06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਦਿਮਾਗੀ ਚਿੱਪ ਲਗਵਾਉਣ ਵਾਲਾ ਕੈਨੇਡਾ ਦਾ ਪਹਿਲਾ ਏ.ਐੱਲ.ਐੱਸ. ਮਰੀਜ਼ ਬਣਿਆ ਵੈਨਕੂਵਰ ਦਾ ਸਾਬਕਾ ਪੁਲਿਸ ਅਧਿਕਾਰੀ

ਅਜੀਤ ਡੈਸਕ 04-07-2026
ਵੈਨਕੂਵਰ, 3 ਜੁਲਾਈ (ਮਲਕੀਤ ਸਿੰਘ)-ਏ.ਐੱਲ.ਐੱਸ. (ਐਮੀਓਟ੍ਰੋਫਿਕ ਲੈਟਰਲ ਸਕਲੇਰੋਸਿਸ) ਨਾਂਅ ਦੀ ਭਿਆਨਕ ਬਿਮਾਰੀ ਨਾਲ ਨਾਲ ਜੂਝ ਰਹੇ ਵੈਨਕੂਵਰ ਪੁਲਿਸ ਦੇ ਸਾਬਕਾ ਅਧਿਕਾਰੀ 48 ਸਾਲਾ ਲੀ ਮਾਰਟਨ ਕੈਨੇਡਾ ਦੇ ਪਹਿਲੇ ਮਰੀਜ਼ ਬਣ ਗਏ ਹਨ, ਜਿਨ੍ਹਾਂ ਦੇ ਦਿਮਾਗ ਵਿੱਚ ਵਿਸ਼ਵ ਪ੍ਰਸਿੱਧ ਉਦਯੋਗਪਤੀ ਇਲਾਨ ਮਸਕ ਦੀ ਕੰਪਨੀ ਵੱਲੋਂ ਵਿਕਸਿਤ ਕੀਤੀ ਗਈ ਨਿਊਰਾਲਿੰਕ ਚਿੱਪ ਸਫ਼ਲਤਾਪੂਰਵਕ ਲਗਾਈ ਗਈ ਹੈ। ਲੀ ਮਾਰਟਨ, ਜਿਨ੍ਹਾਂ ਨੂੰ ਵੈਨਕੂਵਰ ਪੁਲਿਸ ਵਿੱਚ ਸੇਵਾ ਦੌਰਾਨ ‘ਰੋਬੋਕਾਪ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ, ਦੀ ਪਿਛਲੇ ਮਹੀਨੇ ਸਰਜਰੀ ਕੀਤੀ ਗਈ ਸੀ । ਇਹ ਦਿਮਾਗੀ ਚਿੱਪ ਮਰੀਜ਼ ਨੂੰ ਸਿਰਫ਼ ਸੋਚ ਰਾਹੀਂ ਕੰਪਿਊਟਰ ਅਤੇ ਹੋਰ ਡਿਜ਼ਿਟਲ ਯੰਤਰਾਂ ਨੂੰ ਨਿਯੰਤਰਿਤ ਕਰਨ ਵਿੱਚ ਮਦਦ ਕਰ ਸਕਦੀ ਹੈ। ਏ.ਐੱਲ.ਐੱਸ. ਇੱਕ ਗੰਭੀਰ ਤੰਤਰਿਕ ਰੋਗ ਹੈ, ਜਿਸ ਨਾਲ ਹੌਲੀ-ਹੌਲੀ ਸਰੀਰ ਦੀਆਂ ਮਾਸਪੇਸ਼ੀਆਂ ਕੰਮ ਕਰਨਾ ਛੱਡ ਦਿੰਦੀਆਂ ਹਨ। ਇਸ ਕਾਰਨ ਮਰੀਜ਼ ਲਈ ਬੋਲਣਾ, ਹਿਲਣਾ-ਜੁਲਣਾ ਅਤੇ ਰੋਜ਼ਾਨਾ ਦੇ ਕੰਮ ਕਰਨਾ ਬਹੁਤ ਔਖਾ ਹੋ ਜਾਂਦਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਨਿਊਰਾਲਿੰਕ ਤਕਨਾਲੋਜੀ ਭਵਿੱਖ ਵਿੱਚ ਅਜਿਹੇ ਮਰੀਜ਼ਾਂ ਲਈ ਨਵੀਆਂ ਉਮੀਦਾਂ ਜਗਾ ਸਕਦੀ ਹੈ। ਲੀ ਮਾਰਟਨ ਨੇ ਵੀ ਉਮੀਦ ਜਤਾਈ ਹੈ ਕਿ ਇਹ ਤਕਨਾਲੋਜੀ ਨਾ ਸਿਰਫ਼ ਉਨ੍ਹਾਂ ਦੀ ਜ਼ਿੰਦਗੀ ਨੂੰ ਆਸਾਨ ਬਣਾਏਗੀ, ਸਗੋਂ ਭਵਿੱਖ ਵਿੱਚ ਹੋਰ ਮਰੀਜ਼ਾਂ ਲਈ ਵੀ ਨਵਾਂ ਰਾਹ ਖੋਲ੍ਹੇਗੀ।
ਪਿਛਲੀ ਖ਼ਬਰ ਲਿੰਕਨ ਮੈਮੋਰੀਅਲ ਪੂਲ ਮਾਮਲੇ ’ਚ ਸਾਬਕਾ ਓਲੰਪਿਕ ਖਿਡਾਰੀ ਮੁੜ ਕਾਨੂੰਨੀ ਘੇਰੇ ਵਿਚ ਅਗਲੀ ਖ਼ਬਰ ਵਰਨਨ ਦੀ ਮਸਜਿਦ ਨੂੰ ਨਫ਼ਰਤੀ ਫੋਨ ਕਰਨ ਵਾਲਾ ਵਿਅਕਤੀ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।