14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਭਾਰਤੀ ਜਿਮਨਾਸਟਾਂ ਦੀ ਚੁਣੌਤੀ ਖ਼ਤਮ

ਅਜੀਤ ਡੈਸਕ 27-07-2026
ਗਲਾਸਗੋ, 26 ਜੁਲਾਈ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਪੁਰਸ਼ਾਂ ਦੇ ਆਰਟਿਸਟਿਕ ਜਿਮਨਾਸਟਿਕਸ ਆਲ-ਅਰਾਊਂਡ ਫਾਈਨਲ ’ਚ ਭਾਰਤ ਦੇ ਤਪਨ ਮਹਾਂਤੀ ਤੇ ਯੋਗੇਸ਼ਵਰ ਸਿੰਘ ਤਗਮੇ ਦੀ ਦੌੜ ’ਚ ਜਗ੍ਹਾ ਨਹੀਂ ਬਣਾ ਸਕੇ। ਦੋਵੇਂ ਜਿਮਨਾਸਟਾਂ ਨੇ 6 ਉਪਕਰਣਾਂ ਫਲੋਰ, ਪੋਮਲ ਹਾਰਸ, ਰਿੰਗਜ਼, ਵਾਲਟ, ਪੈਰਾਲਲ ਬਾਰਜ਼ ਤੇ ਹੋਰਿਜ਼ਾਂਟਲ ਬਾਰ ’ਤੇ ਆਪਣਾ ਸਰਬੋਤਮ ਪ੍ਰਦਰਸ਼ਨ ਕੀਤਾ, ਪਰ ਮਜ਼ਬੂਤ ਮੁਕਾਬਲੇ ਕਾਰਨ ਪੋਡੀਅਮ ਤੋਂ ਦੂਰ ਰਹੇ। ਇਸ ਤੋਂ ਪਹਿਲਾਂ ਕੁਆਲੀਫਿਕੇਸ਼ਨ ਦੌਰ ’ਚ ਤਪਨ ਮਹਾਂਤੀ ਨੇ 71.700 ਅੰਕਾਂ ਨਾਲ 17ਵਾਂ ਅਤੇ ਯੋਗੇਸ਼ਵਰ ਸਿੰਘ ਨੇ 71.400 ਅੰਕਾਂ ਨਾਲ 18ਵਾਂ ਸਥਾਨ ਹਾਸਲ ਕਰਕੇ ਵਿਅਕਤੀਗਤ ਆਲ-ਅਰਾਊਂਡ ਫਾਈਨਲ ਲਈ ਕੁਆਲੀਫਾਈ ਕੀਤਾ ਸੀ, ਜੋ ਭਾਰਤੀ ਜਿਮਨਾਸਟਿਕਸ ਲਈ ਇਕ ਮਹੱਤਵਪੂਰਨ ਉਪਲਬਧੀ ਰਹੀ। ਫਾਈਨਲ ’ਚ ਮੇਜ਼ਬਾਨ ਸਕਾਟਲੈਂਡ ਦੇ ਰਿਊਬਨ ਵਾਰਡ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਗਮਾ ਜਿੱਤਿਆ। ਆਸਟ੍ਰੇਲੀਆ ਦੇ ਜੈਸੀ ਮੂਰ ਨੇ ਚਾਂਦੀ ਅਤੇ ਇੰਗਲੈਂਡ ਦੇ ਐਡਮ ਟੋਬਿਨ ਨੇ ਕਾਂਸੀ ਦਾ ਤਗਮਾ ਆਪਣੇ ਨਾਮ ਕੀਤਾ।
ਪਿਛਲੀ ਖ਼ਬਰ ਸੀ.ਟੀ. ਯੂਨੀਵਰਸਿਟੀ ਨੇ ਅੰਤਰਰਾਸ਼ਟਰੀ ਗ੍ਰੈਜੂਏਸ਼ਨ ਸਮਾਰੋਹ- 2026 ਦਾ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਅਨਾਹਤ ਸਿੰਘ ਬਣੀ ਵਿਸ਼ਵ ਜੂਨੀਅਰ ਸਕੁਐਸ਼ ਚੈਂਪੀਅਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।