28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਟਰੰਪ ਵੱਲੋਂ ਡੀ.ਸੀ. ਮੇਅਰ ਉਮੀਦਵਾਰ ਜਨੀਸ ਲੂਇਸ ਜਾਰਜ ’ਤੇ ਤਿੱਖਾ ਹਮਲਾ

ਅਜੀਤ ਡੈਸਕ 30-06-2026
ਨਿਊਯਾਰਕ, 29 ਜੂਨ (ਰਾਜੂ ਸਹਿਬਾਜ਼ਪੁਰਾ)-ਵਾਸ਼ਿੰਗਟਨ ਡੀ.ਸੀ. ਦੀ ਮੇਅਰ ਚੋਣ ਵਿੱਚ ਡੈਮੋਕ੍ਰੈਟਿਕ ਉਮੀਦਵਾਰ ਜਨੀਸ ਲੂਇਸ ਜਾਰਜ ਦੀ ਜਿੱਤ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਨ੍ਹਾਂ ’ਤੇ ਸੋਸ਼ਲ ਮੀਡੀਆ ਰਾਹੀਂ ਤਿੱਖਾ ਹਮਲਾ ਕੀਤਾ ਹੈ। ਟਰੰਪ ਨੇ ਆਪਣੇ ਸ਼ੋਸ਼ਲ ਮੀਡੀਆ ਪੋਸਟ ਵਿੱਚ ਜਾਰਜ ਨੂੰ “ਕਮਿਊਨਿਸਟ” ਕਰਾਰ ਦਿੰਦਿਆਂ ਕਿਹਾ ਕਿ ਜੇ ਉਹ ਨਵੰਬਰ ਵਿੱਚ ਮੇਅਰ ਬਣਦੇ ਹਨ ਤਾਂ ਉਹ ਉਨ੍ਹਾਂ ਦੇ ਪ੍ਰਗਤੀਸ਼ੀਲ ਏਜੰਡੇ ਨੂੰ ਰੋਕਣ ਦੀ ਕੋਸ਼ਿਸ਼ ਕਰਨਗੇ। ਜਨੀਸ ਲੂਇਸ ਜਾਰਜ ਨੇ ਹਾਲ ਹੀ ਵਿੱਚ ਡੀ.ਸੀ. ਮੇਅਰ ਦੀ ਡੈਮੋਕ੍ਰੈਟਿਕ ਪ੍ਰਾਇਮਰੀ ਜਿੱਤੀ ਹੈ, ਜਦਕਿ ਉਨ੍ਹਾਂ ਦੇ ਮੁਕਾਬਲੇਦਾਰ ਕੇਨਯਨ ਮੈਕਡਫੀ ਨੇ ਹਾਰ ਸਵੀਕਾਰ ਕਰ ਲਈ। ਡੈਮੋਕ੍ਰੈਟਿਕ ਪ੍ਰਭਾਵ ਵਾਲੇ ਵਾਸ਼ਿੰਗਟਨ ਡੀ.ਸੀ. ਵਿੱਚ ਜਾਰਜ ਨੂੰ ਆਮ ਚੋਣ ਵਿੱਚ ਮਜ਼ਬੂਤ ਉਮੀਦਵਾਰ ਮੰਨਿਆ ਜਾ ਰਿਹਾ ਹੈ। ਟਰੰਪ ਨੇ ਦੋਸ਼ ਲਾਇਆ ਕਿ ਜਾਰਜ ਜੇਲ੍ਹਾਂ ਖਾਲੀ ਕਰਨ, ਡੀ.ਸੀ. ਨੂੰ ਸੈਂਕਚੁਅਰੀ ਸਿਟੀ ਬਣਾਉਣ, ਆਇਸ ਦਾ ਵਿਰੋਧ ਕਰਨ, ਪੁਲਿਸ ਦੀ ਫੰਡਿੰਗ ਘਟਾਉਣ ਅਤੇ ਕੈਸ਼ਲੈੱਸ ਬੇਲ ਨੂੰ ਵਧਾਉਣ ਵਰਗੀਆਂ ਨੀਤੀਆਂ ਅੱਗੇ ਵਧਾਉਣਾ ਚਾਹੁੰਦੀ ਹੈ । ਹਾਲਾਂਕਿ ਰਿਪੋਰਟ ਮੁਤਾਬਕ ਜਾਰਜ ਦੀ ਮੁਹਿੰਮ ਜਨਤਕ ਸੁਰੱਖਿਆ, ਮਾਨਸਿਕ ਸਿਹਤ ਸਹਾਇਤਾ, ਨੌਜਵਾਨਾਂ ਲਈ ਦਖ਼ਲ ਪ੍ਰੋਗਰਾਮਾਂ ਅਤੇ ਕਿਫ਼ਾਇਤੀ ਰਿਹਾਇਸ਼ ਵਰਗੇ ਮੁੱਦਿਆਂ ’ਤੇ ਕੇਂਦ੍ਰਿਤ ਹੈ।
ਜਾਰਜ ਨੇ ਆਪਣੀ ਜਿੱਤ ਤੋਂ ਬਾਅਦ ਕਿਹਾ ਕਿ ਉਹ ਵਾਸ਼ਿੰਗਟਨ ਡੀ.ਸੀ. ਦੇ ਲੋਕਾਂ ਦੇ ਹਿੱਤਾਂ ਲਈ ਰਾਸ਼ਟਰਪਤੀ ਸਮੇਤ ਕਿਸੇ ਨਾਲ ਵੀ ਕੰਮ ਕਰਨ ਲਈ ਤਿਆਰ ਹਨ, ਪਰ ਜੇ ਸੰਘੀ ਸਰਕਾਰ ਡੀ.ਸੀ. ਦੀ ਸਥਾਨਕ ਖੁਦਮੁਖਤਿਆਰੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰੇਗੀ ਤਾਂ ਉਹ ਵਿਰੋਧ ਵੀ ਕਰਨਗੇ। ਇਸ ਮਾਮਲੇ ਨੇ ਡੀ.ਸੀ. ਦੀ ਸਥਾਨਕ ਸਰਕਾਰ ਅਤੇ ਵ੍ਹਾਈਟ ਹਾਊਸ ਵਿਚਕਾਰ ਆਉਣ ਵਾਲੇ ਸਮੇਂ ਵਿੱਚ ਸੰਭਾਵਿਤ ਟਕਰਾਅ ਦੇ ਸੰਕੇਤ ਦੇ ਦਿੱਤੇ ਹਨ।
ਪਿਛਲੀ ਖ਼ਬਰ ਬਰੁਕਲਿਨ ਦੇ ਪਾਰਕ ਵਿਚ ਤਿੰਨ ਪਹੀਆ ਮੋਟਰਸਾਈਕਲ ਭੀੜ ਵਿਚ ਵੜਿਆ, 9 ਲੋਕ ਜ਼ਖ਼ਮੀ ਅਗਲੀ ਖ਼ਬਰ ਮੈਸਾਚੂਸੇਟਸ ਦੀ ਸੈਨੇਟਰ ਐਲਿਜ਼ਾਬੇਥ ਵਾਰਨ ਨੇ ਟਰੰਪ ਦੀਆਂ ਨੀਤੀਆਂ ’ਤੇ ਸਾਧਿਆ ਨਿਸ਼ਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।