13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਭਾਰਤੀ ਮੂਲ ਦੇ ਵਿਅਕਤੀ ’ਤੇ ਨਸਲੀ ਹਮਲਾ, ਹਾਲਤ ਗੰਭੀਰ

ਅਜੀਤ ਡੈਸਕ 19-07-2026

 ਸੈਕਰਾਮੈਂਟੋ, 18 ਜੁਲਾਈ (ਹੁਸਨ ਲੜੋਆ ਬੰਗਾ)-ਵੈਸਟ ਵੈਲੀ ਸਿਟੀ, ਯੂਟਾਹ ਵਿੱਚ ਇੱਕ ਨਸਲੀ ਨਫ਼ਰਤ ਭਰੇ ਅਪਰਾਧ ’ਚ ਹੈਦਰਾਬਾਦ ਦੇ ਇੱਕ ਵਿਅਕਤੀ ਨੂੰ ਇੱਕ ਸ਼ਾਪਿੰਗ ਮਾਲ ਵਿੱਚ ਕਈ ਵਾਰ ਚਾਕੂ ਮਾਰ ਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ| ਹਮਲਾਵਰ ਨੇ ਕਥਤ ਿਤੌਰ ’ਤੇ ਉਸ ਦੇ ਧਰਮ ਕਾਰਨ ਉਸ ਨੂੰ ਨਿਸ਼ਾਨਾ ਬਣਾਇਆ। ਪੀੜਤ ਦੀ ਪਛਾਣ ਭਾਰਤੀ ਮੂਲ ਦੇ 37 ਸਾਲਾ ਸਈਦ ਸੋਹੈਲੁਦੀਨ ਵਜੋਂ ਹੋਈ ਹੈ| ਹਮਲਾਵਰ ਨੇ ਸੋਹੈਲੁਦੀਨ ਨੂੰ 15 ਤੋਂ ਵੱਧ ਵਾਰ ਚਾਕੂ ਮਾਰਨ ਤੋਂ ਪਹਿਲਾਂ ਪੁੱਛਿਆ ਕਿ ਕੀ ਉਹ ਮੁਸਲਮਾਨ ਹੈ। ਸੋਹੈਲੁਦੀਨ ਸ਼ਾਪਿੰਗ ਮਾਲ ਵਿੱਚ ਇੱਕ ਦੁਕਾਨ ਚਲਾਉਂਦਾ ਹੈ| ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਰਾਹਗੀਰਾਂ ਨੇ ਹਮਲਾਵਰ ਨੂੰ ਕਾਬੂ ਕਰ ਲਿਆ ਜਿਸ ਦੀ ਪਛਾਣ ਪੀਟਰ ਮਾਈਕਲ ਲਾਰਸਨ ਵਜੋਂ ਹੋਈ ਹੈ।ਭਾਰਤ ਦੇ ਹੈਦਰਾਬਾਦ ਵਿਚ ਰਹਿੰਦੇ ਸੋਹੈਲੁਦੀਨ ਦੇ ਪਰਵਾਿਰ ਨੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੂੰ ਅਪੀਲ ਕੀਤੀ ਹੈ ਕਿ ਉਹ ਇਹ ਮਾਮਲਾ ਅਮਰੀਕੀ ਅਧਕਾਿਰੀਆਂ ਕੋਲ ਉਠਾਉਣ ਅਤੇ ਅਮਰੀਕਾ ਦੀ ਯਾਤਰਾ ਲਈ ਨਜ਼ਦੀਕੀ ਪਰਵਾਿਰਕ ਮੈਂਬਰਾਂ ਨੂੰ ਵੀਜ਼ੇ ਦੀ ਸਹੂਲਤ ਦੇਣ।

ਪਿਛਲੀ ਖ਼ਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੰਜਾਬ ਦੌਰਾ ਪੂਰੀ ਤਰ੍ਹਾਂ ਫਲਾਪ-ਧਾਲੀਵਾਲ ਅਗਲੀ ਖ਼ਬਰ ਲਾਇਨਜ਼ ਕਲੱਬ ਬੰਗਾ ਸਿਟੀ ਸਮਾਈਲ ਦੀ ਵਿਸ਼ੇਸ਼ ਮੀਟਿੰਗ ’ਚ ਸੇਵਾ ਕਾਰਜਾਂ ਸੰਬੰਧੀ ਵਿਚਾਰ-ਚਰਚਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।