06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਟੇਲਰ ਸਵਿਫਟ ਅਤੇ ਟ੍ਰੈਵਿਸ ਕੈਲਸੀ ਦੇ ਕਥਿਤ ਵਿਆਹ ਨੂੰ ਲੈ ਕੇ ਨਿਊਯਾਰਕ ਵਿਚ ਚਰਚਾ, ਮੈਡਿਸਨ ਸਕੁਐਰ ਗਾਰਡਨ ਦੇ ਆਲੇ-ਦੁਆਲੇ ਸਖ਼ਤ ਸੁਰੱਖਿਆ

ਅਜੀਤ ਡੈਸਕ 04-07-2026
ਨਿਊਯਾਰਕ, 3 ਜੁਲਾਈ (ਰਾਜੂ ਸਹਿਬਾਜ਼ਪੁਰਾ)-ਨਿਊਯਾਰਕ ਸਿਟੀ ਵਿਚ ਗਾਇਕਾ ਟੇਲਰ ਸਵਿਫਟ ਤੇ ਐਨ.ਐਫ.ਐਲ. ਖਿਡਾਰੀ ਟ੍ਰੈਵਿਸ ਕੈਲਸੀ ਦੇ ਕਥਿਤ ਵਿਆਹ ਸਮਾਗਮ ਨੂੰ ਲੈ ਕੇ ਚਰਚਾਵਾਂ ਚਰਮ ’ਤੇ ਹਨ। ਮੈਡਿਸਨ ਸਕੁਐਰ ਗਾਰਡਨ ਦੇ ਬਾਹਰ ਪਿਛਲੇ ਕੁਝ ਦਿਨਾਂ ਤੋਂ ਵੱਡੇ ਪੱਧਰ ‘ਤੇ ਤਿਆਰੀਆਂ, ਸੁਰੱਖਿਆ ਪ੍ਰਬੰਧ ਅਤੇ ਟੈਂਟ ਲਗਾਏ ਜਾ ਰਹੇ ਹਨ, ਜਿਸ ਕਾਰਨ ਇਲਾਕੇ ਵਿੱਚ ਲੋਕਾਂ ਅਤੇ ਮੀਡੀਆ ਦੀ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ। ਪੁਲਿਸ ਨੇ ਸੁਰੱਖਿਆ ਦੇ ਮੱਦੇਨਜ਼ਰ ਮੈਡਿਸਨ ਸਕੁਐਰ ਗਾਰਡਨ ਦੇ ਆਲੇ-ਦੁਆਲੇ ਕਈ ਸੜਕਾਂ ਨੂੰ ਅਸਥਾਈ ਤੌਰ ’ਤੇ ਬੰਦ ਕਰ ਦਿੱਤਾ ਹੈ। ਕੁਝ ਰਸਤਿਆਂ ’ਤੇ ਪੈਦਲ ਆਵਾਜਾਈ ਵੀ ਸੀਮਤ ਕੀਤੀ ਗਈ ਹੈ, ਜਦਕਿ ਪੈਨ ਸਟੇਸ਼ਨ ਤੱਕ ਪਹੁੰਚ ਲਈ ਬਦਲਵੇਂ ਰਸਤੇ ਖੁੱਲ੍ਹੇ ਰੱਖੇ ਗਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਮਸ਼ਹੂਰ ਹਸਤੀਆਂ ਅਤੇ ਵਿਸ਼ੇਸ਼ ਮਹਿਮਾਨਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਵਿਆਹ ਬਾਰੇ ਅਜੇ ਤੱਕ ਟੇਲਰ ਸਵਿਫਟ ਜਾਂ ਟ੍ਰੈਵਿਸ ਕੈਲਸੀ ਵੱਲੋਂ ਕੋਈ ਅਧਿਕਾਰਕ ਐਲਾਨ ਨਹੀਂ ਕੀਤਾ ਗਿਆ, ਫਿਰ ਵੀ ਸਮਾਗਮ ਨੂੰ ਲੈ ਕੇ ਲੋਕਾਂ ਵਿੱਚ ਕਾਫ਼ੀ ਉਤਸ਼ਾਹ ਹੈ। ਰਿਪੋਰਟਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੋੜੇ ਨੇ ਆਪਣੇ ਕਥਿਤ ਵਿਆਹ ਤੋਂ ਪਹਿਲਾਂ ਕਈ ਸਥਾਨਕ ਅਤੇ ਰਾਸ਼ਟਰੀ ਚੈਰਿਟੀ ਸੰਸਥਾਵਾਂ ਨੂੰ ਲੱਖਾਂ ਡਾਲਰ ਦਾ ਦਾਨ ਦਿੱਤਾ ਹੈ। ਇਸ ਕਾਰਨ ਇਹ ਸਮਾਗਮ ਸਿਰਫ਼ ਮਨੋਰੰਜਨ ਜਗਤ ਹੀ ਨਹੀਂ, ਸਗੋਂ ਨਿਊਯਾਰਕ ਸ਼ਹਿਰ ਦੀਆਂ ਮੁੱਖ ਖ਼ਬਰਾਂ ਵਿਚ ਵੀ ਸ਼ਾਮਲ ਹੋ ਗਿਆ ਹੈ।
ਪਿਛਲੀ ਖ਼ਬਰ ਨਿਊਯਾਰਕ ਦੇ ਅੱਪਰ ਈਸਟ ਸਾਈਡ ’ਚ ਲੀਜਨੈਅਰਜ਼ ਬਿਮਾਰੀ ਦੇ ਮਾਮਲੇ ਮਿਲਣ ਮਗਰੋਂ ਸਿਹਤ ਵਿਭਾਗ ਚੌਕਸ ਅਗਲੀ ਖ਼ਬਰ 24ਵੀਂ ਵਾਰ ਸਜੇਗਾ ਵੈਨਕੂਵਰ ਦਾ ਚਾਈਨਾ ਟਾਊਨ ਤਿਉਹਾਰ, ਦੋ ਦਿਨ ਚੱਲਣਗੇ ਰੰਗਾਰੰਗ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।