28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਨਰਸਾਂ ਦੇ ਸੰਘਰਸ਼ ਦੇ ਅਗਲੇ ਪੜਾਅ ਦੌਰਾਨ ਵੈਨਕੂਵਰ ਜਨਰਲ ਹਸਪਤਾਲ ਅੱਗੇ ਧਰਨਾ ਲਾਉਣ ਦਾ ਫੈਸਲਾ

ਅਜੀਤ ਡੈਸਕ 07-07-2026
ਵੈਨਕੂਵਰ, 6 ਜੁਲਾਈ (ਮਲਕੀਤ ਸਿੰਘ)-ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੀਆਂ ਨਰਸਾਂ ਨੇ ਆਪਣਾ ਰੁਜ਼ਗਾਰ ਸੰਘਰਸ਼ ਹੋਰ ਤੇਜ਼ ਕਰਨ ਦਾ ਐਲਾਨ ਕਰ ਦਿੱਤਾ ਹੈ। ਬੀ.ਸੀ. ਨਰਸਜ਼ ਯੂਨੀਅਨ ਨੇ ਕਿਹਾ ਹੈ ਕਿ ਮੰਗਲਵਾਰ ਸਵੇਰੇ ਵੈਨਕੂਵਰ ਜਨਰਲ ਹਸਪਤਾਲ ਦੇ ਬਾਹਰ ਧਰਨਾ ਲਗਾਇਆ ਜਾਵੇਗਾ। ਯੂਨੀਅਨ ਦਾ ਕਹਿਣਾ ਹੈ ਕਿ ਧਰਨੇ ਦੌਰਾਨ ਮਰੀਜ਼ਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਜ਼ਰੂਰੀ ਸਿਹਤ ਸੇਵਾਵਾਂ ਜਾਰੀ ਰਹਿਣਗੀਆਂ, ਪਰ ਗੈਰ-ਜ਼ਰੂਰੀ ਵਾਧੂ ਡਿਊਟੀ ਅਤੇ ਨਰਸਿੰਗ ਨਾਲ ਸਬੰਧਤ ਨਾ ਹੋਣ ਵਾਲੇ ਕੰਮਾਂ ਤੋਂ ਇਨਕਾਰ ਜਾਰੀ ਰਹੇਗਾ। ਬੀ.ਸੀ. ਨਰਸਜ਼ ਯੂਨੀਅਨ ਦੀ ਪ੍ਰਧਾਨ ਐਡਰੀਆਨ ਗੀਅਰ ਨੇ ਕਿਹਾ ਕਿ ਨਰਸਾਂ ਦਾ ਮਕਸਦ ਧਰਨੇ ‘ਤੇ ਬੈਠਣਾ ਨਹੀਂ, ਸਗੋਂ ਮਰੀਜ਼ਾਂ ਦੀ ਸੇਵਾ ਕਰਨਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਸਿਹਤ ਅਥਾਰਟੀਆਂ ਨੂੰ ਨਰਸਾਂ ਦੀਆਂ ਕੰਮਕਾਜੀ ਹਾਲਤਾਂ, ਸਟਾਫ਼ ਦੀ ਘਾਟ ਅਤੇ ਤਨਖ਼ਾਹਾਂ ਨਾਲ ਜੁੜੀਆਂ ਮੰਗਾਂ ਵੱਲ ਗੰਭੀਰਤਾ ਨਾਲ ਧਿਆਨ ਦੇਣ
ਪਿਛਲੀ ਖ਼ਬਰ IMBA ਪ੍ਰੋਗਰਾਮ ਵਿਚ ਪਹੁੰਚਣ ਵਾਲੇ 80 ਵਿਦਿਆਰਥੀਆਂ ਚੋਂ ਇਕ ਹੈ ਗੁਰਦਾਸਪੁਰ ਦਾ ਰਿਤਿਸ਼ ਮਹਾਜਨ ਅਗਲੀ ਖ਼ਬਰ ਬਰਤਾਨਵੀ ਭਾਰਤੀ ਫ਼ੌਜ ਦੇ ਭੁੱਲੇ-ਵਿਸਰੇ ਪੰਜਾਬੀ ਸੈਨਿਕਾਂ ਨੂੰ ਸਦੀ ਬਾਅਦ ਮਿਲਿਆ ਪਹਿਲੇ ਵਿਸ਼ਵ ਯੁੱਧ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।