05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਅਮਰੀਕੀ ਨਾਗਰਿਕਤਾ ਰੱਦ ਕਰਨ ਦੀ ਵੱਡੀ ਕਾਰਵਾਈ, ਭਾਰਤੀ ਸਮੇਤ 25 ਖ਼ਿਲਾਫ਼ ਕੇਸ

ਨਿਊਯਾਰਕ, 4 ਅਗਸਤ (ਰਾਜੂ ਸਹਿਬਾਜ਼ਪੁਰਾ)-ਅਮਰੀਕਾ ਦੇ ਨਿਆਂ ਵਿਭਾਗ ਨੇ ਨਾਗਰਿਕਤਾ ਲੈਣ ਸਮੇਂ ਕਥਿਤ ਤੌਰ ’ਤੇ ਝੂਠ ਬੋਲਣ ਜਾਂ ਜ਼ਰੂਰੀ ਜਾਣਕਾਰੀ ਲੁਕਾਉਣ ਵਾਲੇ 25 ਲੋਕਾਂ ਖ਼ਿਲਾਫ਼ ਅਦਾਲਤੀ ਕਾਰਵਾਈ ਸ਼ੁਰੂ ਕੀਤੀ ਹੈ। ਸਰਕਾਰ ਇਨ੍ਹਾਂ ਲੋਕਾਂ ਦੀ ਅਮਰੀਕੀ ਨਾਗਰਿਕਤਾ ਵਾਪਸ ਲੈਣ ਦੀ ਮੰਗ ਕਰ ਰਹੀ ਹੈ।

ਅਜੀਤ ਡੈਸਕ 05-08-2026
ਨਿਊਯਾਰਕ, 4 ਅਗਸਤ (ਰਾਜੂ ਸਹਿਬਾਜ਼ਪੁਰਾ)-ਅਮਰੀਕਾ ਦੇ ਨਿਆਂ ਵਿਭਾਗ ਨੇ ਨਾਗਰਿਕਤਾ ਲੈਣ ਸਮੇਂ ਕਥਿਤ ਤੌਰ ’ਤੇ ਝੂਠ ਬੋਲਣ ਜਾਂ ਜ਼ਰੂਰੀ ਜਾਣਕਾਰੀ ਲੁਕਾਉਣ ਵਾਲੇ 25 ਲੋਕਾਂ ਖ਼ਿਲਾਫ਼ ਅਦਾਲਤੀ ਕਾਰਵਾਈ ਸ਼ੁਰੂ ਕੀਤੀ ਹੈ। ਸਰਕਾਰ ਇਨ੍ਹਾਂ ਲੋਕਾਂ ਦੀ ਅਮਰੀਕੀ ਨਾਗਰਿਕਤਾ ਵਾਪਸ ਲੈਣ ਦੀ ਮੰਗ ਕਰ ਰਹੀ ਹੈ। ਇਨ੍ਹਾਂ ਮਾਮਲਿਆਂ ’ਚ ਭਾਰਤ, ਪਾਕਿਸਤਾਨ, ਮੈਕਸੀਕੋ, ਕੋਲੰਬੀਆ, ਨਾਈਜੀਰੀਆ, ਜਮਾਇਕਾ, ਕਿਊਬਾ, ਹੈਤੀ ਤੇ ਸਵੀਡਨ ਸਮੇਤ 17 ਦੇਸ਼ਾਂ ’ਚ ਜਨਮੇ ਲੋਕ ਸ਼ਾਮਲ ਹਨ। ਨਿਆਂ ਵਿਭਾਗ ਨੇ ਇਸ ਨੂੰ ਆਪਣੇ ਇਤਿਹਾਸ ਵਿਚ ਨਾਗਰਿਕਤਾ ਰੱਦ ਕਰਵਾਉਣ ਲਈ ਇਕੋ ਸਮੇਂ ਕੀਤੀ ਗਈ ਸਭ ਤੋਂ ਵੱਡੀ ਕਾਰਵਾਈ ਦੱਸਿਆ ਹੈ। ਸਰਕਾਰੀ ਸ਼ਿਕਾਇਤਾਂ ਅਨੁਸਾਰ, ਕੁਝ ਲੋਕਾਂ ਨੇ ਨਾਗਰਿਕਤਾ ਲਈ ਅਰਜ਼ੀ ਦਿੰਦਿਆਂ ਆਪਣਾ ਅਪਰਾਧਿਕ ਪਿਛੋਕੜ, ਅਸਲੀ ਪਛਾਣ ਜਾਂ ਹੋਰ ਅਹਿਮ ਜਾਣਕਾਰੀ ਛੁਪਾਈ ਸੀ। ਉਨ੍ਹਾਂ ਉੱਤੇ ਕਤਲ ਦੀ ਕੋਸ਼ਿਸ਼, ਬੱਚਿਆਂ ਨਾਲ ਜਿਨਸੀ ਸ਼ੋਸ਼ਣ, ਘਰੇਲੂ ਹਿੰਸਾ, ਜਾਅਲੀ ਵਿਆਹ, ਪਛਾਣ ਅਤੇ ਪਾਸਪੋਰਟ ਧੋਖਾਧੜੀ, ਵਿੱਤੀ ਫ਼ਰਾਡ ਅਤੇ ਬਿਨਾਂ ਲਾਇਸੈਂਸ ਡਾਕਟਰੀ ਕਰਨ ਵਰਗੇ ਵੱਖ-ਵੱਖ ਦੋਸ਼ ਲੱਗੇ ਹਨ। ਨਿਆਂ ਵਿਭਾਗ ਦਾ ਕਹਿਣਾ ਹੈ ਕਿ ਅਮਰੀਕੀ ਨਾਗਰਿਕਤਾ ਸਿਰਫ਼ ਕਾਨੂੰਨੀ ਤੇ ਸੱਚੀ ਜਾਣਕਾਰੀ ਦੇ ਆਧਾਰ ’ਤੇ ਮਿਲਣੀ ਚਾਹੀਦੀ ਹੈ। ਜੇਕਰ ਕਿਸੇ ਨੇ ਧੋਖੇ ਨਾਲ ਨਾਗਰਿਕਤਾ ਹਾਸਲ ਕੀਤੀ ਹੈ ਤਾਂ ਸਰਕਾਰ ਉਸ ਨੂੰ ਵਾਪਸ ਲੈਣ ਲਈ ਅਦਾਲਤ ਦਾ ਰੁਖ ਕਰੇਗੀ। ਜਨਵਰੀ 2025 ਤੋਂ ਹੁਣ ਤੱਕ ਅਜਿਹੇ 88 ਕੇਸ ਦਾਇਰ ਕੀਤੇ ਜਾ ਚੁੱਕੇ ਹਨ ਤੇ ਅਧਿਕਾਰੀਆਂ ਨੇ ਹੋਰ ਕਾਰਵਾਈ ਦੇ ਸੰਕੇਤ ਵੀ ਦਿੱਤੇ ਹਨ।
ਪਿਛਲੀ ਖ਼ਬਰ ਡਾਕ ਰਾਹੀਂ ਪੈਣ ਵਾਲੀਆਂ ਵੋਟਾਂ ’ਤੇ ਵਿਵਾਦ, ਯੂ.ਐਸ.ਪੀ.ਐਸ. ਮੁਖੀ ਨੂੰ ਹਟਾਉਣ ਦੀ ਮੰਗ ਅਗਲੀ ਖ਼ਬਰ ਇਟਲੀ ’ਚ ਦੂਜੀ ਸੰਸਾਰ ਜੰਗ ਦੌਰਾਨ ਸ਼ਹੀਦ ਹੋਏ ਸਿੱਖ ਫੌਜੀਆਂ ਦੀ ਯਾਦ ’ਚ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।