06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਜਸਵਿੰਦਰ ਭੱਲਾ ਦੀ ਯਾਦ ’ਚ 22 ਅਗਸਤ ਨੂੰ ਸਰੀ ’ਚ ਵਿਸ਼ੇਸ਼ ਸਮਾਰੋਹ ਕਰਵਾਇਆ ਜਾਵ

ਵੈਨਕੂਵਰ, 6 ਅਗਸਤ (ਮਲਕੀਤ ਸਿੰਘ)-ਪੀ. ਏ.

ਅਜੀਤ ਡੈਸਕ 07-08-2026
ਵੈਨਕੂਵਰ, 6 ਅਗਸਤ (ਮਲਕੀਤ ਸਿੰਘ)-ਪੀ.ਏ.ਯੂ. ਫੈਮਿਲੀ ਐਸੋਸੀਏਸ਼ਨ ਤੇ ਡਾ: ਜਸਵਿੰਦਰ ਭੱਲਾ ਫਾਊਂਡੇਸ਼ਨ ਵੱਲੋਂ ਸਥਾਨਕ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਪੰਜਾਬੀ ਫਿਲਮਾਂ ਦੇ ਮਸ਼ਹੂਰ ਅਦਾਕਾਰ ਮਰਹੂਮ ਜਸਵਿੰਦਰ ਭੱਲਾ ਦੀ ਮਿੱਠੀ ਯਾਦ ’ਚ 22 ਅਗਸਤ ਨੂੰ ਸਰੀ ਦੇ ਗ੍ਰੈਂਡ ਤਾਜ ਹਾਲ ’ਚ ਇੱਕ ਵਿਸ਼ੇਸ਼ ਸਮਾਰੋਹ ਕਰਵਾਇਆ ਜਾ ਰਿਹਾ ਹੈ ਉੱਘੇ ਲੋਕ ਗਾਇਕ ਸੁਖਵਿੰਦਰ ਸੁੱਖੀ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਮੌਕੇ ਤੇ ਸਵ: ਜਸਵਿੰਦਰ ਭੱਲਾ ਦੇ ਪਰਿਵਾਰਿਕ ਮੈਂਬਰਾਂ ਤੋਂ ਇਲਾਵਾ ਉਨਾਂ ਦੇ ਸਾਥੀ ਰਹੇ ਅਤੇ ਸਹਿ ਕਲਾਕਾਰ ਵਜੋਂ ਉਹਨਾਂ ਨਾਲ ਲੰਬਾ ਸਮਾਂ ਕੰਮ ਕਰਨ ਵਾਲੇ ਅਦਾਕਾਰ ਬਾਲ ਮੁਕੰਦ ਸ਼ਰਮਾ ਸਮੇਤ ਕੈਨੇਡਾ ਦੀਆਂ ਉੱਘੀਆਂ ਹਸਤੀਆਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੀਆਂ। ਇਸ ਮੌਕੇ ਤੇ ਉਨਾਂ ਦੀ ਜੀਵਨ ਝਾਤ ਸੰਬੰਧੀ ਉੱਘੇ ਲੇਖਕ ਪਾਲੀ ਭੁਪਿੰਦਰ ਵੱਲੋਂ ਲਿਖੀ ਗਈ ਕਿਤਾਬ ਦੇ ਨਾਲ ਨਾਲ ਉੱਘੇ ਲੋਕ ਗਾਇਕ ਸੁਖਵਿੰਦਰ ਸੁੱਖੀ ਵੱਲੋਂ ਗਾਇਆ ਗੀਤ ਵੀ ਰਿਲੀਜ਼ ਕੀਤਾ ਜਾਵੇਗਾ।
ਪਿਛਲੀ ਖ਼ਬਰ ਇੰਗਲੈਂਡ ’ਚ ਖਾਲਿਸਤਾਨ ਦੀ ਟੀਮ ਦਾ ਫੁੱਟਬਾਲ ਮੈਚ 15 ਅਗਸਤ ਨੂੰ ਅਗਲੀ ਖ਼ਬਰ ਅਗਸਤ ਮਹੀਨੇ ਦੌਰਾਨ ਸਰੀ ਸ਼ਹਿਰ ’ਚ ਗੂੰਜਣਗੀਆਂ ਸੰਗੀਤਕ ਧੁਨਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।