07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਕੈਨੇਡਾ ’ਚ ਪੰਜਾਬੀ ਲੜਕੀ ਦੀ ਹੱਤਿਆ, ਦੋਸ਼ੀ ਗ੍ਰਿਫ਼ਤਾਰ

ਅਜੀਤ ਡੈਸਕ 26-07-2026

ਟੋਰਾਂਟੋ, 25 ਜੁਲਾਈ (ਸਤਪਾਲ ਸਿੰਘ ਜੌਹਲ)-ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿਖੇ ਬੀਤੇ ਕੱਲ੍ਹ ਸਵੇਰੇ ਗੋਲੀ ਮਾਰ ਕੇ ਪੰਜਾਬੀ ਲੜਕੀ ਦੀ ਹੱਤਿਆ ਕਰ ਦਿੱਤੀ ਗਈ। ਜਿਸਦੀ ਪਛਾਣ 26 ਸਾਲਾ ਨਵਨੀਤ ਕੌਰ ਵਜੋਂ ਹੋਈ ਹੈ ਜੋ ਅੰਮ੍ਰਿਤਸਰ ਨਾਲ ਸਬੰਧਿਤ ਸੀ। ਸ਼ਹਿਰ ’ਚ ਹੰਬਰਵੁੱਡ ਤੇ ਰੈਕਸਡੇਲ ਬੁਲੇਵਾਰਡ ਇਲਾਕੇ ’ਚ ਵਾਪਰੇ ਇਸ ਮਾਮਲੇ ’ਚ ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ ਜਿਸ ਦਾ ਨਾਮ ਬਰੈਂਪਟਨ ਵਾਸੀ ਸ਼ਰਨਜੀਤ ਸਿੰਘ (37) ਦੱਸਿਆ ਗਿਆ ਹੈ। ਵਾਰਦਾਤ ਤੋਂ ਬਾਅਦ ਉਹ ਮੌਕੇ ਤੋਂ ਭੱਜ ਗਿਆ ਸੀ ਪਰ ਪੁਲਿਸ ਨੇ ਮੁਸਤੈਦੀ ਨਾਲ਼ ਪਿੱਛਾ ਕਰਕੇ ਉਸ ਨੂੰ ਕਾਬੂ ਕੀਤਾ। ਮਿਲੀ ਜਾਣਕਾਰੀ ਅਨੁਸਾਰ ਨਵਨੀਤ ਸੜਕ ’ਤੇ ਪੈਦਲ ਜਾ ਰਹੀ ਸੀ। ਪਿਛੇ ਜਾ ਰਹੇ ਸ਼ਰਨਜੀਤ ਨਾਲ ਉਸ ਦੀ ਸੰਖੇਪ ਗੱਲ ਹੋਈ ਤੇ ਦੋਸ਼ੀ ਨੇ ਇਕ ਗੋਲੀ ਚਲਾ ਕੇ ਉਸ ਦੀ ਹੱਤਿਆ ਕਰ ਦਿੱਤੀ। ਪਤਾ ਲੱਗਾ ਹੈ ਕਿ ਮ੍ਰਿਤਕਾ ਤੇ ਦੋਸ਼ੀ ਇਕ ਦੂਸਰੇ ਨੂੰ ਜਾਣਦੇ ਸਨ ਤੇ ਆਪਸੀ ਮੱਤਭੇਦ ਇਹ ਘਟਨਾ ਵਾਪਰੀ। ਸ਼ਰਨਜੀਤ ਨੂੰ ਪੁਲਿਸ ਨੇ ਜਮਾਨਤ `ਤੇ ਹਿਰਾਸਤ ’ਚੋਂ ਛੱਡਿਆ ਹੋਇਆ ਸੀ ਤੇ ਬਾਹਰ ਆ ਕੇ ਉਸ ਨੇ ਜਮਾਨਤ ਦੀਆਂ ਸ਼ਰਤਾਂ ਦੀ ਪ੍ਰਵਾਹ ਨਾ ਕਰਦੇ ਹੋਏ ਇਹ ਵਾਰਦਾਤ ਕੀਤੀ ਜਿਸ ਕਰਕੇ ਉਸ ਖ਼ਿਲਾਫ਼ ਕਤਲ ਅਤੇ ਜਮਾਨਤ ਦੀਆਂ ਸ਼ਰਤਾਂ ਤੋੜਨ ਦੇ ਕੇਸ ਦਰਜ ਕੀਤੇ ਗਏ ਹਨ।
ਪਿਛਲੀ ਖ਼ਬਰ ਕੈਲਗਰੀ ’ਚ ਅੰਤਰਰਾਸ਼ਟਰੀ ਵਿਦਿਆਰਥੀਆਂ ਵਲੋਂ ਭੁੱਖ ਹੜਤਾਲ ਖ਼ਤਮ, ਪ੍ਰਦਰਸ਼ਨ ਜਾਰੀ ਅਗਲੀ ਖ਼ਬਰ ਇੰਗਲੈਂਡ ਦੀ ਸਿੱਖ ਸੰਗਤ ਨੇ ਗੁਰੂ ਸਾਹਿਬਾਨ ਦੀਆਂ ਪਵਿੱਤਰ ਨਿਸ਼ਾਨੀਆਂ ਦੇ ਕੀਤੇ ਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।