾ)-ਮੈਸਾਚੂਸੇਟਸ ਤੋਂ ਡੈਮੋਕ੍ਰੈਟਿਕ ਸੈਨੇਟਰ ਐਲਿਜ਼ਾਬੇਥ ਵਾਰਨ ਨੇ ਇੱਕ ਟੈਲੀਵਿਜ਼ਨ ਇੰਟਰਵਿਊ ਦੌਰਾਨ ਰਿਹਾਇਸ਼ੀ ਬਿੱਲ, ਇਰਾਨ ਨਾਲ ਜੁੜੇ ਮੁੱਦੇ, ਹਾਈਟੀ ਅਤੇ ਸੀਰੀਆ ਦੇ ਪ੍ਰਵਾਸੀਆਂ ਦੀ ਕਾਨੂੰਨੀ ਸੁਰੱਖਿਆ ਅਤੇ ਡੈਮੋਕ੍ਰੈਟਿਕ ਪਾਰਟੀ ਦੇ ਭਵਿੱਖ ਬਾਰੇ ਆਪਣੇ ਵਿਚਾਰ ਰੱਖੇ। ਵਾਰਨ ਨੇ ਕਿਹਾ ਕਿ ਕਿਫਾਇਤੀ ਰਿਹਾਇਸ਼ ਨੂੰ ਉਤਸ਼ਾਹਿਤ ਕਰਨ ਵਾਲਾ ਦੋ-ਪੱਖੀ ਬਿੱਲ ਸੰਸਦ ਦੇ ਦੋਵਾਂ ਸਦਨਾਂ ਤੋਂ ਵੱਡੇ ਬਹੁਮਤ ਨਾਲ ਪਾਸ ਹੋ ਚੁੱਕਾ ਹੈ, ਪਰ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ’ਤੇ ਦਸਤਖ਼ਤ ਕਰਨ ਨੂੰ ਆਪਣੇ ਚੋਣ ਸੁਧਾਰ ਬਿੱਲ ਨਾਲ ਜੋੜ ਦਿੱਤਾ ਹੈ। ਵਾਰਨ ਨੇ ਕਿਹਾ ਕਿ ਜੇ ਲੋਕਾਂ ਦੇ ਹਿੱਤ ਪਹਿਲਾਂ ਹੁੰਦੇ ਤਾਂ ਇਸ ਬਿੱਲ ਨੂੰ ਪਹਿਲਾਂ ਹੀ ਮਨਜ਼ੂਰੀ ਮਿਲ ਜਾਂਦੀ। ਉਨ੍ਹਾਂ ਨੇ ਇਰਾਨ ਮਾਮਲੇ ਵਿੱਚ ਸੈਨੇਟ ਦੀ ਕਾਰਵਾਈ ’ਤੇ ਵੀ ਟਿੱਪਣੀ ਕਰਦਿਆਂ ਕਿਹਾ ਕਿ ਕਈ ਰਿਪਬਲਿਕਨ ਸੈਨੇਟਰਾਂ ਨੇ ਆਪਣਾ ਰੁਖ ਬਦਲ ਕੇ ਰਾਸ਼ਟਰਪਤੀ ਦਾ ਸਾਥ ਦਿੱਤਾ। ਸੁਪਰੀਮ ਕੋਰਟ ਵੱਲੋਂ ਹਾਈਟੀ ਅਤੇ ਸੀਰੀਆ ਦੇ ਪ੍ਰਵਾਸੀਆਂ ਲਈ ਅਸਥਾਈ ਕਾਨੂੰਨੀ ਸੁਰੱਖਿਆ ਖ਼ਤਮ ਕਰਨ ਦੇ ਫ਼ੈਸਲੇ ’ਤੇ ਵਾਰਨ ਨੇ ਨਿਰਾਸ਼ਾ ਜਤਾਈ। ਉਨ੍ਹਾਂ ਕਿਹਾ ਕਿ ਇਹ ਉਹ ਪਰਿਵਾਰ ਹਨ ਜੋ ਕਾਨੂੰਨੀ ਤਰੀਕੇ ਨਾਲ ਅਮਰੀਕਾ ਆਏ, ਇੱਥੇ ਕੰਮ ਕਰਦੇ ਹਨ ਅਤੇ ਆਪਣੇ ਭਾਈਚਾਰਿਆਂ ਦਾ ਅਹਿਮ ਹਿੱਸਾ ਬਣ ਚੁੱਕੇ ਹਨ। ਨਿਊਯਾਰਕ ਦੀਆਂ ਹਾਲੀਆ ਪ੍ਰਾਇਮਰੀ ਚੋਣਾਂ ਬਾਰੇ ਉਨ੍ਹਾਂ ਕਿਹਾ ਕਿ ਲੋਕ ਅਜਿਹੇ ਨੇਤਾਵਾਂ ਨੂੰ ਦੇਖਣਾ ਚਾਹੁੰਦੇ ਹਨ ਜੋ ਆਮ ਨਾਗਰਿਕਾਂ ਲਈ ਕੰਮ ਕਰਨ, ਨਾ ਕਿ ਸਿਰਫ਼ ਅਮੀਰ ਵਰਗ ਦੇ ਹਿੱਤਾਂ ਲਈ। ਆਪਣੇ ਰਾਜਨੀਤਿਕ ਭਵਿੱਖ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਐਲਿਜ਼ਾਬੇਥ ਵਾਰਨ ਨੇ ਸਪੱਸ਼ਟ ਕੀਤਾ ਕਿ ਉਹ ਆਪਣਾ ਮੌਜੂਦਾ ਸੈਨੇਟ ਕਾਰਜਕਾਲ ਪੂਰਾ ਕਰਨਗੇ ਅਤੇ ਫਿਲਹਾਲ ਰਾਸ਼ਟਰਪਤੀ ਚੋਣ ਲੜਨ ਦੀ ਕੋਈ ਯੋਜਨਾ ਨਹੀਂ ਹੈ।
ਪਿਛਲੀ ਖ਼ਬਰ ਟਰੰਪ ਵੱਲੋਂ ਡੀ.ਸੀ. ਮੇਅਰ ਉਮੀਦਵਾਰ ਜਨੀਸ ਲੂਇਸ ਜਾਰਜ ’ਤੇ ਤਿੱਖਾ ਹਮਲਾ ਅਗਲੀ ਖ਼ਬਰ 14ਵਾਂ ਸਾਲਾਨਾ ਫੁੱਟਬਾਲ ਟੂਰਨਾਮੈਂਟ 3 ਤੋਂ 5 ਜੁਲਾਈ ਤੱਕ ਸਰੀ ‘ਚ ਹੋਵੇਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।