06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਆਈਸ ਦੀ ਹਿਰਾਸਤ ’ਚ ਇਕ ਹੋਰ ਪ੍ਰਵਾਸੀ ਦੀ ਮੌਤ

ਪਰਿਵਾਰ ਨੇ ਡਾਕਟਰੀ ਲਾਪਰਵਾਹੀ ਦੇ ਲਾਏ ਦੋਸ਼ ਨਿਊਯਾਰਕ, 5 ਅਗਸਤ (ਰਾਜੂ ਸਹਿਬਾਜ਼ਪੁਰਾ )-ਨਿਊ ਜਰਸੀ ਦੇ ਨਿਊਆਰਕ ਸਥਿਤ ਡੈਲੇਨੀ ਹਾਲ ਇਮੀਗ੍ਰੇਸ਼ਨ ਹਿਰਾਸਤ ਕੇਂਦਰ ਵਿਚ ਅਲ ਸਲਵਾਡੋਰ ਦੇ ਪ੍ਰਵਾਸੀ ਐਡਵਿਨ ਲੋਪੇਜ਼-ਕੋਰਨੇਹੋ ਦੀ ਮੌਤ ਹੋ ਗਈ। ਪਰਿਵਾਰ ਅਨੁਸਾਰ ਉਹ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਅਤੇ ਮਿਰਗੀ ਦੇ ਦੌਰਿਆਂ ਸਮੇਤ ਕਈ ਬਿਮਾਰੀਆਂ ਤੋਂ ਪੀੜਤ ਸੀ।

ਅਜੀਤ ਡੈਸਕ 06-08-2026
ਪਰਿਵਾਰ ਨੇ ਡਾਕਟਰੀ ਲਾਪਰਵਾਹੀ ਦੇ ਲਾਏ ਦੋਸ਼
ਨਿਊਯਾਰਕ, 5 ਅਗਸਤ (ਰਾਜੂ ਸਹਿਬਾਜ਼ਪੁਰਾ )-ਨਿਊ ਜਰਸੀ ਦੇ ਨਿਊਆਰਕ ਸਥਿਤ ਡੈਲੇਨੀ ਹਾਲ ਇਮੀਗ੍ਰੇਸ਼ਨ ਹਿਰਾਸਤ ਕੇਂਦਰ ਵਿਚ ਅਲ ਸਲਵਾਡੋਰ ਦੇ ਪ੍ਰਵਾਸੀ ਐਡਵਿਨ ਲੋਪੇਜ਼-ਕੋਰਨੇਹੋ ਦੀ ਮੌਤ ਹੋ ਗਈ। ਪਰਿਵਾਰ ਅਨੁਸਾਰ ਉਹ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਅਤੇ ਮਿਰਗੀ ਦੇ ਦੌਰਿਆਂ ਸਮੇਤ ਕਈ ਬਿਮਾਰੀਆਂ ਤੋਂ ਪੀੜਤ ਸੀ। ਇਨ੍ਹਾਂ ਬਿਮਾਰੀਆਂ ਨੂੰ ਕਾਬੂ ਵਿਚ ਰੱਖਣ ਲਈ ਉਸ ਨੂੰ ਨਿਯਮਤ ਦਵਾਈਆਂ ਦੀ ਲੋੜ ਪੈਂਦੀ ਸੀ। ਐਡਵਿਨ ਦੀ ਮਾਂ ਮਾਰੀਆ ਕੋਰਨੇਹੋ ਨੇ ਦੱਸਿਆ ਕਿ ਮੌਤ ਤੋਂ ਇੱਕ ਦਿਨ ਪਹਿਲਾਂ ਉਸ ਦੇ ਪੁੱਤਰ ਨੇ ਫੋਨ ਕਰਕੇ ਆਪਣੀ ਸਿਹਤ ਖਰਾਬ ਹੋਣ ਦੀ ਗੱਲ ਕਹੀ ਸੀ। ਉਸ ਨੇ ਦੱਸਿਆ ਸੀ ਕਿ ਉਸ ਦੇ ਚਿਹਰੇ ਦਾ ਕੁਝ ਹਿੱਸਾ ਅਤੇ ਸੱਜਾ ਹੱਥ ਸੁੰਨ ਹੋ ਗਿਆ ਹੈ। ਐਡਵਿਨ ਨੇ ਡਾਕਟਰ ਨੂੰ ਮਿਲਣ ਅਤੇ ਹੋਰ ਟੈਸਟ ਕੀਤੇ ਜਾਣ ਦੀ ਗੱਲ ਵੀ ਆਪਣੀ ਮਾਂ ਨੂੰ ਦੱਸੀ ਸੀ। ਅਗਲੇ ਦਿਨ ਪਰਿਵਾਰ ਨੂੰ ਹਸਪਤਾਲ ਤੋਂ ਉਸ ਦੀ ਮੌਤ ਦੀ ਸੂਚਨਾ ਮਿਲੀ। ਐਡਵਿਨ ਆਪਣੇ ਪਿੱਛੇ 12 ਸਾਲਾ ਅਮਰੀਕੀ ਨਾਗਰਿਕ ਧੀ ਛੱਡ ਗਿਆ ਹੈ। ਦੂਜੇ ਪਾਸੇ ਆਈਸ ਨੇ ਡਾਕਟਰੀ ਲਾਪਰਵਾਹੀ ਦੇ ਦੋਸ਼ਾਂ ਨੂੰ ਨਕਾਰਿਆ ਹੈ। ਏਜੰਸੀ ਅਨੁਸਾਰ ਐਡਵਿਨ ਨੂੰ ਹਿਰਾਸਤ ਦੌਰਾਨ ਢੁੱਕਵਾਂ ਇਲਾਜ ਦਿੱਤਾ ਗਿਆ ਸੀ। ਉਸ ਨੂੰ ਅਚਾਨਕ ਮੈਡੀਕਲ ਐਮਰਜੈਂਸੀ ਆਉਣ ’ਤੇ ਨਿਊਆਰਕ ਦੇ ਯੂਨੀਵਰਸਿਟੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪਰਿਵਾਰ ਨੇ ਐਡਵਿਨ ਦੇ ਸਾਰੇ ਮੈਡੀਕਲ ਰਿਕਾਰਡ ਜਾਰੀ ਕਰਨ, ਮੌਤ ਦੀ ਨਿਰਪੱਖ ਜਾਂਚ ਕਰਵਾਉਣ ਅਤੇ ਜ਼ਿੰਮੇਵਾਰ ਲੋਕਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ।`
ਪਿਛਲੀ ਖ਼ਬਰ ਨਵੇਂ ਮੈਦਾਨਾਂ ਦੀ ਉਦਘਾਟਨੀ ਰਸਮ ਮੌਕੇ ਸਰੀ ਦੀ ਮੇਅਰ ਬਰੈਂਡਾ ਲੌਕ, ਸੰਸਦ ਮੈਂਬਰ ਸੁੱਖ ਧਾਲੀਵਾਲ ਅਤੇ ਹੋਰ ਟੈਮੇਨਾਵਿਸ... ਅਗਲੀ ਖ਼ਬਰ ਢਾਹਾਂ ਕਲੇਰਾਂ ਮੀਡੀਆ ਟੀਮ ਦੇ ਨੁਮਾਇੰਦਿਆਂ ਨੂੰ ਸਨਮਾਨਿਤ ਕਰਨ ਸਮੇਂ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਅਤੇ ਯੋਜਨਾਕਾਰ ਸੁ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।