29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਗਲਾਸਗੋ ਦੇ ਐਮਿਰੇਟਸ ਅਰੀਨਾ ਵਿਚ 12ਵੇਂ ਅੰਤਰਰਾਸ਼ਟਰੀ ਯੋਗ ਦਿਵਸ 2026 ਦੇ ਸਮਾਰੋਹ ਕਰਵਾਇਆ

ਅਜੀਤ ਡੈਸਕ 30-06-2026
ਗਲਾਸਗੋ, 29 ਜੂਨ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਸਕਾਟਲੈਂਡ ਵਿੱਚ ਭਾਰਤੀ ਸਫ਼ਾਰਤਖ਼ਾਨੇ ਵੱਲੋਂ 12ਵੇਂ ਅੰਤਰਰਾਸ਼ਟਰੀ ਯੋਗ ਦਿਵਸ 2026 ਦੇ ਅੰਤਿਮ ਸਮਾਰੋਹ ਦਾ ਆਯੋਜਨ ਗਲਾਸਗੋ ਦੇ ਐਮਿਰੇਟਸ ਅਰੀਨਾ ਵਿੱਚ ਕੀਤਾ ਗਿਆ। ਇਹ ਸਮਾਗਮ ਪਤਾਂਜਲੀ ਯੋਗਪੀਠ ਯੂਕੇ, ਮਦਰ ਇਰਥ, ਹਿੰਦੂ ਮੰਦਿਰ ਗਲਾਸਗੋ ਅਤੇ ਸਕਾਟਿਸ਼ ਇੰਡੀਅਨ ਆਰਟਸ ਫੌਰਮ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਸਾਲ ਦੇ ਅੰਤਰਰਾਸ਼ਟਰੀ ਯੋਗ ਦਿਵਸ ਦੀ ਥੀਮ “ਸਿਹਤਮੰਦ ਬੁੱਢਾਪੇ ਲਈ ਯੋਗ” ਰਹੀ। ਸਮਾਗਮ ਵਿੱਚ ਸਕਾਟਲੈਂਡ ਭਰ ਤੋਂ ਵੱਡੀ ਗਿਣਤੀ ਵਿੱਚ ਯੋਗ ਪ੍ਰੇਮੀ, ਭਾਰਤੀ ਭਾਈਚਾਰੇ ਦੇ ਮੈਂਬਰ, ਮਾਣਯੋਗ ਮਹਿਮਾਨ ਅਤੇ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ। ਯੋਗ ਰਾਹੀਂ ਸਰੀਰਕ ਤੰਦਰੁਸਤੀ, ਮਾਨਸਿਕ ਸ਼ਾਂਤੀ ਅਤੇ ਸਮੁੱਚੀ ਸਿਹਤ ਨੂੰ ਉਤਸ਼ਾਹਿਤ ਕਰਨ ਦਾ ਸੰਦੇਸ਼ ਦਿੱਤਾ ਗਿਆ। ਸਮਾਗਮ ਵਿੱਚ ਮੇਰੀ ਟੌਡ ਜੋ ਕਿ ਸਕਾਟਲੈਂਡ ਸਰਕਾਰ ਵਿੱਚ ਮਾਨਸਿਕ ਸਿਹਤ, ਜਨ ਸਿਹਤ, ਖੇਡਾਂ, ਸ਼ਰਾਬ ਅਤੇ ਨਸ਼ਾ ਨੀਤੀ ਮੰਤਰੀ ਹਨ ਅਤੇ ਸਕਾਟਲੈਂਡ ਦੀ ਪ੍ਰਸਿੱਧ ਖਿਡਾਰਨ ਜਿਮਨਾਸਟਿਕ ਖਿਡਾਰਨ ਐਲੀ ਚੀਥਮ ਨੇ ਆਪਣੀ ਹਾਜ਼ਰੀ ਲਗਵਾਈ।ਪ੍ਰੋਗਰਾਮ ਦੌਰਾਨ ਆਯੁਰਵੇਦ ’ਤੇ ਇੱਕ ਜਾਣਕਾਰੀਪੂਰਣ ਪ੍ਰਵਚਨ ਵੀ ਕਰਵਾਇਆ ਗਿਆ। ਇਸਦੇ ਨਾਲ ਹੀ ਵਿੱਲਨਿੱਸ ਆਯੁਰਵੇਦ ਸਟਾਲ ਰਾਹੀਂ ਆਯੁਰਵੇਦਿਕ ਸਿਹਤ ਸੰਬੰਧੀ ਜਾਣਕਾਰੀ ਅਤੇ ਉਤਪਾਦਾਂ ਦੀ ਪ੍ਰਦਰਸ਼ਨੀ ਲਗਾਈ ਗਈ। ਸਮਾਗਮ ਦੇ ਅੰਤ ਵਿੱਚ ਯੋਗਾ ਫੋਟੋਗ੍ਰਾਫੀ ਕੰਪੀਟੀਸ਼ਨ ਦੇ ਜੇਤੂਆਂ ਨੂੰ ਸਨਮਾਨਿਤ ਕਰਦੇ ਹੋਏ ਇਨਾਮ ਵੀ ਭੇਂਟ ਕੀਤੇ ਗਏ। ਸਮਾਗਮ ਨੇ ਯੋਗ ਨੂੰ ਕੇਵਲ ਇੱਕ ਕਸਰਤ ਨਹੀਂ, ਸਗੋਂ ਸਿਹਤਮੰਦ, ਸੰਤੁਲਿਤ ਅਤੇ ਖੁਸ਼ਹਾਲ ਜੀਵਨ ਸ਼ੈਲੀ ਦੇ ਰੂਪ ਵਿੱਚ ਅਪਣਾਉਣ ਦਾ ਸੰਦੇਸ਼ ਦਿੱਤਾ ਅਤੇ ਭਾਰਤ ਦੀ ਪ੍ਰਾਚੀਨ ਯੋਗ ਅਤੇ ਆਯੁਰਵੇਦ ਪਰੰਪਰਾ ਨੂੰ ਸਕਾਟਲੈਂਡ ਵਿੱਚ ਹੋਰ ਮਜ਼ਬੂਤੀ ਨਾਲ ਪ੍ਰਸਾਰਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।
ਪਿਛਲੀ ਖ਼ਬਰ ਵੈਨਕੂਵਰ ਟਾਪੂ ਦੀ ਜੇਲ੍ਹ ਤੋਂ ਕੈਦੀ ਫ਼ਰਾਰ,ਪੁਲਿਸ ਨੇ ਲੋਕਾਂ ਨੂੰ ਕੀਤਾ ਚੌਕਸ ਅਗਲੀ ਖ਼ਬਰ ਫਾਈਬ ਰਾਈਡਰਸ ਸੁਸਾਇਟੀ ਆਫ ਕੈਲਗਰੀ ਵੱਲੋ ‘ਵਿਰਾਸਤ ਦੀ ਗੂੰਜ’ ਕਰਵਾਏ ਪ੍ਰੋਗ੍ਰਾਮ ਨੇ ਵੱਖਰੀ ਛਾਪ ਛੱਡੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।