11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਵ੍ਹਾਈਟ ਹਾਊਸ ਦੇ 400 ਮਿਲੀਅਨ ਡਾਲਰ ਦੇ ਬਾਲਰੂਮ ’ਤੇ ਕਾਨੂੰਨੀ ਰੋਕ, ਟਰੰਪ ਜਾਣਗੇ ਸੁਪਰੀਮ ਕੋਰਟ

ਨਿਊਯਾਰਕ, 10 ਅਗਸਤ (ਰਾਜੂ ਸਾਹਿਬਾਜ਼ਪੁਰਾ)-ਅਮਰੀਕਾ ਦੀ ਸੰਘੀ ਅਪੀਲ ਅਦਾਲਤ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵ੍ਹਾਈਟ ਹਾਊਸ ਵਿਚ ਬਣ ਰਹੇ ਬਾਲਰੂਮ ਦੀ ਜ਼ਮੀਨ ਤੋਂ ਉੱਪਰਲੀ ਉਸਾਰੀ ’ਤੇ ਲੱਗੀ ਰੋਕ ਬਰਕਰਾਰ ਰੱਖੀ ਹੈ। ਤਿੰਨ ਜੱਜਾਂ ਦੇ ਬੈਂਚ ਨੇ 2-1 ਦੇ ਫੈਸਲੇ ਵਿਚ ਕਿਹਾ ਕਿ ਕਾਂਗਰਸ ਦੀ ਮਨਜ਼ੂਰੀ ਤੋਂ ਬਿਨਾਂ ਇਸ ਪ੍ਰਾਜੈਕਟ ਨੂੰ ਅੱਗੇ ਨਹੀਂ ਵਧਾਇਆ ਜਾ ਸਕਦਾ।

ਅਜੀਤ ਡੈਸਕ 11-08-2026
ਨਿਊਯਾਰਕ, 10 ਅਗਸਤ (ਰਾਜੂ ਸਾਹਿਬਾਜ਼ਪੁਰਾ)-ਅਮਰੀਕਾ ਦੀ ਸੰਘੀ ਅਪੀਲ ਅਦਾਲਤ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵ੍ਹਾਈਟ ਹਾਊਸ ਵਿਚ ਬਣ ਰਹੇ ਬਾਲਰੂਮ ਦੀ ਜ਼ਮੀਨ ਤੋਂ ਉੱਪਰਲੀ ਉਸਾਰੀ ’ਤੇ ਲੱਗੀ ਰੋਕ ਬਰਕਰਾਰ ਰੱਖੀ ਹੈ। ਤਿੰਨ ਜੱਜਾਂ ਦੇ ਬੈਂਚ ਨੇ 2-1 ਦੇ ਫੈਸਲੇ ਵਿਚ ਕਿਹਾ ਕਿ ਕਾਂਗਰਸ ਦੀ ਮਨਜ਼ੂਰੀ ਤੋਂ ਬਿਨਾਂ ਇਸ ਪ੍ਰਾਜੈਕਟ ਨੂੰ ਅੱਗੇ ਨਹੀਂ ਵਧਾਇਆ ਜਾ ਸਕਦਾ। ਟਰੰਪ ਨੇ ਫੈਸਲੇ ਨੂੰ ਗਲਤ ਦੱਸਦਿਆਂ ਇਸ ਵਿਰੁੱਧ ਤੁਰੰਤ ਸੁਪਰੀਮ ਕੋਰਟ ਜਾਣ ਦਾ ਐਲਾਨ ਕੀਤਾ ਹੈ। ਕਰੀਬ 400 ਮਿਲੀਅਨ ਡਾਲਰ ਦੀ ਲਾਗਤ ਵਾਲਾ ਇਹ ਬਾਲਰੂਮ ਲਗਭਗ 90 ਹਜ਼ਾਰ ਵਰਗ ਫੁੱਟ ’ਚ ਬਣਾਇਆ ਜਾ ਰਿਹਾ ਹੈ। ਇਸ ਦੀ ਉਸਾਰੀ ਲਈ ਵ੍ਹਾਈਟ ਹਾਊਸ ਦਾ ਇਤਿਹਾਸਕ ਈਸਟ ਵਿੰਗ ਢਾਹ ਦਿੱਤਾ ਗਿਆ ਸੀ। ਇਤਿਹਾਸਕ ਇਮਾਰਤਾਂ ਦੀ ਸੰਭਾਲ ਕਰਨ ਵਾਲੀ ਸੰਸਥਾ ਨੈਸ਼ਨਲ ਟਰੱਸਟ ਫਾਰ ਹਿਸਟੋਰਿਕ ਪ੍ਰਿਜ਼ਰਵੇਸ਼ਨ ਨੇ ਇਸ ਕਾਰਵਾਈ ਵਿਰੁੱਧ ਅਦਾਲਤ ਵਿੱਚ ਕੇਸ ਦਾਇਰ ਕੀਤਾ ਸੀ। ਜੱਜ ਪੈਟ੍ਰਿਸ਼ੀਆ ਮਿਲੈੱਟ ਅਤੇ ਬ੍ਰੈਡਲੀ ਗਾਰਸੀਆ ਨੇ ਬਹੁਮਤ ਦੇ ਫੈਸਲੇ ’ਚ ਕਿਹਾ ਕਿ ਵ੍ਹਾਈਟ ਹਾਊਸ ਕਿਸੇ ਇੱਕ ਰਾਸ਼ਟਰਪਤੀ ਦੀ ਨਿੱਜੀ ਜਾਇਦਾਦ ਨਹੀਂ ਹੈ। ਰਾਸ਼ਟਰਪਤੀ ਇੱਥੇ ਕੁਝ ਸਮੇਂ ਲਈ ਰਹਿਣ ਵਾਲਾ ਹੁੰਦਾ ਹੈ, ਜਦਕਿ ਇਹ ਇਮਾਰਤ ਮੌਜੂਦਾ ਤੇ ਭਵਿੱਖ ਦੇ ਸਾਰੇ ਰਾਸ਼ਟਰਪਤੀਆਂ ਸਮੇਤ ਅਮਰੀਕੀ ਲੋਕਾਂ ਦੀ ਸਾਂਝੀ ਇਤਿਹਾਸਕ ਧਰੋਹਰ ਹੈ।
ਪਿਛਲੀ ਖ਼ਬਰ ਸੌਰਵ ਗਾਂਗੁਲੀ, ਉਨ੍ਹਾਂ ਦੀ ਪਤਨੀ ਨੂੰ ਮਿਲੀ ਜਾਨੋਂ ਮਾਰਨ ਦੀਆਂ ਧਮਕੀ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਇਟਲੀ ਦੇ ਆਗੂਆਂ ਦੁਆਰਾ ਵਿਚੈਂਸਾ ਵਿਖੇ ਕੀਤੀ ਗਈ ਮੀਟਿੰਗ -2027 ਦੀਆਂ ਚੋਣਾਂ ਸਬੰਧੀ ਕੀਤੇ ਵਿਚਾਰ-...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।