06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਜੰਗਲੀ ਅੱਗਾਂ ਦਾ ਕਹਿਰ ਜਾਰੀ, ਕਈ ਇਮਾਰਤਾਂ ਸੜ ਕੇ ਸੁਆਹ ** ਵੈਨਕੂਵਰ ਦੇ ਪਹਾੜਾਂ ਦੀਆਂ ਟੀਸੀਆਂ ਧੂੰਏਂ ‘ਚ ਗੁਆਚੀਆਂ

ਵੈਨਕੂਵਰ, 5 ਅਗਸਤ (ਮਲਕੀਤ ਸਿੰਘ) – ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਪਹਾੜਾਂ ਅਤੇ ਜੰਗਲਾਂ ‘ਚ ਭਿਆਨਕ ਜੰਗਲੀ ਅੱਗਾਂ ਦਾ ਕਹਿਰ ਲਗਾਤਾਰ ਜਾਰੀ ਰਹਿਣ ਦੀਆਂ ਸੂਚਨਾਵਾਂ ਹਨ । ਖੇਤਰੀ ਪ੍ਰਸ਼ਾਸਨ ਦੇ ਇੱਕ ਅਧਿਕਾਰੀ ਮੁਤਾਬਕ ਕਈ ਇਮਾਰਤਾਂ ਅੱਗ ਦੀ ਲਪੇਟ ਵਿਚ ਆ ਕੇ ਨਸ਼ਟ ਹੋ ਗਈਆਂ ਹਨ।

ਅਜੀਤ ਡੈਸਕ 06-08-2026
ਵੈਨਕੂਵਰ, 5 ਅਗਸਤ (ਮਲਕੀਤ ਸਿੰਘ) – ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਪਹਾੜਾਂ ਅਤੇ ਜੰਗਲਾਂ ‘ਚ ਭਿਆਨਕ ਜੰਗਲੀ ਅੱਗਾਂ ਦਾ ਕਹਿਰ ਲਗਾਤਾਰ ਜਾਰੀ ਰਹਿਣ ਦੀਆਂ ਸੂਚਨਾਵਾਂ ਹਨ । ਖੇਤਰੀ ਪ੍ਰਸ਼ਾਸਨ ਦੇ ਇੱਕ ਅਧਿਕਾਰੀ ਮੁਤਾਬਕ ਕਈ ਇਮਾਰਤਾਂ ਅੱਗ ਦੀ ਲਪੇਟ ਵਿਚ ਆ ਕੇ ਨਸ਼ਟ ਹੋ ਗਈਆਂ ਹਨ। ਇਨ੍ਹਾਂ ਵਿਚ ਰਿਹਾਇਸ਼ੀ ਘਰਾਂ ਦੇ ਨਾਲ-ਨਾਲ ਖੇਤੀਬਾੜੀ ਅਤੇ ਹੋਰ ਢਾਂਚੇ ਵੀ ਸ਼ਾਮਲ ਹਨ। ਇਸੇ ਦੌਰਾਨ ਓਕਾਨਾਗਨ ਖੇਤਰ ਦੇ ਵਰਨਨ ਨੇੜੇ ਹਾਲਾਤ ਵੀ ਗੰਭੀਰ ਬਣੇ ਹੋਏ ਹਨ। ਉੱਥੇ ਵੱਡੀ ਗਿਣਤੀ ‘ਚ ਘਰ ਸੜ ਕੇ ਸੁਆਹ ਹੋ ਚੁੱਕੇ ਹਨ, ਜਿਸ ਕਾਰਨ ਕੁਝ ਲੋਕਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ਵੱਲ ਜਾਣਾ ਪਿਆ ਹੈ। ਸੂਬੇ ਭਰ ਵਿਚ ਦਰਜਨਾਂ ਜੰਗਲੀ ਅੱਗਾਂ ਕਾਰਨ ਐਮਰਜੈਂਸੀ ਅਮਲਾ ਦਿਨ-ਰਾਤ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਕਈ ਇਲਾਕਿਆਂ ਨੂੰ ਖਾਲੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅੱਗ ਨਾਲ ਸਬੰਧਤ ਸਾਰੇ ਚਿਤਾਵਨੀ ਹੁਕਮਾਂ ਦੀ ਪਾਲਣਾ ਕਰਨ ਅਤੇ ਬਿਨਾਂ ਲੋੜ ਪ੍ਰਭਾਵਿਤ ਖੇਤਰਾਂ ਵੱਲ ਨਾ ਜਾਣ। ਤਾਜ਼ਾ ਜਾਣਕਾਰੀ ਮੁਤਾਬਕ ਜੰਗਲੀ ਅੱਗਾਂ ਦਾ ਧੂੰਆਂ ਹੁਣ ਲੋਅਰ ਮੇਨਲੈਂਡ ਤੱਕ ਪਹੁੰਚ ਗਿਆ ਹੈ। ਜਿਸ ਦੇ ਸਿੱਟੇ ਵਜੋਂ ਵੈਨਕੂਵਰ ਦੇ ਪਹਾੜਾਂ ਦੀਆਂ ਟੀਸੀਆਂ ਧੂਏ ‘ਚ ਗੁਆਚ ਗਈਆਂ ਜਾਪਦੀਆਂ ਹਨ ਇਸ ਦੇ ਮੱਦੇਨਜ਼ਰ ਮੈਟਰੋ ਵੈਨਕੂਵਰ ਨੇ ਪੂਰਬੀ ਫਰੇਜ਼ਰ ਵੈਲੀ ਲਈ ਸੰਤਰੀ ਪੱਧਰ ਦੀ ਹਵਾ ਗੁਣਵੱਤਾ ਚੇਤਾਵਨੀ ਜਾਰੀ ਕੀਤੀ ਹੈ।
ਪਿਛਲੀ ਖ਼ਬਰ ਐਚ-1ਬੀ ਮੁਲਾਜ਼ਮਾਂ ਦੀ ਬੱਲੇ-ਬੱਲੇ ‘ਸਸਤੀ ਮਜ਼ਦੂਰੀ’ ਕਹਿਣ ਵਾਲਿਆਂ ਦਾ ਅੰਕੜਿਆਂ ਨੇ ਕੱਢਿਆ ਵਹਿਮ ਅਗਲੀ ਖ਼ਬਰ ਲਾਹੌਰ ਪੁਲਿਸ ਦੇ ਨਵੇਂ ਆਦੇਸ਼ਾਂ ਨਾਲ ਪਾਕਿ ਦੀ ਹੋ ਰਹੀ ਕਿਰਕਿਰੀ ਮਾਨਸਿਕ ਤੌਰ ’ ਤੇ ਬਿਮਾਰ ਲੜਕੀ ਨਾਲ ਏ . ਐੱਸ . ਆਈ ....

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।