06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਵਿਸ਼ਵ ਅਥਲੈਟਿਕਸ ਅੰਡਰ-20 ਚੈਂਪੀਅਨਸ਼ਿਪ ਦੇ ਫਾਈਨਲ ’ਚ ਤਿੰਨ ਭਾਰਤੀ

ਯੂਜੀਨ, 6 ਅਗਸਤ (ਏਜੰਸੀ)-ਜੈਵਲਿਨ ਥ੍ਰੋਅਰ ਆਸ਼ੀਸ਼ ਯਾਦਵ ਤੇ ਟੀ. ਧਾਰਨੀਧਰਨ, ਡਿਸਕਸ ਥ੍ਰੋਅਰ ਅਮਾਨਤ ਕੰਬੋਜ ਦੇ ਨਾਲ, ਵਿਸ਼ਵ ਅਥਲੈਟਿਕਸ ਅੰਡਰ-20 ਚੈਂਪੀਅਨਸ਼ਿਪ ਦੇ ਪਹਿਲੇ ਦਿਨ ਪ੍ਰਭਾਵਸ਼ਾਲੀ ਪ੍ਰਦਰਸ਼ਨ ਨਾਲ ਫਾਈਨਲ ਲਈ ਕੁਆਲੀਫਾਈ ਕਰ ਗਏ।

ਅਜੀਤ ਡੈਸਕ 07-08-2026
ਯੂਜੀਨ, 6 ਅਗਸਤ (ਏਜੰਸੀ)-ਜੈਵਲਿਨ ਥ੍ਰੋਅਰ ਆਸ਼ੀਸ਼ ਯਾਦਵ ਤੇ ਟੀ. ਧਾਰਨੀਧਰਨ, ਡਿਸਕਸ ਥ੍ਰੋਅਰ ਅਮਾਨਤ ਕੰਬੋਜ ਦੇ ਨਾਲ, ਵਿਸ਼ਵ ਅਥਲੈਟਿਕਸ ਅੰਡਰ-20 ਚੈਂਪੀਅਨਸ਼ਿਪ ਦੇ ਪਹਿਲੇ ਦਿਨ ਪ੍ਰਭਾਵਸ਼ਾਲੀ ਪ੍ਰਦਰਸ਼ਨ ਨਾਲ ਫਾਈਨਲ ਲਈ ਕੁਆਲੀਫਾਈ ਕਰ ਗਏ। ਯਾਦਵ ਨੇ ਪੁਰਸ਼ਾਂ ਦੇ ਜੈਵਲਿਨ ਥ੍ਰੋ ਗਰੁੱਪ ਏ ਕੁਆਲੀਫਿਕੇਸ਼ਨ ਰਾਊਂਡ ’ਚ 69.87 ਮੀਟਰ ਦੇ ਥ੍ਰੋਅ ਨਾਲ ਸਿਖਰ ’ਤੇ ਰਿਹਾ ਅਤੇ ਕੁੱਲ ਮਿਲਾ ਕੇ ਦੂਜੇ ਸਥਾਨ ’ਤੇ ਰਿਹਾ। ਦੱਖਣੀ ਅਫਰੀਕਾ ਦੇ ਜਾਨ ਹੈਂਡਰਿਕ ਹੇਮੰਸ 76.02 ਮੀਟਰ ਦੇ ਥ੍ਰੋਅ ਨਾਲ ਗਰੁੱਪ ’ਚ ਸਿਖਰ ‘ਤੇ ਰਿਹਾ। ਧਾਰਨੀਧਰਨ 68.07 ਮੀਟਰ ਦੇ ਥ੍ਰੋਅ ਨਾਲ ਬਾਰ੍ਹਵੇਂ ਤੇ ਆਖਰੀ ਸਥਾਨ ’ਤੇ ਰਿਹਾ ਤੇ ਫਾਈਨਲ ਲਈ ਕੁਆਲੀਫਾਈ ਕੀਤਾ। ਮਹਿਲਾਵਾਂ ਦੇ ਡਿਸਕਸ ਥਰੋਅ ’ਚ, ਅਮਾਨਤ ਗਰੁੱਪ ਏ ’ਚ 52.58 ਮੀਟਰ ਦੇ ਸੁੱਟਣ ਨਾਲ 6ਵੇਂ ਸਥਾਨ ‘ਤੇ ਰਹੀ ਤੇ ਕੁੱਲ 12ਵੇਂ ਸਥਾਨ ’ਤੇ ਰਹੀ। ਮੋਗਲੀ ਵੈਂਕਟਰਾਮ ਪੁਰਸ਼ਾਂ ਦੇ 800 ਮੀਟਰ ਸੈਮੀਫਾਈਨਲ ’ਚ ਪਹੁੰਚ ਗਈ, ਜਦੋਂ ਕਿ ਯੂਵਿਨ ਆਨੰਦ ਬਾਹਰ ਹੋ ਗਿਆ। ਵੈਂਕਟਰਾਮ ਪੰਜਵੀਂ ਹੀਟ ਵਿੱਚ 1 ਮਿੰਟ 52.81 ਸਕਿੰਟ ਦਾ ਸਮਾਂ ਕੱਢਿਆ। ਆਨੰਦ ਪਹਿਲੀ ਹੀਟ ’ਚ 30ਵੇਂ ਸਥਾਨ ’ਤੇ ਰਿਹਾ।
ਪਿਛਲੀ ਖ਼ਬਰ ਅਮਰੀਕੀ ਵੀਜ਼ਾ ਭਾਰਤੀ ਵਿਦਿਆਰਥੀਆਂ ਦੀ ਪਹੁੰਚ ਤੋਂ ਦੂਰ-62 ਫ਼ੀਸਦੀ ਗਿਰਾਵਟ ਦਰਜ ਅਗਲੀ ਖ਼ਬਰ ਬੀ.ਸੀ.ਸੀ.ਆਈ. ਨੇ ਖ਼ਿਡਾਰੀਆਂ ਲਈ ਔਖੇ ਕੀਤੇ ਫਿਟਨੈੱਸ ਨਿਯਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।