14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਇੰਗਲੈਂਡ ਦੇ ਅਸਮਾਨ ’ਚ ਕੁਦਰਤ ਦਾ ਅਨੋਖਾ ਨਜ਼ਾਰਾ, ਲੱਖਾਂ ਲੋਕਾਂ ਨੇ ਵੇਖਿਆ ਸੂਰਜ ਗ੍ਰਹਿਣ

ਲੈਸਟਰ, (ਇੰਗਲੈਂਡ) 13 ਅਗਸਤ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਸਮੇਤ ਯੂਰਪ ਦੇ ਕਈ ਹਿੱਸਿਆਂ ’ਚ ਬੁੱਧਵਾਰ ਨੂੰ ਸੂਰਜ ਗ੍ਰਹਿਣ ਦਾ ਅਦਭੁੱਤ ਨਜ਼ਾਰਾ ਵੇਖਣ ਨੂੰ ਮਿਲਿਆ। ਕਰੀਬ ਤਿੰਨ ਦਹਾਕਿਆਂ ਬਾਅਦ ਵਾਪਰੇ ਇਸ ਵੱਡੇ ਖਗੋਲੀ ਵਰਤਾਰੇ ਨੂੰ ਦੇਖਣ ਲਈ ਲੱਖਾਂ ਲੋਕ ਘਰਾਂ ਤੋਂ ਬਾਹਰ ਨਿਕਲੇ ਅਤੇ ਵੱਖ-ਵੱਖ ਥਾਵਾਂ ’ਤੇ ਵੱਡੀਆਂ ਭੀੜਾਂ ਇਕੱਠੀਆਂ ਹੋਈਆਂ।

ਅਜੀਤ ਡੈਸਕ 14-08-2026
ਲੈਸਟਰ, (ਇੰਗਲੈਂਡ) 13 ਅਗਸਤ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਸਮੇਤ ਯੂਰਪ ਦੇ ਕਈ ਹਿੱਸਿਆਂ ’ਚ ਬੁੱਧਵਾਰ ਨੂੰ ਸੂਰਜ ਗ੍ਰਹਿਣ ਦਾ ਅਦਭੁੱਤ ਨਜ਼ਾਰਾ ਵੇਖਣ ਨੂੰ ਮਿਲਿਆ। ਕਰੀਬ ਤਿੰਨ ਦਹਾਕਿਆਂ ਬਾਅਦ ਵਾਪਰੇ ਇਸ ਵੱਡੇ ਖਗੋਲੀ ਵਰਤਾਰੇ ਨੂੰ ਦੇਖਣ ਲਈ ਲੱਖਾਂ ਲੋਕ ਘਰਾਂ ਤੋਂ ਬਾਹਰ ਨਿਕਲੇ ਅਤੇ ਵੱਖ-ਵੱਖ ਥਾਵਾਂ ’ਤੇ ਵੱਡੀਆਂ ਭੀੜਾਂ ਇਕੱਠੀਆਂ ਹੋਈਆਂ। ਬਰਤਾਨੀਆ ’ਚ ਇਹ ਅੰਸ਼ਕ ਸੂਰਜ ਗ੍ਰਹਿਣ ਸੀ, ਜਿਹੜਾ ਸ਼ਾਮ 7 ਵਜੇ ਤੋਂ ਕੁਝ ਸਮੇਂ ਬਾਅਦ ਆਪਣੇ ਸਿਖਰ ’ਤੇ ਪਹੁੰਚਿਆ। ਦੇਸ਼ ਦੇ ਬਹੁਤੇ ਹਿੱਸਿਆਂ ਵਿੱਚ ਚੰਦ ਨੇ ਸੂਰਜ ਦਾ 90 ਫ਼ੀਸਦੀ ਤੋਂ ਵੱਧ ਹਿੱਸਾ ਢੱਕ ਲਿਆ, ਜਦਕਿ ਕੌਰਨਵਾਲ ’ਚ ਇਹ ਅੰਕੜਾ ਲਗਭਗ 95 ਫ਼ੀਸਦੀ ਤੱਕ ਪੁੱਜ ਗਿਆ। ਇਹ 1999 ਤੋਂ ਬਾਅਦ ਬਰਤਾਨੀਆ ਵਿਚ ਵੇਖਿਆ ਗਿਆ ਸਭ ਤੋਂ ਪ੍ਰਭਾਵਸ਼ਾਲੀ ਸੂਰਜ ਗ੍ਰਹਿਣ ਸੀ। ਉੱਧਰ ਗ੍ਰੀਨਲੈਂਡ, ਆਈਸਲੈਂਡ ਅਤੇ ਸਪੇਨ ਦੇ ਕੁਝ ਇਲਾਕਿਆਂ ਵਿੱਚ ਪੂਰਨ ਸੂਰਜ ਗ੍ਰਹਿਣ ਦੇਖਣ ਨੂੰ ਮਿਲਿਆ। ਤਸਵੀਰ— Lesture Pic (3)
ਪਿਛਲੀ ਖ਼ਬਰ ਟੈਕਸਾਸ ’ਚ ਅਮਰੀਕੀ ਫ਼ੌਜ ਦਾ ਅਪਾਚੇ ਹੈਲੀਕਾਪਟਰ ਤਬਾਹ, 2 ਪਾਇਲਟਾਂ ਦੀ ਮੌਤ ਅਗਲੀ ਖ਼ਬਰ ਸੁਖਬੀਰ ਸਿੰਘ ਬਾਦਲ ’ਤੇ ਹਮਲਾ ਅਤਿਅੰਤ ਮੰਦਭਾਗਾ ਤੇ ਨਿੰਦਣਯੋਗ-ਮੁਖਤਿਆਰ ਸਿੰਘ ਝੰਡੇਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।