28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਅਮਰੀਕਾ ਦੇ ਪਹਾੜਾਂ ਵਿਚ ਮਿਲੇ ਕੰਕਾਲ ਦੀ ਪਛਾਣ, 6 ਸਾਲ ਪਹਿਲਾਂ ਲਾਪਤਾ ਹੋਇਆ ਸੀ ਸਕਾਟਲੈਂਡ ਦਾ ਇਹ ਵਿਅਕਤੀ

ਅਜੀਤ ਡੈਸਕ 07-07-2026
ਨਿਊਯਾਰਕ, 6 ਜੁਲਾਈ (ਰਾਜੂ ਸਹਿਬਾਜ਼ਪੁਰਾ)-ਅਮਰੀਕਾ ਦੇ ਵਾਇਓਮਿੰਗ ਰਾਜ ਦੇ ਇੱਕ ਦੁਰਗਮ ਪਹਾੜੀ ਇਲਾਕੇ ਵਿੱਚ ਮਿਲੇ ਮਨੁੱਖੀ ਕੰਕਾਲ ਦੀ ਪਛਾਣ ਛੇ ਸਾਲ ਬਾਅਦ ਹੋ ਗਈ ਹੈ। ਜਾਂਚ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਇਹ ਅਵਸ਼ੇਸ਼ ਸਕਾਟਲੈਂਡ ਦੇ ਜੌਨ ਗਿਲੀਜ਼ ਦੇ ਹਨ, ਜੋ 2019 ਤੋਂ ਲਾਪਤਾ ਸਨ। ਮਨੁੱਖੀ ਅਵਸ਼ੇਸ਼ ਸਤੰਬਰ 2025 ਵਿੱਚ ਪਹਾੜਾਂ ਨੇੜੇ ਮਿਲੇ ਸਨ। ਇਸ ਤੋਂ ਬਾਅਦ ਸ਼ੈਰਿਫ਼ ਦਫ਼ਤਰ, ਸਰਚ ਐਂਡ ਰੈਸਕਿਊ ਟੀਮ ਅਤੇ ਹੋਰ ਏਜੰਸੀਆਂ ਨੇ ਪਹਾੜੀ ਖੇਤਰ ਵਿੱਚ ਵਿਸਤ੍ਰਿਤ ਤਲਾਸ਼ੀ ਮੁਹਿੰਮ ਚਲਾਈ। ਮੌਕੇ ਤੋਂ ਮਿਲੀਆਂ ਕੁਝ ਨਿੱਜੀ ਵਸਤਾਂ ਦੇ ਆਧਾਰ ‘ਤੇ ਜਾਂਚ ਸਕਾਟਲੈਂਡ ਤੱਕ ਪਹੁੰਚੀ। ਇੰਟਰਪੋਲ ਅਤੇ ਅਮਰੀਕੀ ਜਾਂਚ ਏਜੰਸੀਆਂ ਦੇ ਸਹਿਯੋਗ ਨਾਲ ਪਰਿਵਾਰ ਦੇ ਡੀਐਨਏ ਨਮੂਨੇ ਇਕੱਠੇ ਕੀਤੇ ਗਏ। ਵਿਗਿਆਨਕ ਜਾਂਚ ਤੋਂ ਬਾਅਦ ਇਹ ਸਾਬਤ ਹੋ ਗਿਆ ਕਿ ਮਿਲਿਆ ਕੰਕਾਲ ਜੌਨ ਗਿਲੀਜ਼ ਦਾ ਹੀ ਹੈ। ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਕੇਸ ਨੂੰ ਸੁਲਝਾਉਣ ਵਿੱਚ ਕਈ ਮਹੀਨਿਆਂ ਦੀ ਮਿਹਨਤ ਅਤੇ ਅੰਤਰਰਾਸ਼ਟਰੀ ਸਹਿਯੋਗ ਦੀ ਅਹਿਮ ਭੂਮਿਕਾ ਰਹੀ। ਹੁਣ ਪਰਿਵਾਰ ਦੀ ਇੱਛਾ ਅਨੁਸਾਰ ਜੌਨ ਗਿਲੀਜ਼ ਦੇ ਅਵਸ਼ੇਸ਼ ਸਕਾਟਲੈਂਡ ਭੇਜਣ ਦੀ ਕਾਰਵਾਈ ਕੀਤੀ ਜਾ ਰਹੀ ਹੈ, ਤਾਂ ਜੋ ਉਨ੍ਹਾਂ ਦਾ ਅੰਤਿਮ ਸੰਸਕਾਰ ਆਪਣੇ ਵਤਨ ਵਿੱਚ ਕੀਤਾ ਜਾ ਸਕੇ। ਇਸ ਮਾਮਲੇ ਨੇ ਇੱਕ ਵਾਰ ਫਿਰ ਦਿਖਾ ਦਿੱਤਾ ਕਿ ਆਧੁਨਿਕ ਡੀਐਨਏ ਤਕਨੀਕ ਅਤੇ ਵੱਖ-ਵੱਖ ਦੇਸ਼ਾਂ ਦੀਆਂ ਜਾਂਚ ਏਜੰਸੀਆਂ ਦੇ ਸਾਂਝੇ ਯਤਨਾਂ ਨਾਲ ਸਾਲਾਂ ਪੁਰਾਣੇ ਰਹੱਸ ਵੀ ਸੁਲਝਾਏ ਜਾ ਸਕਦੇ ਹਨ।
ਪਿਛਲੀ ਖ਼ਬਰ ਬਰਤਾਨਵੀ ਭਾਰਤੀ ਫ਼ੌਜ ਦੇ ਭੁੱਲੇ-ਵਿਸਰੇ ਪੰਜਾਬੀ ਸੈਨਿਕਾਂ ਨੂੰ ਸਦੀ ਬਾਅਦ ਮਿਲਿਆ ਪਹਿਲੇ ਵਿਸ਼ਵ ਯੁੱਧ ਦਾ ਸਨਮਾਨ ਅਗਲੀ ਖ਼ਬਰ ‘ਐਸਪਨ ਏਕਰਜ਼’ ਜੰਗਲੀ ਅੱਗ ਬਣੀ ਵੱਡੀ ਆਫ਼ਤ, ਕਰੀਬ 87 ਹਜ਼ਾਰ ਏਕੜ ਸੜਿਆ, ਸੈਂਕੜੇ ਘਰਾਂ ਨੂੰ ਖ਼ਤਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।