13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਯਾਦਗਾਰੀ ਹੋ ਨਿਬੜਿਆ ‘ਭੰਗੜਾ ਗਿੱਧਾ ਕੱਪ 2026’

ਅਜੀਤ ਡੈਸਕ 15-07-2026
ਟੋਰਾਂਟੋ, 14 ਜੁਲਾਈ (ਹਰਜੀਤ ਸਿੰਘ ਬਾਜਵਾ)-ਪੰਜਾਬੀ ਸੱਭਿਆਚਾਰ ਦੇ ਅਨਿੱਖੜਵੇਂ ਅੰਗ ਭੰਗੜੇ ਅਤੇ ਗਿੱਧੇ ਦੇ ਸ਼ੌਂਕ ਨੂੰ ਵਿਦੇਸ਼ਾਂ ਵਿੱਚ ਪ੍ਰਫੁੱਲਤ ਕਰਨ ਅਤੇ ਵਿਦੇਸ਼ਾਂ ਵਿੱਚ ਜੰਮੀ ਪਲੀ ਪੰਜਾਬੀਆਂ ਦੀ ਨਵੀਂ ਪੀੜ੍ਹੀ ਨੂੰ ਆਪਣੇ ਸੱਭਿਆਚਾਰ, ਆਪਣੇ ਵਿਰਸੇ ਅਤੇ ਆਪਣੇ ਪੰਜਾਬ ਨਾਲ ਜੋੜੀ ਰੱਖਣ ਲਈ ‘ਕੈਨ ਵਾਈਬ ਸਟੂਡੀE’ ਵੱਲੋਂ ਮਿਸੀਸਾਗਾ ਵਿੱਚ ‘ਭੰਗੜਾ-ਗਿੱਧਾ ਕੱਪ 2026’ ਕਰਵਾਇਆ ਗਿਆ, ਜੋ ਕਿ ਬਹੁਤ ਸ਼ਾਨੋ ਸ਼ੌਕਤ ਅਤੇ ਨਾਚ ਗਾਣਿਆਂ ਵਿਚਕਾਰ ਢੋਲ ਅਤੇ ਸੰਗੀਤ ਦੀਆਂ ਸੁਰੀਲੀਆਂ ਤਾਲਾਂ ਨਾਲ ਸਪੰਨ ਹੋਇਆ ਜਿਸ ਵਿੱਚ ਕਨੇਡਾ ਅਤੇ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਤੋਂ ਆਈਆਂ ਟੀਮਾਂ ਨੇ ਹਿੱਸਾ ਲੈ ਕੇ ਇਸ ਸਮਾਗਮ ਨੂੰ ਹੋਰ ਵੀ ਰੌਚਕ ਅਤੇ ਰੰਗੀਨ ਬਣਾ ਦਿੱਤਾ ਅਤੇ 150 ਤੋਂ ਵੀ ਵੱਧ ਪ੍ਰਤੀਯੋਗੀਆਂ ਨੇ ਭੰਗੜੇ ਅਤੇ ਗਿੱਧੇ ਰਾਹੀਂ ਪੰਜਾਬੀ ਵਿਰਾਸਤ ਅਤੇ ਸੱਭਿਆਚਾਰ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।ਸਮਾਗਮ ਦੇ ਆਯੋਜਕ ਹਰਮੀਤ ਮੱਲ੍ਹੀ ਅਤੇ ਅਮਨ ਪੰਨੂੰ ਦੀ ਸੰਚਾਲਨਾਂ ਹੇਠ ਹੋਏ ਇਸ ਸਮਾਗਮ ਵਿੱਚ ਤਜਰਬੇਕਾਰ ਜੱਜ ਹਰਨਾਜ਼ ਸਿੰਘ,ਬਲਜੀਤ ਸਿੰਘ, ਗੁਰਿੰਦਰ ਸਿੰਘ ਮਾਨ, ਦਲਜਿੰਦਰ ਸਿੰਘ,ਜਸਮੀਤ ਭੰਮਰਾ, ਲਖਵਿੰਦਰ ਸਿੰਘ, ਗੁਰਜੱਸ ਸਿੰਘ, ਟਵਿੰਕਲਦੀਪ ਕੌਰ,ਰਮਨ ਕੌਰ,ਕਮਲ ਚਾਹਲ, ਦਵਿੰਦਰ ਬੈਂਸਅਤੇ ਮੀਨੂੰ ਜੌਸਨ ਆਦਿ ਨੇ ਆਪੋ ਆਪਣੀਆਂ ਨਿਰਣਾਇਕ ਅੱਖਾਂ ਨਾਲ ਇਸ ਸਮਾਗਮ ਨੂੰ ਚੰਗੀ ਤਰ੍ਹਾਂ ਘੋਖ-ਵੇਖ ਕੇ ਇਸ ਦੇ ਨਤੀਜੇ ਘੋਸਿ਼ਤ ਕੀਤੇ ਜਿਹਨਾਂ ਨੂੰ ਹਰ ਇੱਕ ਨੇ ਖਿੜੇ ਮੱਥੇ ਪ੍ਰਵਾਨ ਕੀਤਾ।ਸਮਾਗਮ ਦੌਰਾਨ ਮੰਚ ਸੰਚਾਲਕ ਦੀ ਜਿੰਮੇਵਾਰੀ ਪ੍ਰਭ ਸੰਧੂ, ਬਾਵਾ ਸਰਪਾਲ ਅਤੇ ਰਣਜੀਤ ਰਾਣਾ ਨੇ ਬੜੇ ਪੇਸ਼ੇਵਰ ਅਤੇ ਰੌਚਕ ਅੰਦਾਜ਼ ਵਿੱਚ ਨਿਭਾਈ ਜਦੋਂ ਕਿ ਨਾਮਵਰ ਗਾਇਕ ਸਰਬਜੀਤ ਚੀਮਾਂ ਦੀ ਪੇਸ਼ਕਾਰੀ ਨੇ ਸਮਾਗਮ ਵਿੱਚ ਹੋਰ ਵੀ ਰੰਗ ਭਰ ਦਿੱਤੇ।ਇਸ ਮੌਕੇ ਪ੍ਰਸਿੱਧ ਗਾਇਕ ਰਾਜੂ ਧਾਲੀਵਾਲ, ਰੂਬੀ ਕੌਰ,ਅਵਤਾਰ ਬਰਾੜ, ਹੁਸਨੈਨ ਅਕਬਰ ਆਦਿ ਨੇ ਵੀ ਆਪੋ ਆਪਣੀ ਵਧੀਆ ਹਾਜ਼ਰੀ ਲੁਆਈ।ਸਮਾਗਮ ਦੌਰਾਨ ਪ੍ਰਬੰਧਕਾਂ ਦੀ ਹੌਸਲਾ ਅਫ਼ਜਾਈ ਕਰਨ ਲਈ ਜਿੱਥੇ ਵੱਖ-ਵੱਖ ਸਿਆਸੀਅਤੇ ਗੈਰ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਪਹੁੰਚੇ ਹੋਏ ਸਨ ਉੱਥੇ ਹੀ ਮਹਿਫਿ਼ਲ ਮੀਡੀਆ ਤੋਂ ਜਸਵਿੰਦਰ ਸਿੰਘ ਖੋਸਾ, ਹਰਜਿੰਦਰ ਸਿੰਘ,ਫ਼ਲਾਵਰ ਸਿਟੀ ਭੰਗੜਾ ਤੋਂ ਦੀਪ ਕਰਨ,ਸਿਕਸ ਸਿਟੀ ਭੰਗੜਾ ਤੋਂ ਚੰਨੀ,ਅਵਤਾਰ ਧਾਲੀਵਾਲ ਸਮੇਤ ਹੋਰ ਵੀ ਕਈ ਸ਼ਖ਼ਸ਼ੀਅਤਾਂ ਪਹੁੰਚੀਆਂ ਹੋਈਆਂ ਸਨ, ਇਸ ਦੌਰਾਨ ਪ੍ਰਬੰਧਕਾਂ ਵੱਲੋਂ ਜੇਤੂਆਂ ਨੂੰ ਟ੍ਰਾਫੀਆਂ ਅਤੇ ਹੋਰ ਇਨਾਮ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਪਿਛਲੀ ਖ਼ਬਰ ਨਿਊ ਜਰਸੀ ’ਚ 2 ਕਰੋੜ ਡਾਲਰ ਦੇ ਹੈਲਥਕੇਅਰ ਘਪਲੇ ਦਾ ਪਰਦਾਫਾਸ਼ ਅਗਲੀ ਖ਼ਬਰ ਇੰਗਲੈਂਡ ਵਿਚ ਹਥਿਆਰ ਰੱਖਣ ਤੇ ਅਪਰਾਧਿਕ ਦੋਸ਼ਾਂ ਤਹਿਤ ਚਾਰ ਪੰਜਾਬੀਆਂ ਨੂੰ ਕੈਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।