15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਹਿਊਸਟਨ ਵਿਚ ਆਈਸ ਗੋਲੀਕਾਂਡ: ਮਿਹਨਤ ਨਾਲ ਪਰਿਵਾਰ ਵਸਾਉਣ ਵਾਲੇ ਮੈਕਸੀਕਨ ਮਜ਼ਦੂਰ ਦੀ ਮੌਤ ਨੇ ਖੜ੍ਹੇ ਕੀਤੇ ਕਈ ਸਵਾਲ

ਅਜੀਤ ਡੈਸਕ 13-07-2026

ਨਿਊਯਾਰਕ, 12 ਜੁਲਾਈ (ਰਾਜੂ ਸਹਿਬਾਜ਼ਪੁਰਾ)-ਟੈਕਸਾਸ ਦੇ ਹਿਊਸਟਨ ਵਿੱਚ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ (ਆਈਸ) ਦੀ ਕਾਰਵਾਈ ਦੌਰਾਨ 52 ਸਾਲਾ ਮੈਕਸੀਕਨ ਮੂਲ ਦੇ ਨਿਰਮਾਣ ਕਰਮਚਾਰੀ ਲੋਰੇਂਜ਼ੋ ਸਾਲਗਾਡੋ ਅਰਾਉਖੋ ਦੀ ਗੋਲੀ ਲੱਗਣ ਨਾਲ ਹੋਈ ਮੌਤ ਤੋਂ ਬਾਅਦ ਇਹ ਮਾਮਲਾ ਦੇਸ਼ ਭਰ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਲੋਰੇਂਜ਼ੋ ਪਿਛਲੇ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਹਿਊਸਟਨ ਵਿੱਚ ਰਹਿ ਰਹੇ ਸਨ। ਉਹ ਨਿਰਮਾਣ ਖੇਤਰ ਵਿੱਚ ਕੰਮ ਕਰਦੇ ਸਨ ਅਤੇ ਹਰ ਰੋਜ਼ ਆਪਣੇ ਸਾਥੀ ਮਜ਼ਦੂਰਾਂ ਨੂੰ ਨਾਲ ਲੈ ਕੇ ਕੰਮ ‘ਤੇ ਜਾਂਦੇ ਸਨ। ਪਰਿਵਾਰ ਮੁਤਾਬਕ ਉਨ੍ਹਾਂ ਨੇ ਸਾਲਾਂ ਦੀ ਸਖ਼ਤ ਮਿਹਨਤ ਨਾਲ ਆਪਣੇ ਪਰਿਵਾਰ ਨੂੰ ਸੰਭਾਲਿਆ ਅਤੇ ਆਪਣੇ ਤਿੰਨਾਂ ਪੁੱਤਰਾਂ ਨੂੰ ਉੱਚ ਸਿੱਖਿਆ ਦਿਵਾਈ। ਅਧਿਕਾਰੀਆਂ ਅਨੁਸਾਰ ਆਈਸ ਦੀ ਟੀਮ ਕਿਸੇ ਹੋਰ ਵਿਅਕਤੀ ਦੀ ਭਾਲ ਵਿੱਚ ਸੀ। ਗ੍ਰਹਿ ਸੁਰੱਖਿਆ ਵਿਭਾਗ (ਡੀ.ਐਚ.ਐਸ.) ਦਾ ਕਹਿਣਾ ਹੈ ਕਿ ਇੱਕ ਅਧਿਕਾਰੀ ਨੇ ਸਵੈ-ਰੱਖਿਆ ਵਿੱਚ ਗੋਲੀ ਚਲਾਈ ਕਿਉਂਕਿ ਵੈਨ ਨੇ ਆਈਸ ਦੀ ਗੱਡੀ ਨੂੰ ਟੱਕਰ ਮਾਰੀ। ਦੂਜੇ ਪਾਸੇ, ਲੋਰੇਂਜ਼ੋ ਦੇ ਪਰਿਵਾਰ ਅਤੇ ਵਕੀਲਾਂ ਦਾ ਦਾਅਵਾ ਹੈ ਕਿ ਉਹ ਅਸਲ ਨਿਸ਼ਾਨਾ ਨਹੀਂ ਸਨ ਅਤੇ ਉਹ ਆਪਣਾ ਕਾਨੂੰਨੀ ਦਰਜਾ ਹਾਸਲ ਕਰਨ ਦੀ ਪ੍ਰਕਿਰਿਆ ਵਿੱਚ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਘਟਨਾ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਸ਼ਨੀਵਾਰ ਨੂੰ ਹਿਊਸਟਨ ਵਿੱਚ ਹੋਈ ਇੱਕ ਸ਼ਰਧਾਂਜਲੀ ਸਭਾ ਦੌਰਾਨ ਖੇਤਰ ਦੇ ਚਾਰ ਡੈਮੋਕ੍ਰੈਟਿਕ ਕਾਂਗਰਸ ਮੈਂਬਰਾਂ ਨੇ ਵੀ ਇਸ ਗੋਲੀਕਾਂਡ ਦੀ ਸੁਤੰਤਰ ਜਾਂਚ ਦੀ ਮੰਗ ਕੀਤੀ। ਪਰਿਵਾਰ ਨੇ ਲੋਰੇਂਜ਼ੋ ਨੂੰ ਇੱਕ ਮਿਹਨਤੀ, ਸ਼ਾਂਤ ਸੁਭਾਅ ਵਾਲਾ ਅਤੇ ਪਰਿਵਾਰ ਲਈ ਸਮਰਪਿਤ ਵਿਅਕਤੀ ਦੱਸਿਆ ਹੈ। ਉਨ੍ਹਾਂ ਦੇ ਪੁੱਤਰਾਂ ਨੇ ਕਿਹਾ ਕਿ ਉਹ ਆਪਣੇ ਪਿਤਾ ਲਈ ਇਨਸਾਫ਼ ਦੀ ਲੜਾਈ ਜਾਰੀ ਰੱਖਣਗੇ। ਇਹ ਘਟਨਾ ਅਮਰੀਕਾ ਵਿੱਚ ਇਮੀਗ੍ਰੇਸ਼ਨ ਕਾਰਵਾਈਆਂ ਅਤੇ ਉਨ੍ਹਾਂ ਦੌਰਾਨ ਬਲ ਦੀ ਵਰਤੋਂ ਨੂੰ ਲੈ ਕੇ ਮੁੜ ਚਰਚਾ ਦਾ ਕੇਂਦਰ ਬਣ ਗਈ ਹੈ।

ਪਿਛਲੀ ਖ਼ਬਰ ਅਮਰੀਕਾ ਵਿੱਚ ਜਨਮ ਨਾਲ ਨਾਗਰਿਕਤਾ ’ਤੇ ਵੱਡੀ ਸਿਆਸੀ ਜੰਗ, ਅਗਲੀ ਖ਼ਬਰ ਕਾਂਗੋ ’ਚ ਇਬੋਲਾ ਦਾ ਕਹਿਰ ਤੇਜ਼, ਦੂਜਾ ਅਮਰੀਕੀ ਨਾਗਰਿਕ ਵੀ ਸੰਕਰਮਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।