03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਇਰਾਕ ’ਚ ਫ਼ੌਜੀ ਕਾਰਵਾਈ ਮਗਰੋਂ ਸਾਊਦੀ ਅਰਬ ਦਾ ਅਮਰੀਕਾ ਨੂੰ ਸੁਨੇਹਾ, ਅਸੀਂ ਜੰਗ ਨਹੀਂ, ਸ਼ਾਂਤੀ ਚਾਹੁੰਦੇ ਹਾਂ

ਅਜੀਤ ਡੈਸਕ 31-07-2026
ਨਿਊਯਾਰਕ, 30 ਜੁਲਾਈ (ਰਾਜੂ ਸਹਿਬਾਜ਼ਪੁਰਾ)-ਇਰਾਕ ਵਿੱਚ ਇਰਾਨ ਦੀ ਹਮਾਇਤ ਵਾਲੇ ਹਥਿਆਰਬੰਦ ਗਰੁੱਪਾਂ ਉੱਤੇ ਸਾਂਝੀ ਫ਼ੌਜੀ ਕਾਰਵਾਈ ਤੋਂ ਬਾਅਦ ਸਾਊਦੀ ਅਰਬ ਦੇ ਰੱਖਿਆ ਮੰਤਰੀ ਪ੍ਰਿੰਸ ਖਾਲਿਦ ਬਿਨ ਸਲਮਾਨ ਨੇ ਵ੍ਹਾਈਟ ਹਾਊਸ ਵਿੱਚ ਅਮਰੀਕੀ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਨਾਲ ਅਹਿਮ ਮੀਟਿੰਗ ਕੀਤੀ। ਸਾਊਦੀ ਅਰਬ ਨੇ ਸਪੱਸ਼ਟ ਕੀਤਾ ਕਿ ਇਹ ਕਾਰਵਾਈ ਇਰਾਨ ਨਾਲ ਜੰਗ ਵਧਾਉਣ ਲਈ ਨਹੀਂ, ਸਗੋਂ ਆਪਣੇ ਦੇਸ਼ ਅਤੇ ਅਹਿਮ ਊਰਜਾ ਕੇਂਦਰਾਂ ਦੀ ਰੱਖਿਆ ਲਈ ਕੀਤੀ ਗਈ ਸੀ। ਦੱਸਿਆ ਗਿਆ ਹੈ ਕਿ ਤਿੰਨ ਦਿਨਾਂ ਅੰਦਰ ਸਾਊਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ 30 ਤੋਂ ਵੱਧ ਡਰੋਨ ਹਮਲੇ ਕੀਤੇ ਗਏ ਸਨ। ਇਸ ਤੋਂ ਬਾਅਦ ਸਾਊਦੀ ਅਤੇ ਅਮਰੀਕੀ ਫ਼ੌਜਾਂ ਨੇ ਇਰਾਕ ਵਿੱਚ ਜਵਾਬੀ ਹਮਲੇ ਕੀਤੇ। ਮੀਟਿੰਗ ਦੌਰਾਨ ਸਾਊਦੀ ਪੱਖ ਨੇ ਸੁਨੇਹਾ ਦਿੱਤਾ ਕਿ ਉਹ ਇਰਾਨ ਨਾਲ ਟਕਰਾਅ ਨੂੰ ਹੋਰ ਭੜਕਾਉਣ ਦੀ ਥਾਂ ਗੱਲਬਾਤ ਰਾਹੀਂ ਹਾਲਾਤ ਸ਼ਾਂਤ ਕਰਨਾ ਚਾਹੁੰਦਾ ਹੈ। ਨਾਲ ਹੀ ਇਹ ਵੀ ਸਾਫ਼ ਕੀਤਾ ਗਿਆ ਕਿ ਜੇ ਦੇਸ਼ ਦੀ ਸੁਰੱਖਿਆ ਨੂੰ ਖ਼ਤਰਾ ਹੋਇਆ ਤਾਂ ਸਾਊਦੀ ਅਰਬ ਜਵਾਬ ਦੇਣ ਤੋਂ ਪਿੱਛੇ ਨਹੀਂ ਹਟੇਗਾ। ਸਾਊਦੀ ਅਰਬ ਯਮਨ ਦੇ ਹੂਤੀ ਗਰੁੱਪ ਨਾਲ ਵੀ ਗੱਲਬਾਤ ਕਰ ਰਿਹਾ ਹੈ ਅਤੇ ਫ਼ਿਲਹਾਲ ਇਸ ਮਾਮਲੇ ਨੂੰ ਆਪਣੇ ਪੱਧਰ ’ਤੇ ਸੰਭਾਲਣ ਦੀ ਕੋਸ਼ਿਸ਼ ਕਰ ਰਿਹਾ ਹੈ।
ਪਿਛਲੀ ਖ਼ਬਰ ਕੁਝ ਦਿਨਾਂ ਤੋਂ ਸ਼ਾਂਤ ਪਈ ਜੰਗ ਇਰਾਨ ਨੇ ਮੁੜ ਭੜਕਾਈ, ਅਮਰੀਕਾ ਵੱਲੋਂ ਭਿਆਨਕ ਜਵਾਬ ਅਗਲੀ ਖ਼ਬਰ 30 ਸਾਲਾਂ ਤੋਂ ਬੰਦ ਪਈ ਅਦਾਲਤ ਮੁੜ ਖੁੱਲ੍ਹੀ, ਅਫ਼ਗਾਨ ਔਰਤ ਨੂੰ ਅਮਰੀਕਾ ਤੋਂ ਕੱਢਣ ਦੀ ਕਾਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।