29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਵੈਨਕੂਵਰ ਟਾਪੂ ਦੀ ਜੇਲ੍ਹ ਤੋਂ ਕੈਦੀ ਫ਼ਰਾਰ,ਪੁਲਿਸ ਨੇ ਲੋਕਾਂ ਨੂੰ ਕੀਤਾ ਚੌਕਸ

ਅਜੀਤ ਡੈਸਕ 30-06-2026
ਵੈਨਕੂਵਰ, 29 ਜੂਨ (ਮਲਕੀਤ ਸਿੰਘ)-ਬ੍ਰਿਟਿਸ਼ ਕੋਲੰਬੀਆ ਦੇ ਵੈਨਕੂਵਰ ਟਾਪੂ ਸਥਿਤ ਇੱਕ ਸੰਘੀ ਜੇਲ੍ਹ ਤੋਂ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਇੱਕ ਕੈਦੀ ਫ਼ਰਾਰ ਹੋਣ ਤੋਂ ਬਾਅਦ ਪੁਲਿਸ ਨੇ ਵਿਆਪਕ ਭਾਲ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਨੁਸਾਰ ਅਰਨੈਸਟ ਜੈਨਸਨ ਦੂਜੇ ਦਰਜੇ ਦੇ ਕਤਲ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਸੀ। ਅਧਿਕਾਰੀਆਂ ਦਾ ਮੰਨਣਾ ਹੈ ਕਿ ਉਹ ਕਿਸੇ ਨਾ ਕਿਸੇ ਤਰ੍ਹਾਂ ਜੇਲ੍ਹ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ ਹੈ ਅਤੇ ਉਸ ਦੀ ਭਾਲ ਲਈ ਵੱਖ-ਵੱਖ ਪੁਲਿਸ ਏਜੰਸੀਆਂ ਅਤੇ ਜੇਲ੍ਹ ਅਧਿਕਾਰੀ ਮਿਲ ਕੇ ਕਾਰਵਾਈ ਕਰ ਰਹੇ ਹਨ। ਪੁਲਿਸ ਨੇ ਜੈਨਸਨ ਨੂੰ ਖ਼ਤਰਨਾਕ ਵਿਅਕਤੀ ਕਰਾਰ ਦਿੰਦਿਆਂ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਉਹ ਕਿਤੇ ਵੀ ਨਜ਼ਰ ਆਵੇ ਤਾਂ ਉਸ ਦੇ ਨੇੜੇ ਨਾ ਜਾਣ ਜਾਂ ਖ਼ੁਦ ਕਾਬੂ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਅਤੇ ਲੋੜੀਂਦੀ ਜਾਣਕਾਰੀ ਤੁਰੰਤ ਨਜ਼ਦੀਕੀ ਪੁਲਿਸ ਨੂੰ ਸੂਚਿਤ ਕੀਤਾ ਜਾਵੇ।
ਪਿਛਲੀ ਖ਼ਬਰ ਵਿਦਿਆਰਥੀਆਂ ਦੀ ਆਵਾਜ਼ ਬਣ ਕੇ ਪੇਪਰ ਲੀਕ ਮਾਫੀਆ ਖ਼ਿਲਾਫ਼ ਲੜਨਗੇ ਰਾਹੁਲ ਗਾਂਧੀ-ਕੁਲਦੀਪ ਸਿੰਘ ਵੈਦ ਅਗਲੀ ਖ਼ਬਰ ਗਲਾਸਗੋ ਦੇ ਐਮਿਰੇਟਸ ਅਰੀਨਾ ਵਿਚ 12ਵੇਂ ਅੰਤਰਰਾਸ਼ਟਰੀ ਯੋਗ ਦਿਵਸ 2026 ਦੇ ਸਮਾਰੋਹ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।