60 ਸਾਲਾ ਔਰਤ ਨੂੰ ਪਾਲਤੂ ਕੁੱਤੇ ਨੇ ਨੋਚ-ਨੋਚ ਕੇ ਕੀਤਾ ਜ਼ਖ਼ਮੀ
ਵੈਨਕੂਵਰ, 24 ਅਕਤੂਬਰ (ਮਲਕੀਤ ਸਿੰਘ)- ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਗ੍ਰੈਂਡ ਫੋਰਕਸ ਸ਼ਹਿਰ ਵਿਚ ਇਕ ਪਾਲਤੂ ਕੁੱਤੇ ਵਲੋਂ 60 ਸਾਲਾ ਔਰਤ ਉਤੇ ਕੀਤੇ ਗਏ ਭਿਆਨਕ ਹਮਲੇ ਕਾਰਨ ਇਲਾਕੇ ਵਿਚ ਚਿੰਤਾ ਦਾ ਮਾਹੌਲ ਬਣ ਗਿਆ ਹੈ। ਇਸ ਹਮਲੇ ਦੌਰਾਨ ਔਰਤ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ ਹੈ ਪ੍ਰਸ਼ਾਸਨ ਨੇ ਹਮਲੇ ਵਿਚ ਸ਼ਾਮਿਲ ਪਾਲਤੂ ਕੁੱਤੇ ਨੂੰ ਮਨੁੱਖੀ ਤਰੀਕੇ ਨਾਲ ਮੌਤ ਦੇ ਦਿੱਤੇ ਜਾਣ ਦੀ ਪੁਸ਼ਟੀ ਕੀਤੀ ਹੈ।
ਅਜੀਤ ਡੈਸਕ
25-10-2026