05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਕੈਲਗਰੀ ਪੁਲਿਸ ਨੇ ਪੰਜਾਬੀ ਮੂਲ ਦੀ ਪ੍ਰੋਬੇਸ਼ਨ ਅਫਸਰ ਨੂੰ ਡੇਟਾਬੇਸ ਚੋਰੀ ਕਰਨ ਦਾ ਦੋਸ਼ੀ ਠਹਿਰਾਇਆ

ਅਜੀਤ ਡੈਸਕ 12-07-2026
ਕੈਲਗਰੀ, 11 ਜੁਲਾਈ (ਜਸਜੀਤ ਸਿੰਘ ਧਾਮੀ)-ਕੈਲਗਰੀ ਪੁਲਿਸ ਸਰਵਿਸ ਸੈਂਸੀਟਿਵ ਇਨਵੈਸਟੀਗੇਸ਼ਨ ਯੂਨਿਟ ਦੁਆਰਾ ਕੀਤੀ ਗਈ ਜਾਂਚ ਤੋਂ ਬਾਅਦ, ਇਕ ਪ੍ਰੋਬੇਸ਼ਨ ਅਫਸਰ ਤੇ ਗੁਪਤ ਜਾਣਕਾਰੀ ਤੱਕ ਪਹੁੰਚ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਪੰਜਾਬੀ ਮੂਲ ਦੀ ਕਰਮਚਾਰੀ ਕੈਲਗਰੀ ਵਾਸੀ 25 ਸਾਲਾ ਨਵਜੋਤ ਢਿੱਲੋਂ ਤੇ ਵਿਸ਼ਵਾਸਘਾਤ ਦਾ 1 ਦੋਸ਼ ਅਤੇ ਕੰਪਿਊਟਰ ਦੀ ਅਣਅਧਿਕਾਰਤ ਵਰਤੋਂ ਦਾ 1 ਦੋਸ਼ ਲਗਾਇਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਦੋਸ਼ੀ ਵੱਲੋ ਸੁਰੱਖਿਅਤ ਜਾਣਕਾਰੀ ਤੱਕ ਗਲਤ ਪਹੁੰਚ ਕੀਤੀ ਗਈ ਸੀ। ਇਹ ਮੰਨਿਆ ਜਾਂਦਾ ਹੈ ਕਿ ਇਕ ਅਲਬਰਟਾ ਸੁਧਾਰ ਸੇਵਾਵਾਂ ਪ੍ਰੋਬੇਸ਼ਨ ਅਫਸਰ ਨੇ ਗੁਪਤ ਜਾਣਕਾਰੀ ਪ੍ਰਾਪਤ ਕਰਨ ਲਈ ਆਪਣੇ ਕੰਮ ਦੇ ਦਾਇਰੇ ਤੋਂ ਬਾਹਰ ਸੁਰੱਖਿਅਤ ਡੇਟਾਬੇਸਾਂ ਤੱਕ ਗਲਤ ਪਹੁੰਚ ਕੀਤੀ। ਪੁਲਿਸ ਨੇ ਦੱਸਿਆ ਕਿ ਦੋਸ਼ੀ ਔਰਤ ਨੇ ਮੰਨਿਆ ਹੈ ਕਿ ਉਸਨੇ ਸੁਰੱਖਿਅਤ ਜਾਣਕਾਰੀ ਤੱਕ ਪਹੁੰਚ ਕਰਕੇ ਡੇਟਾਬੇਸਾਂ ਤੱਕ ਆਪਣੀ ਪਹੁੰਚ ਦਾ ਲਾਭ ਉਠਾਇਆ ਸੀ। ਪੁਲਿਸ ਨੇ ਸਰਚ ਵਾਰੰਟ ਜਾਰੀ ਕੀਤਾ ਅਤੇ ਇਲੈਕਟ੍ਰਾਨਿਕ ਡਿਵਾਈਸਾਂ ਜ਼ਬਤ ਕੀਤੀਆਂ। ਦੋਸ਼ੀ ਔਰਤ ਦੀ ਅਗਲੀ ਅਦਾਲਤ ਵਿਚ ਪੇਸ਼ੀ 19 ਅਗਸਤ, 2026 ਨੂੰ ਹੋਵੇਗੀ।ਇਸ ਘਟਨਾ ਸੰਬੰਧੀ ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ ਪੁਲਿਸ ਨੇ ਸੰਪਰਕ ਕਰਨ ਲਈ ਕਿਹਾ ਹੈ।
ਪਿਛਲੀ ਖ਼ਬਰ ਕੈਨੇਡਾ ਨਾਲ ਵਪਾਰ ਲਈ ਤਿਆਰ ਪੁਲ ਖੋਲਣ ਵਾਸਤੇ ਥਾਨੇਦਾਰ ਤੇ ਹੋਰਨਾਂ ਨੇ ਟਰੰਪ ਨੂੰ ਕੀਤੀ ਅਪੀਲ ਅਗਲੀ ਖ਼ਬਰ ਅਮਰੀਕਾ ਦਾ ਕਰਜ਼ਾ ਰਿਕਾਰਡ ਪੱਧਰ ‘ਤੇ, ਵਿਆਜ ਦੀ ਅਦਾਇਗੀ ਨੇ ਰੱਖਿਆ ਬਜਟ ਨੂੰ ਵੀ ਪਿੱਛੇ ਛੱਡਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।