06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਇੰਗਲੈਂਡ ’ਚ ਖਾਲਿਸਤਾਨ ਦੀ ਟੀਮ ਦਾ ਫੁੱਟਬਾਲ ਮੈਚ 15 ਅਗਸਤ ਨੂੰ

ਲੰਡਨ, 6 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂ. ਕੇ.

ਅਜੀਤ ਡੈਸਕ 07-08-2026
ਲੰਡਨ, 6 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂ.ਕੇ. ਵਿਚ ਖਾਲਿਸਤਾਨੀਆਂ ਦੀਆਂ ਸਰਗਰਮੀਆਂ ਬੀਤੇ ਕਾਫ਼ੀ ਸਮੇਂ ਤੋਂ ਵੱਧ ਰਹੀਆਂ ਹਨ। ਪਹਿਲੀ ਵਾਰ ਅਜ਼ਾਦੀ ਦੇ ਸੰਘਰਸ਼ ਦਾ ਹੋਕਾ ਦੇਣ ਵਾਲੇ ਖਾਲਿਸਤਾਨੀਆਂ ਨੇ ਖਾਲਿਸਤਾਨ ਫੁੱਟਬਾਲ ਐਸੋਸੀਏਸ਼ਨ ਦਾ ਗਠਨ ਕਰਕੇ ਖਾਲਿਸਤਾਨ ਟੀਮ ਦਾ ਮੈਚ 15 ਅਗਸਤ ਸ਼ਨਿਚਰਵਾਰ ਸ਼ਾਮ ਨੂੰ ਸਪੋਰਟਿੰਗ ਖਾਲਸਾ ਐਫ.ਸੀ. ਗਾਰਡੀਅਨ ਵੇਅਰਹਾਊਸਿੰਗ ਅਰੀਨਾ, ਵਿਲੇਨਹਾਲ ਵਿਖੇ ਸ਼ਾਮ 6:30 ਵਜੇ ਹੋਵੇਗਾ। ਖਾਲਿਸਤਾਨੀ ਸਮਰਥਕਾਂ ਨੇ ਕਿਹਾ ਕਿ ਯੂ.ਕੇ. ਵਿਚ ਖਾਲਿਸਤਾਨ ਦੀ ਫੁੱਟਬਾਲ ਟੀਮ ਦਾ ਮੈਚ ਪਹਿਲੀ ਵਾਰ ਹੋ ਰਿਹਾ ਹੈ ਜੋ ਕਿ ਆਜ਼ਾਦ ਸਿੱਖ ਰਾਜ ਖਾਲਿਸਤਾਨ ਦੀ ਕਾਇਮੀ ਦੀ ਚਾਹਤ ਰੱਖਣ ਵਾਲਿਆਂ ਵਾਸਤੇ ਖੁਸ਼ੀ ਵਾਲੀ ਗੱਲ ਹੈ। ਸਿੱਖ ਨੌਜਵਾਨਾਂ ਦੇ ਇਸ ਉਪਰਾਲੇ ਦੀ ਪ੍ਰੋੜਤਾ ਕਰਦਿਆਂ ਯੂਨਾਈਟਿਡ ਖਾਲਸਾ ਦਲ ਯੂ.ਕੇ. ਦੇ ਜਨਰਲ ਸਕੱਤਰ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਸਮਰਥਨ ਕੀਤਾ ਹੈ।
ਪਿਛਲੀ ਖ਼ਬਰ ਭਾਰਤੀ-ਅਮਰੀਕੀ ਮਕਾਨ ਮਾਲਕ ’ਤੇ ਮਹਿਲਾ ਕਿਰਾਏਦਾਰ ਦੇ ‘ਜਿਨਸੀ ਸ਼ੋਸ਼ਣ’ ਦੇ ਦੋਸ਼ ਅਗਲੀ ਖ਼ਬਰ ਜਸਵਿੰਦਰ ਭੱਲਾ ਦੀ ਯਾਦ ’ਚ 22 ਅਗਸਤ ਨੂੰ ਸਰੀ ’ਚ ਵਿਸ਼ੇਸ਼ ਸਮਾਰੋਹ ਕਰਵਾਇਆ ਜਾਵ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।