07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਪ੍ਰਾਚੀਨ ਜੰਗਲਾਂ ਦੀ ਖੂਬਸੂਰਤੀ ਨੂੰ ਦਰਸਾਉਂਦੀ ਵਿਲੱਖਣ ਪ੍ਰਦਰਸ਼ਨੀ

ਅਜੀਤ ਡੈਸਕ 27-07-2026
ਵੈਨਕੂਵਰ, 26 ਜੁਲਾਈ (ਮਲਕੀਤ ਸਿੰਘ) – ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰਾਚੀਨ ਜੰਗਲਾਂ ਦੀ ਵਿਲੱਖਣ ਖੂਬਸੂਰਤੀ ਅਤੇ ਮਹੱਤਤਾ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਵੈਨਕੂਵਰ ਆਰਟ ਗੈਲਰੀ ਵਿੱਚ ਇੱਕ ਨਿਵੇਕਲੀ ਪ੍ਰਦਰਸ਼ਨੀ ਲਗਾਈ ਗਈ ਹੈ। ਇਸ ਵਿੱਚ ਦਰਸ਼ਕਾਂ ਨੂੰ ਕਰੀਬ 1,800 ਸਾਲ ਪੁਰਾਣੇ ਵਿਸ਼ਾਲ ਦਰੱਖਤ ਦੇ ਅੰਦਰ ਬੈਠਣ ਵਰਗਾ ਅਨੁਭਵ ਕਰਵਾਇਆ ਜਾਂਦਾ ਹੈ, ਜਿੱਥੇ ਆਵਾਜ਼, ਰੌਸ਼ਨੀ ਅਤੇ ਵੀਡੀਓ ਰਾਹੀਂ ਬੀ.ਸੀ. ਦੇ ਪ੍ਰਾਚੀਨ ਜੰਗਲਾਂ ਵਰਗਾ ਮਾਹੌਲ ਤਿਆਰ ਕੀਤਾ ਗਿਆ ਹੈ।
ਦਰਸ਼ਕ ਜਿਵੇਂ ਹੀ ਵੱਡਆਕਾਰੀ ਦਰੱਖਤ ਦੇ ਆਕਾਰ ਵਾਲੇ ਢਾਂਚੇ ਵਿੱਚ ਦਾਖਲ ਹੁੰਦੇ ਹਨ, ਉਨ੍ਹਾਂ ਦੇ ਸਾਹਮਣੇ ਵਿਸ਼ਾਲ ਪੁਰਾਣੇ ਜੰਗਲਾਂ, ਉੱਚੇ-ਉੱਚੇ ਰੁੱਖਾਂ, ਪੰਛੀਆਂ ਦੀਆਂ ਆਵਾਜ਼ਾਂ ਅਤੇ ਕੁਦਰਤੀ ਵਾਤਾਵਰਨ ਦਾ ਅਦਭੁੱਤ ਦ੍ਰਿਸ਼ ਉਭਰ ਆਉਂਦਾ ਹੈ।
ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਸ ਪ੍ਰਦਰਸ਼ਨੀ ਦਾ ਮਕਸਦ ਲੋਕਾਂ ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਦੀਆਂ ਪੁਰਾਣੇ ਜੰਗਲਾਂ ਦੀ ਅਹਿਮੀਅਤ ਨਾਲ ਜੋੜਨਾ ਅਤੇ ਉਨ੍ਹਾਂ ਦੀ ਸੰਭਾਲ ਲਈ ਜਾਗਰੂਕ ਕਰਨਾ ਹੈ। ਆਧੁਨਿਕ ਤਕਨੀਕ ਦੀ ਮਦਦ ਨਾਲ ਤਿਆਰ ਕੀਤੇ ਇਸ ਅਨੁਭਵ ਨੂੰ ਹਰ ਉਮਰ ਦੇ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।
ਕਲਾ ਅਤੇ ਕੁਦਰਤ ਦੇ ਸੁਮੇਲ ਨਾਲ ਸਜੀ ਇਹ ਪ੍ਰਦਰਸ਼ਨੀ ਵੈਨਕੂਵਰ ਆਰਟ ਗੈਲਰੀ ਦੀਆਂ ਖਾਸ ਆਕਰਸ਼ਣਾਂ ਵਿੱਚ ਸ਼ਾਮਲ ਹੋ ਗਈ ਹੈ ਅਤੇ ਹਰ ਰੋਜ਼ ਵੱਡੀ ਗਿਣਤੀ ਵਿੱਚ ਲੋਕ ਇੱਥੇ ਪਹੁੰਚ ਕੇ ਬੀ.ਸੀ. ਦੇ ਪ੍ਰਾਚੀਨ ਜੰਗਲਾਂ ਦੇ ਇਸ ਅਨੋਖੇ ਸਫ਼ਰ ਦਾ ਆਨੰਦ ਮਾਣ ਰਹੇ ਹਨ।
ਪਿਛਲੀ ਖ਼ਬਰ ਕਲਿੰਟਨ ਇਲਾਕੇ ’ਚ ਜੰਗਲੀ ਅੱਗ ਦੇ ਕਹਿਰ ਮਗਰੋਂ ਸੈਂਕੜੇ ਘਰਾਂ ਨੂੰ ਖਾਲੀ ਕਰਨ ਦੇ ਹੁਕਮ ਅਗਲੀ ਖ਼ਬਰ ਮਿਡਲੈਂਡਜ਼ ਅਕੈਡਮੀ ਆਫ਼ ਲਿਟਰੇਚਰ ਐਂਡ ਆਰਟ ਦੇ ਸਾਹਿਤਕ ਸਮਾਗਮ —ਪੰਜਾਬੀ ਸਾਹਿਤ ਦੀ ਮਹਿਕ, ਨਾਮਵਰ ਲੇਖਕਾਂ ਅਤੇ ਕਵੀਆਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।