‘ ਆਈਸ’ ਦੇ ਹੱਥਾਂ ’ਚ ਬਿਜਲੀ ਦੇ ਝਟਕੇ ਵਾਲੇ ਦਸਤਾਨੇ ਦੇਣ ਦੀ ਤਿਆਰੀ - ਦੁਰਵਰਤੋਂ ਦੇ ਡਰ ਨਾਲ ਉੱਠਿਆ ਵਿਵਾਦ
ਨਿਊਯਾਰਕ, 13 ਅਗਸਤ (ਰਾਜੂ ਸਹਿਬਾਜ਼ਪੁਰਾ)-ਅਮਰੀਕਾ ’ਚ ਇਮੀਗ੍ਰੇਸ਼ਨ ਕਾਰਵਾਈਆਂ ਹੋਰ ਸਖ਼ਤ ਹੋਣ ਦਰਮਿਆਨ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ (‘ਆਈਸ’) ਦੇ ਅਧਿਕਾਰੀਆਂ ਨੂੰ ਬਿਜਲੀ ਦੇ ਦਰਦਨਾਕ ਝਟਕੇ ਦੇਣ ਵਾਲੇ ਦਸਤਾਨਿਆਂ ਨਾਲ ਲੈਸ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਗ੍ਰਹਿ ਸੁਰੱਖਿਆ ਵਿਭਾਗ ਨੇ ਹਜ਼ਾਰਾਂ ਦਸਤਾਨੇ ਖਰੀਦਣ ਲਈ ਇਕ ਤੋਂ ਦੋ ਕਰੋੜ ਡਾਲਰ ਤੱਕ ਖਰਚ ਕਰਨ ਦੀ ਯੋਜਨਾ ਬਣਾਈ ਹੈ।
ਅਜੀਤ ਡੈਸਕ
14-08-2026