10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਸਕਾਟਲੈਂਡ ਦੇ ਫੁੱਟਬਾਲ ਪ੍ਰਸ਼ੰਸਕਾਂ ਨੇ ਜਿੱਤਿਆ ਅਮਰੀਕੀਆਂ ਦਾ ਦਿਲ, ਲੋੜਵੰਦ ਵਿਦਿਆਰਥੀਆਂ ਲਈ ਖੋਲ੍ਹੇ ਦਿਲ ਦੇ ਦਰਵਾਜੇ

ਅਜੀਤ ਡੈਸਕ 14-07-2026
ਨਿਊਯਾਰਕ, 13 ਜੁਲਾਈ (ਰਾਜੂ ਸਹਿਬਾਜ਼ਪੁਰਾ)-ਫੀਫਾ ਵਿਸ਼ਵ ਕੱਪ ਦੌਰਾਨ ਆਪਣੀ ਜ਼ਬਰਦਸਤ ਹੌਸਲਾ ਅਫ਼ਜ਼ਾਈ ਅਤੇ ਰੰਗ-ਬਿਰੰਗੇ ਜਸ਼ਨਾਂ ਨਾਲ ਸੁਰਖੀਆਂ ਵਿੱਚ ਰਹੇ ਸਕਾਟਲੈਂਡ ਦੇ ਮਸ਼ਹੂਰ ਪ੍ਰਸ਼ੰਸਕ ਗਰੁੱਪ “ਟਾਰਟਨ ਆਰਮੀ” ਨੇ ਹੁਣ ਮਨੁੱਖਤਾ ਦੀ ਇੱਕ ਹੋਰ ਮਿਸਾਲ ਕਾਇਮ ਕੀਤੀ ਹੈ। ਅਮਰੀਕਾ ਵਿੱਚ ਆਪਣੇ ਦੌਰੇ ਦੌਰਾਨ ਉਨ੍ਹਾਂ ਨੇ ਮੈਸੇਚੂਸੇਟਸ ਦੇ ਆਰਥਿਕ ਤੌਰ ‘ਤੇ ਕਮਜ਼ੋਰ ਵਿਦਿਆਰਥੀਆਂ ਦੀ ਮਦਦ ਲਈ 15,000 ਡਾਲਰ ਦਾ ਦਾਨ ਦੇ ਕੇ ਲੋਕਾਂ ਦਾ ਦਿਲ ਜਿੱਤ ਲਿਆ।
ਇਹ ਰਕਮ ਮੈਸੇਚਿਉਸੇਟਸ ਚਾਈਲਡ ਸੰਸਥਾ ਨੂੰ ਦਿੱਤੀ ਗਈ ਹੈ, ਜੋ ਮੈਸੇਚਿਉਸੇਟਸ ਟੀਚਰਜ਼ ਐਸੋਸੀਏਸ਼ਨ ਦੇ ਸਹਿਯੋਗ ਨਾਲ ਲੋੜਵੰਦ ਵਿਦਿਆਰਥੀਆਂ ਨੂੰ ਸਿੱਖਿਆ ਨਾਲ ਜੁੜੀਆਂ ਜ਼ਰੂਰਤਾਂ ਲਈ ਸਹਾਇਤਾ ਪ੍ਰਦਾਨ ਕਰਦੀ ਹੈ। ਇਸ ਦਾਨ ਨਾਲ ਕਈ ਅਜਿਹੇ ਬੱਚਿਆਂ ਨੂੰ ਲਾਭ ਮਿਲੇਗਾ ਜੋ ਆਰਥਿਕ ਮੁਸ਼ਕਲਾਂ ਕਾਰਨ ਆਪਣੀ ਪੜ੍ਹਾਈ ਜਾਰੀ ਰੱਖਣ ਵਿੱਚ ਸੰਘਰਸ਼ ਕਰ ਰਹੇ ਹਨ। ਟਾਰਟਨ ਆਰਮੀ ਨਾਲ ਜੁੜੇ ਪ੍ਰਬੰਧਕਾਂ ਨੇ ਕਿਹਾ ਕਿ ਵਿਸ਼ਵ ਕੱਪ ਦੌਰਾਨ ਬੋਸਟਨ ਅਤੇ ਆਸ-ਪਾਸ ਦੇ ਲੋਕਾਂ ਵੱਲੋਂ ਮਿਲੇ ਪਿਆਰ ਅਤੇ ਸਤਿਕਾਰ ਦਾ ਧੰਨਵਾਦ ਕਰਨ ਲਈ ਉਨ੍ਹਾਂ ਨੇ ਇਹ ਕਦਮ ਚੁੱਕਿਆ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਖੇਡਾਂ ਸਿਰਫ਼ ਮੁਕਾਬਲੇ ਦਾ ਨਹੀਂ, ਸਗੋਂ ਸਮਾਜ ਨੂੰ ਜੋੜਨ ਅਤੇ ਲੋੜਵੰਦਾਂ ਦੀ ਮਦਦ ਕਰਨ ਦਾ ਵੀ ਮਾਧਿਅਮ ਹਨ। ਵਿਸ਼ਵ ਕੱਪ ਦੌਰਾਨ ਸਕਾਟਲੈਂਡ ਦੇ ਪ੍ਰਸ਼ੰਸਕ ਬੋਸਟਨ ਦੀਆਂ ਗਲੀਆਂ, ਰੈਸਟੋਰੈਂਟਾਂ ਅਤੇ ਫੈਨਵੇ ਪਾਰਕ ਵਿੱਚ ਆਪਣੇ ਰਵਾਇਤੀ ਸੰਗੀਤ ਅਤੇ ਜੋਸ਼ ਨਾਲ ਖਾਸ ਆਕਰਸ਼ਣ ਦਾ ਕੇਂਦਰ ਬਣੇ ਰਹੇ। ਭਾਵੇਂ ਸਕਾਟਲੈਂਡ ਦੀ ਟੀਮ ਟੂਰਨਾਮੈਂਟ ਵਿੱਚ ਅੱਗੇ ਨਹੀਂ ਵੱਧ ਸਕੀ, ਪਰ ਉਸ ਦੇ ਪ੍ਰਸ਼ੰਸਕ ਆਪਣੀ ਦਰਿਆਦਿਲੀ ਅਤੇ ਸਮਾਜਿਕ ਜ਼ਿੰਮੇਵਾਰੀ ਕਾਰਨ ਅਮਰੀਕਾ ਵਿੱਚ ਇੱਕ ਸਕਾਰਾਤਮਕ ਛਾਪ ਛੱਡਣ ਵਿੱਚ ਕਾਮਯਾਬ ਰਹੇ।
ਪਿਛਲੀ ਖ਼ਬਰ ਸਪੇਸਐਕਸ 16 ਜੁਲਾਈ ਨੂੰ ਸਟਾਰਸ਼ਿਪ ਦੀ 13ਵੀਂ ਉਡਾਣ ਲਈ ਤਿਆਰ, ਪਿਛਲੀ ਨਾਕਾਮੀ ਤੋਂ ਬਾਅਦ ਵੱਡੇ ਤਕਨੀਕੀ ਸੁਧਾਰ ਅਗਲੀ ਖ਼ਬਰ ਯੂ.ਕੇ. ਦੇ ਸਾਬਕਾ ਮੰਤਰੀ ਦੇ ਕਤਲ ਦੀ ਜਾਂਚ ਅੱਤਵਾਦ ਵਿਰੋਧੀ ਪੁਲਿਸ ਨੇ ਸੰਭਾਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।