05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਕੈਨੇਡਾ ਨਾਲ ਵਪਾਰ ਲਈ ਤਿਆਰ ਪੁਲ ਖੋਲਣ ਵਾਸਤੇ ਥਾਨੇਦਾਰ ਤੇ ਹੋਰਨਾਂ ਨੇ ਟਰੰਪ ਨੂੰ ਕੀਤੀ ਅਪੀਲ

ਅਜੀਤ ਡੈਸਕ 12-07-2026
ਸੈਕਰਾਮੈਂਟੋ, 11 ਜੁਲਾਈ (ਹੁਸਨ ਲੜੋਆ ਬੰਗਾ)- ਡੈਮੋਕਰੈਟਿਕ ਪ੍ਰਤੀਨਿਧੀ ਸ਼੍ਰੀ ਥਾਨੇਦਾਰ ਤੇ ਹੋਰਨਾਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਪੁਰਜੋਰ ਸ਼ਬਦਾਂ ਵਿਚ ਮੰਗ ਕੀਤੀ ਹੈ ਕਿ ਗੋਰਡੀ ਹੋਵ ਇੰਟਰਨੈਸ਼ਨਲ ਬ੍ਰਿਜ ਜੋ ਬਣ ਕੇ ਤਿਆਰ ਹੋ ਗਿਆ ਹੈ, ਨੂੰ ਤੁਰੰਤ ਖੋਲਿਆ ਜਾਵੇ| ਉਨਾਂ ਕਿਹਾ ਕਿ ਇਹ ਪੁਲ ਡੀਟਰਾਇਟ ਨੂੰ ਵਿੰਡਸਰ, ਓਨਟਾਰੀਓ ਨਾਲ ਜੋੜੇਗਾ ਜਿਸ ਨਾਲ ਕੈਨੇਡਾ ਨਾਲ ਕਾਰੋਬਾਰ ਲਈ ਇਕ ਹੋਰ ਰਾਹ ਖੁਲ ਜਾਵੇਗਾ ਜਿਸ ਨਾਲ ਦੋਨਾਂ ਦੇਸ਼ਾਂ ਦੇ ਲੋਕਾਂ ਨੂੰ ਫਾਇਦਾ ਹੋਵੇਗਾ| ਥਾਨੇਦਾਰ ਸਮੇਤ ਹੋਰ ਅਲੋਚਕਾਂ ਨੇ ਕਿਹਾ ਹੈ ਕਿ ਇਹ ਕਰਾਸਿੰਗ ਜੂਨ ਵਿੱਚ ਖੁੱਲਣੀ ਸੀ ਪਰ ਟਰੰਪ ਪ੍ਰਸ਼ਾਸਨ ਦੁਆਰਾ ਇਸ ਨੂੰ ਰੋਕ ਦਿੱਤਾ ਗਿਆ ਕਿਉਂਕਿ ਰਾਸ਼ਟਰਪਤੀ ਇੱਕ ‘ਬਿਹਤਰ ਸੌਦੇ’ ਲਈ ਜ਼ੋਰ ਦੇ ਰਹੇ ਹਨ| ਆਲੋਚਕਾਂ ਨੇ ਮੋਰੂਨ ਪਰਿਵਾਰ ਵੱਲ ਇਸ਼ਾਰਾ ਕੀਤਾ ਹੈ, ਜੋ ਕਿ ਅੰਬੈਸਡਰ ਬ੍ਰਿਜ ਦੇ ਮਾਲਕ ਹਨ| ਇਸ ਪਰਿਵਾਰ ਦੇ ਲੰਬੇ ਸਮੇਂ ਤੋਂ ਟਰੰਪ ਪ੍ਰਸ਼ਾਸਨ ਨਾਲ ਰਾਜਨੀਤਿਕ ਸਬੰਧ ਹਨ ਜਿਸ ਨਾਲ ਇਸ ਚਰਚਾ ਨੂੰ ਹਵਾ ਮਿਲੀ ਹੈ ਕਿ ਰਾਸ਼ਟਰਪਤੀ ਆਪਣੇ ਸਹਿਯੋਗੀਆਂ ਨੂੰ ਮੁਕਾਬਲੇ ਤੋਂ ਬਚਾਉਣ ਲਈ ਪੁਲ ਨੂੰ ਰੋਕ ਰਹੇ ਹਨ| ਥਾਨੇਦਾਰ ਨੇ ਇਕ ਸਮਾਗਮ ਦੌਰਾਨ ਰਿਵਰਸਾਈਡ ਪਾਰਕ ਵਿਖੇ ਹਾਊਸ ਹੋਮਲੈਂਡ ਸਿਕਿਓਰਿਟੀ ਕਮੇਟੀ ਦੇ ਦੋ ਸੀਨੀਅਰ ਡੈਮੋਕ੍ਰੇਟਿਕ ਮੈਂਬਰਾਂ ਨਾਲ ਇਸ ਮਹੱਤਵਪੂਰਨ ਕਰਾਸਿੰਗ ਦਾ ਮੁੱਦਾ ਜੋਰਦਾਰ ਢੰਗ ਨਾਲ ਉਠਾਇਆ| ਥਾਣੇਦਾਰ, ਜੋ ਉਸ ਜ਼ਿਲ•ੇ ਦੀ ਨੁਮਾਇੰਦਗੀ ਕਰਦਾ ਹੈ ਜਿੱਥੇ ਪੁਲ ਸਥਿਤ ਹੈ, ਨੇ ਵਾਈਟ ਹਾਊਸ ’ਤੇ ਦਬਾਅ ਵਧਾਉਣ ਲਈ ਪ੍ਰਤੀਨਿਧੀ ਬੈਨੀ ਥੌਮਸਨ ਅਤੇ ਲੂ ਕੋਰੀਆ ਨਾਲ ਮਿਲ ਕੇ ਦਲੀਲ ਦਿੱਤੀ ਕਿ ਦੇਰੀ ਮਿਸ਼ੀਗਨ ਦੀ ਆਰਥਿਕਤਾ ’ਤੇ ਸਿੱਧਾ ਅਸਰ ਪਾ ਰਹੀ ਹੈ| ਉਨਾਂ ਕਿਹਾ ਕਿ ਇਹ ਪੁਲ ਆਟੋਮੋਟਿਵ ਸਪਲਾਈ ਚੇਨ ਅਤੇ ਹਜ਼ਾਰਾਂ ਨੌਕਰੀਆਂ ਲਈ ਜ਼ਰੂਰੀ ਹੈ ਜੋ ਸਰਹੱਦ ਪਾਰਲੇ ਹਿੱਸੇ-ਪੁਰਜਿਆਂ ਅਤੇ ਸਾਮਾਨ ’ਤੇ ਨਿਰਭਰ ਕਰਦੇ ਹਨ| ਥਾਣੇਦਾਰ ਨੇ ਕਿਹਾ ਕਿ ਇਹ ਪੁਲ ਜਿਥੇ ਅਮਰੀਕਾ ਦੇ ਆਟੋ ਉਦਯੋਗ ਲਈ ਸਹਾਇਕ ਹੋਵੇਗਾ ਉਥੇ ਇਹ ਪੁਲ ਸਾਡੀਆਂ ਆਟੋ ਨੌਕਰੀਆਂ ਨੂੰ ਬਰਕਰਾਰ ਰੱਖਣ ਅਤੇ ਵਧਾਉਣ ਲਈ ਸਹਾਇਕ ਹੋਵੇਗਾ| ਉਨਾਂ ਚਿਤਾਵਨੀ ਦਿੱਤੀ ਕਿ ਉਹ ਇਸ ਸਬੰਧੀ ਹਰ ਕਾਨੂੰਨੀ ਲੜਾਈ ਲੜਨ ਲਈ ਤਿਆਰ ਹਨ ਅਤੇ ਰਾਜਨੀਤਿਕ ਕਦਮ ਵੀ ਚੁੱਕਣਗੇ| ਪ੍ਰਤੀਨਿਧੀ ਲੂ ਕੋਰੀਆ ਨੇ ਕਿਹਾ ਕਿ ਰਾਸ਼ਟਰਪਤੀ ਨੂੰ ਪੁਲ ਉਪਰੋਂ ਆਵਾਜਾਈ ਸ਼ੁਰੂ ਕਰਕੇ ਆਪਣੇ ਸਿਰ ਸਿਹਰਾ ਲੈਣਾ ਚਾਹੀਦਾ ਹੈ| ਉਨਾਂ ਕਿਹਾ ਕਿ ਇਸ ਨਾਲ ਸਾਰੇ ਟੈਕਸਦਾਤਾਵਾਂ ਨੂੰ ਲਾਭ ਹੋਵੇਗਾ ਅਤੇ ਉਹ ਇਸ ਦਾ ਸਿਹਰਾ ਉਸੇ ਤਰਾਂ ਲੈ ਸਕਦਾ ਹੈ ਜਿਵੇਂ ਉਸ ਨੂੰ ਲੈਣਾ ਚਾਹੀਦਾ ਹੈ| ਸਮਾਗਮ ਨੂੰ ਸਮਾਪਤ ਕਰਦੇ ਹੋਏ, ਥਾਨੇਦਾਰ ਨੇ ਰਾਸ਼ਟਰਪਤੀ ਨੂੰ ਇੱਕ ਸਪੱਸ਼ਟ ਅਪੀਲ ਜਾਰੀ ਕੀਤੀ ਤੇ ਕਿਹਾ ‘‘‘ਸ਼੍ਰੀਮਾਨ ਟਰੰਪ, ਗੋਰਡੀ ਹੋਵ ਬ੍ਰਿਜ ਖੋਲੋ| ਸ਼੍ਰੀਮਾਨ ਟਰੰਪ, ਪੁਲ ਖੋਲੋ, ਕਿਉਂਕਿ ਮਿਸ਼ੀਗਨ ਨੂੰ ਇਸ ਦੀ ਲੋੜ ਹੈ, ਸੰਯੁਕਤ ਰਾਜ ਦੇ ਲੋਕਾਂ ਨੂੰ ਇਸ ਦੀ ਲੋੜ ਹੈ|’’
ਪਿਛਲੀ ਖ਼ਬਰ ਈਰਾਨੀ ਨੁਮਾਇੰਦੇ ਨਾਲ ਗੁਪਤ ਮੀਟਿੰਗ ਦੀ ਕੋਸ਼ਿਸ਼ ਨੇ ਘੇਰਿਆ ਮਮਦਾਨੀ ਪ੍ਰਸ਼ਾਸਨ; ਸੰਘੀ ਦਖ਼ਲ ਮਗਰੋਂ ਮੁਲਾਕਾਤ ਰੱਦ ਅਗਲੀ ਖ਼ਬਰ ਕੈਲਗਰੀ ਪੁਲਿਸ ਨੇ ਪੰਜਾਬੀ ਮੂਲ ਦੀ ਪ੍ਰੋਬੇਸ਼ਨ ਅਫਸਰ ਨੂੰ ਡੇਟਾਬੇਸ ਚੋਰੀ ਕਰਨ ਦਾ ਦੋਸ਼ੀ ਠਹਿਰਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।