ਟਰੰਪ ਦੇ 250 ਫੁੱਟ ਉੱਚੇ ਯਾਦਗਾਰੀ ਦਰਵਾਜ਼ੇ ਨੂੰ ਮੁੜ ਉਸਾਰੀ ਰੋਕਣ ਦੇ ਹੁਕਮ
ਨਿਊਯਾਰਕ, 22 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਆਰਲਿੰਗਟਨ ਨੈਸ਼ਨਲ ਕਬਰਸਤਾਨ ਨੇੜੇ 250 ਫੁੱਟ ਉੱਚਾ ਯਾਦਗਾਰੀ ਦਰਵਾਜ਼ਾ ਬਣਾਉਣ ਦੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਯੋਜਨਾ ਨੂੰ ਦੂਜਾ ਅਦਾਲਤੀ ਝਟਕਾ ਲੱਗਾ ਹੈ। ਵਰਜੀਨੀਆ ਦੀ ਸੰਘੀ ਜੱਜ ਲਿਓਨੀ ਬ੍ਰਿੰਕੇਮਾ ਨੇ ਕਿਹਾ ਕਿ ਪ੍ਰਾਜੈਕਟ ਲਈ ਕਾਂਗਰਸ ਦੀ ਮਨਜ਼ੂਰੀ ਨਹੀਂ ਹੈ ਤੇ ਇਸ ਨੂੰ ਕਾਹਲੀ ’ਚ ਅੱਗੇ ਵਧਾਇਆ ਗਿਆ ਹੈ।
ਅਜੀਤ ਡੈਸਕ
23-11-2026