08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਆਸਟ੍ਰੇਲੀਆ ਪੇਰੈਂਟ ਵੀਜ਼ਾ ਸੰਕਟ, ਭਾਰੀ ਫ਼ੀਸਾਂ ਮਗਰੋਂ ਵੀ ਸਾਲਾਂ ਦੀ ਉਡੀਕ, ਹਜ਼ਾਰਾਂ ਪਰਿਵਾਰ ਪ੍ਰੇਸ਼ਾਨ

ਐਡੀਲੇਡ, 7 ਅਗਸਤ (ਗੁਰਮੀਤ ਸਿੰਘ ਵਾਲੀਆ)-ਆਸਟ੍ਰੇਲੀਆ ’ਚ ਆਪਣੇ ਬੱਚਿਆਂ ਤੇ ਪੋਤੇ-ਪੋਤੀਆਂ ਨਾਲ ਜ਼ਿੰਦਗੀ ਦੇ ਆਖ਼ਰੀ ਸਾਲ ਬਿਤਾਉਣ ਦਾ ਸੁਪਨਾ ਦੇਖ ਰਹੇ ਹਜ਼ਾਰਾਂ ਬਜ਼ੁਰਗ ਮਾਪਿਆਂ ਲਈ ਪੇਰੈਂਟ ਵੀਜ਼ਾ ਪ੍ਰਣਾਲੀ ਲੰਬੀ ਤੇ ਦਰਦਨਾਕ ਉਡੀਕ ਦਾ ਕਾਰਨ ਬਣ ਗਈ ਹੈ। ਲਗਭਗ 50 ਹਜ਼ਾਰ ਆਸਟ੍ਰੇਲੀਆਈ ਡਾਲਰ ਦੀ ਭਾਰੀ ਫੀਸ ਅਦਾ ਕਰਨ ਦੇ ਬਾਵਜੂਦ ਵੀ ਕਈ ਬਿਨੈਕਾਰਾਂ ਨੂੰ ਆਪਣੇ ਵੀਜ਼ੇ ਬਾਰੇ ਫ਼ੈਸਲੇ ਲਈ ਸਾਲਾਂ ਤੱਕ ਉਡੀਕ ਕਰਨੀ ਪੈ ਰਹੀ ਹੈ।

ਅਜੀਤ ਡੈਸਕ 08-08-2026
ਐਡੀਲੇਡ, 7 ਅਗਸਤ (ਗੁਰਮੀਤ ਸਿੰਘ ਵਾਲੀਆ)-ਆਸਟ੍ਰੇਲੀਆ ’ਚ ਆਪਣੇ ਬੱਚਿਆਂ ਤੇ ਪੋਤੇ-ਪੋਤੀਆਂ ਨਾਲ ਜ਼ਿੰਦਗੀ ਦੇ ਆਖ਼ਰੀ ਸਾਲ ਬਿਤਾਉਣ ਦਾ ਸੁਪਨਾ ਦੇਖ ਰਹੇ ਹਜ਼ਾਰਾਂ ਬਜ਼ੁਰਗ ਮਾਪਿਆਂ ਲਈ ਪੇਰੈਂਟ ਵੀਜ਼ਾ ਪ੍ਰਣਾਲੀ ਲੰਬੀ ਤੇ ਦਰਦਨਾਕ ਉਡੀਕ ਦਾ ਕਾਰਨ ਬਣ ਗਈ ਹੈ। ਲਗਭਗ 50 ਹਜ਼ਾਰ ਆਸਟ੍ਰੇਲੀਆਈ ਡਾਲਰ ਦੀ ਭਾਰੀ ਫੀਸ ਅਦਾ ਕਰਨ ਦੇ ਬਾਵਜੂਦ ਵੀ ਕਈ ਬਿਨੈਕਾਰਾਂ ਨੂੰ ਆਪਣੇ ਵੀਜ਼ੇ ਬਾਰੇ ਫ਼ੈਸਲੇ ਲਈ ਸਾਲਾਂ ਤੱਕ ਉਡੀਕ ਕਰਨੀ ਪੈ ਰਹੀ ਹੈ। ਹਾਲ ਹੀ ’ਚ ਸਾਹਮਣੇ ਆਏ ਡਿਪਾਰਟਮੈਂਟ ਆਫ ਹੋਮ ਅਫੇਅਰਜ਼ ਦੇ ਅੰਕੜਿਆਂ ਨੇ ਇਸ ਸਮੱਸਿਆ ਦੀ ਗੰਭੀਰਤਾ ਨੂੰ ਹੋਰ ਉਜਾਗਰ ਕਰ ਦਿੱਤਾ ਹੈ। ਸੈਨੇਟ ਐਸਟਿਮੇਟਸ ਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ 1 ਜੁਲਾਈ 2024 ਤੋਂ 31 ਮਾਰਚ 2026 ਤੱਕ ਦੇ 21 ਮਹੀਨਿਆਂ ਦੌਰਾਨ ਪੇਰੈਂਟ ਵੀਜ਼ੇ ਦੀ ਉਡੀਕ ਕਰ ਰਹੇ 1,500 ਬਿਨੈਕਾਰਾਂ ਦੀ ਮੌਤ ਹੋ ਗਈ। ਇਸ ਖੁਲਾਸੇ ਨੇ ਆਸਟ੍ਰੇਲੀਆ ਦੀ ਪੇਰੈਂਟ ਵੀਜ਼ਾ ਪ੍ਰਣਾਲੀ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਡਿਪਾਰਟਮੈਂਟ ਆਫ ਹੋਮ ਅਫੇਅਰਜ਼ ਮੁਤਾਬਕ ਨਵੇਂ ਯੋਗਦਾਨੀ ਪੇਰੈਂਟ ਵੀਜ਼ਿਆਂ ਲਈ ਅੰਦਾਜ਼ਨ ਉਡੀਕ ਸਮਾਂ ਲਗਭਗ 15 ਸਾਲ ਹੈ, ਜਦਕਿ ਆਮ ਪੇਰੈਂਟ ਤੇ ਏਜਡ ਪੇਰੈਂਟ ਵੀਜ਼ਿਆਂ ਲਈ ਇਹ ਸਮਾਂ 33 ਸਾਲ ਤੱਕ ਪਹੁੰਚ ਚੁੱਕਾ ਹੈ। ਇਸ ਕਾਰਨ ਹਜ਼ਾਰਾਂ ਪਰਿਵਾਰ ਆਪਣੇ ਮਾਪਿਆਂ ਨਾਲ ਸਥਾਈ ਤੌਰ ’ਤੇ ਰਹਿਣ ਦੇ ਸੁਪਨੇ ਤੋਂ ਵਾਂਝੇ ਰਹਿ ਰਹੇ ਹਨ। ਲੰਬੀ ਉਡੀਕ ਨੇ ਕਈ ਪਰਿਵਾਰਾਂ ਨੂੰ ਮਾਨਸਿਕ ਤਣਾਅ, ਚਿੰਤਾ ਤੇ ਆਰਥਿਕ ਦਬਾਅ ਹੇਠ ਧੱਕ ਦਿੱਤਾ ਹੈ। ਬਹੁਤ ਸਾਰੇ ਪਰਿਵਾਰ ਆਪਣੇ ਬਜ਼ੁਰਗ ਮਾਪਿਆਂ ਦੀ ਦੇਖਭਾਲ ਲਈ ਵਾਰ-ਵਾਰ ਵਿਦੇਸ਼ ਯਾਤਰਾ ਕਰਨ ਲਈ ਮਜਬੂਰ ਹਨ, ਜਿਸ ਦਾ ਅਸਰ ਉਨ੍ਹਾਂ ਦੇ ਰੋਜ਼ਗਾਰ, ਕਾਰੋਬਾਰ ਅਤੇ ਪਰਿਵਾਰਕ ਜੀਵਨ ’ਤੇ ਪੈਂਦਾ ਹੈ। ਇਮੀਗ੍ਰੇਸ਼ਨ ਮਾਹਿਰਾਂ ਦਾ ਕਹਿਣਾ ਹੈ ਕਿ ਹਰ ਸਾਲ ਪੇਰੈਂਟ ਵੀਜ਼ਿਆਂ ਲਈ ਅਰਜ਼ੀਆਂ ਦੀ ਗਿਣਤੀ ਉਪਲਬਧ ਵੀਜ਼ਾ ਕੋਟੇ ਨਾਲੋਂ ਕਾਫ਼ੀ ਵੱਧ ਹੈ। ਇਸ ਕਾਰਨ ਬੈਕਲਾਗ ਲਗਾਤਾਰ ਵਧ ਰਿਹਾ ਹੈ ਅਤੇ ਹਜ਼ਾਰਾਂ ਅਰਜ਼ੀਆਂ ਸਾਲਾਂ ਤੱਕ ਬਕਾਇਆ ਪਈਆਂ ਰਹਿੰਦੀਆਂ ਹਨ। ਭਾਈਚਾਰਕ ਸੰਸਥਾਵਾਂ ਤੇ ਪਰਵਾਸੀ ਆਗੂਆਂ ਦਾ ਮੰਨਣਾ ਹੈ ਕਿ ਆਸਟ੍ਰੇਲੀਆ ਦੀ ਬਹੁ-ਸੱਭਿਆਚਾਰਕ ਨੀਤੀ ਪਰਿਵਾਰਾਂ ਨੂੰ ਜੋੜਨ ਦੀ ਗੱਲ ਤਾਂ ਕਰਦੀ ਹੈ, ਪਰ ਮੌਜੂਦਾ ਪੇਰੈਂਟ ਵੀਜ਼ਾ ਪ੍ਰਣਾਲੀ ਇਸ ਮਕਸਦ ਨੂੰ ਪੂਰਾ ਕਰਨ ਵਿਚ ਅਸਫਲ ਰਹੀ ਹੈ। ਉਨ੍ਹਾਂ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪੇਰੈਂਟ ਵੀਜ਼ਿਆਂ ਦੀ ਸਾਲਾਨਾ ਗਿਣਤੀ ਵਿਚ ਵਾਧਾ ਕੀਤਾ ਜਾਵੇ, ਬੈਕਲਾਗ ਘਟਾਇਆ ਜਾਵੇ ਤੇ ਵੀਜ਼ਾ ਪ੍ਰਕਿਰਿਆ ਨੂੰ ਤੇਜ਼ ਬਣਾਇਆ ਜਾਵੇ। ਪਰਵਾਸੀ ਭਾਈਚਾਰੇ ਦਾ ਕਹਿਣਾ ਹੈ ਕਿ ਜੇਕਰ ਇਸ ਮੁੱਦੇ ’ਤੇ ਜਲਦੀ ਠੋਸ ਕਦਮ ਨਾ ਚੁੱਕੇ ਗਏ ਤਾਂ ਹੋਰ ਅਨੇਕਾਂ ਬਜ਼ੁਰਗ ਮਾਪੇ ਆਪਣੇ ਬੱਚਿਆਂ ਨਾਲ ਸਥਾਈ ਤੌਰ ’ਤੇ ਰਹਿਣ ਦੀ ਆਸ ਦਿਲ ਵਿਚ ਹੀ ਲੈ ਕੇ ਇਸ ਦੁਨੀਆ ਤੋਂ ਰੁਖ਼ਸਤ ਹੋ ਜਾਣਗੇ ਅਤੇ ਹਜ਼ਾਰਾਂ ਪਰਿਵਾਰ ਇਸ ਅਣਮੁੱਲੇ ਮਿਲਾਪ ਤੋਂ ਸਦਾ ਲਈ ਵਾਂਝੇ ਰਹਿ ਜਾਣਗੇ।
ਪਿਛਲੀ ਖ਼ਬਰ ਥਾਈਲੈਂਡ ਦੇ ਸਕੂਲ ’ਚ ਵਿਦਿਆਰਥੀ ਵਲੋਂ ਗੋਲੀਬਾਰੀ- 7 ਮੌਤਾਂ ਅਗਲੀ ਖ਼ਬਰ ਬਰਮਿੰਘਮ ਸਿਟੀ ਕੌਂਸਲ ਹਾਊਸ ਵਿਖੇ ਪਾਕਿਸਤਾਨ ਦੇ ਆਜ਼ਾਦੀ ਦਿਵਸ ਸਮਾਗਮ ਨੂੰ ਲੈ ਕੇ ਰਿਫਾਰਮ ਪਾਰਟੀ ਨੇ ਚੁੱਕੇ ਸਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।