23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਬਰਤਾਨੀਆ ਦੇ ਪ੍ਰਧਾਨ ਮੰਤਰੀ ਵਜੋਂ ਪਹਿਲਾ ਮਹੀਨਾ ਪੂਰਾ ਹੋਣ ’ਤੇ ਐਂਡੀ ਬਰਨਹਮ ਵੱਲੋਂ ਤਨਖਾਹ ਦਾ 15 ਫ਼ੀਸਦੀ ਦਾਨ ਕਰਨ ਦਾ ਫ਼ੈਸਲਾ

ਲੰਡਨ, 22 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਪ੍ਰਧਾਨ ਮੰਤਰੀ ਐਂਡੀ ਬਰਨਹਮ ਨੇ ਅਹੁਦਾ ਸੰਭਾਲਣ ਦਾ ਪਹਿਲਾ ਮਹੀਨਾ ਪੂਰਾ ਹੋਣ ਮੌਕੇ ਆਪਣੀ ਤਨਖਾਹ ਦਾ 15 ਫੀਸਦੀ ਹਿੱਸਾ ਬੇਘਰ ਲੋਕਾਂ ਦੀ ਮਦਦ ਤੇ ਹੋਮਲੈੱਸਨੈੱਸ ਨਾਲ ਨਜਿੱਠਣ ਵਾਲੀਆਂ ਸੰਸਥਾਵਾਂ ਨੂੰ ਦਾਨ ਕਰਨ ਦਾ ਐਲਾਨ ਕੀਤਾ ਹੈ। ਬਰਨਹੈਮ ਨੇ 20 ਜੁਲਾਈ ਨੂੰ 10 ਡਾਊਨਿੰਗ ਸਟ੍ਰੀਟ ਵਿਚ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਿਆ ਸੀ।

ਪ੍ਰਧਾਨ ਮੰਤਰੀ ਐਂਡੀ ਬਰਨਹਮ 23-08-2026
ਲੰਡਨ, 22 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਪ੍ਰਧਾਨ ਮੰਤਰੀ ਐਂਡੀ ਬਰਨਹਮ ਨੇ ਅਹੁਦਾ ਸੰਭਾਲਣ ਦਾ ਪਹਿਲਾ ਮਹੀਨਾ ਪੂਰਾ ਹੋਣ ਮੌਕੇ ਆਪਣੀ ਤਨਖਾਹ ਦਾ 15 ਫੀਸਦੀ ਹਿੱਸਾ ਬੇਘਰ ਲੋਕਾਂ ਦੀ ਮਦਦ ਤੇ ਹੋਮਲੈੱਸਨੈੱਸ ਨਾਲ ਨਜਿੱਠਣ ਵਾਲੀਆਂ ਸੰਸਥਾਵਾਂ ਨੂੰ ਦਾਨ ਕਰਨ ਦਾ ਐਲਾਨ ਕੀਤਾ ਹੈ। ਬਰਨਹੈਮ ਨੇ 20 ਜੁਲਾਈ ਨੂੰ 10 ਡਾਊਨਿੰਗ ਸਟ੍ਰੀਟ ਵਿਚ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਿਆ ਸੀ। ਉਹਨਾਂ ਕਿਹਾ ਕਿ ਉਹ ਇਸ ਮੁੱਦੇ ’ਤੇ ਖੁਦ ਅੱਗੇ ਹੋ ਕੇ ਮਿਸਾਲ ਕਾਇਮ ਕਰਨਾ ਚਾਹੁੰਦੇ ਹਨ। ਉਨ੍ਹਾਂ ਮੁਤਾਬਕ ਗ੍ਰੇਟਰ ਮੈਨਚੈਸਟਰ ਦੇ ਮੇਅਰ ਰਹਿੰਦਿਆਂ ਵੀ ਉਹ ਲਗਭਗ 9 ਤੋਂ 10 ਸਾਲ ਤੱਕ ਆਪਣੀ ਤਨਖਾਹ ਦਾ 15 ਫ਼ੀਸਦੀ ਹਿੱਸਾ ਬੇਘਰ ਲੋਕਾਂ ਦੀ ਸਹਾਇਤਾ ਲਈ ਦਾਨ ਕਰਦੇ ਰਹੇ ਹਨ। ਹੁਣ ਉਹ ਪ੍ਰਧਾਨ ਮੰਤਰੀ ਵਜੋਂ ਮਿਲਣ ਵਾਲੀ ਵਾਧੂ ਤਨਖਾਹ ਦਾ ਵੀ ਹਿੱਸਾ ਇਸੇ ਮਕਸਦ ਲਈ ਦੇਣਗੇ। ਇਸ ਦੇ ਨਾਲ ਬਰਨਹਮ ਸਰਕਾਰ ਨੇ ਕ੍ਰਿਸਮਸ ਤੱਕ ਇੰਗਲੈਂਡ ਵਿਚ ਸੜਕਾਂ ’ਤੇ ਸੌਣ ਵਾਲੇ ਲੋਕਾਂ ਨੂੰ ਰਿਹਾਇਸ਼ ਵੱਲ ਲਿਜਾਣ ਲਈ ਮਦਦ ਮੁਹੱਈਆ ਕਰਵਾਉਣ ਦਾ ਟੀਚਾ ਰੱਖਿਆ ਹੈ। ਸਰਕਾਰ ਵੱਲੋਂ ਐਮਰਜੈਂਸੀ ਰਿਹਾਇਸ਼ ਅਤੇ ਲੰਬੇ ਸਮੇਂ ਦੀ ਹਾਊਸਿੰਗ ਸਹਾਇਤਾ ਲਈ ਫੰਡਿੰਗ ਵਧਾਈ ਜਾ ਰਹੀ ਹੈ। ਰਿਪੋਰਟਾਂ ਮੁਤਾਬਕ ਬਰਨਹਮ ਵੱਲੋਂ ਆਪਣੀ ਐੱਮ.ਪੀ. ਤਨਖਾਹ ਵਿੱਚੋਂ ਸਥਾਨਕ ਸੰਸਥਾਵਾਂ ਤੇ ਪ੍ਰਧਾਨ ਮੰਤਰੀ ਦੀ ਤਨਖਾਹ ਵਿਚੋਂ ਬੇਘਰ ਲੋਕਾਂ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਨੂੰ ਦਿੱਤੀ ਜਾਣ ਵਾਲੀ ਰਕਮ ਮਿਲਾ ਕੇ ਸਾਲਾਨਾ 26,000 ਪੌਂਡ ਤੋਂ ਵੱਧ ਹੋ ਸਕਦੀ ਹੈ। ਬਿੱਗ ਇਸ਼ੂ ਦੇ ਸੰਸਥਾਪਕ ਲਾਰਡ ਜੌਨ ਬਰਡ ਨੇ ਇਸ ਕਦਮ ਦਾ ਸਵਾਗਤ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਆਪਣੀ ਤਨਖਾਹ ਦਾ ਹਿੱਸਾ ਦੇ ਕੇ ਬੇਘਰੇ ਲੋਕਾਂ ਨੂੰ ਘਰ ਮੁਹੱਈਆ ਕਰਨ ਵਾਲੀ ਮੁਹਿੰਮ ਵਿਚ ਮਿਸਾਲ ਕਾਇਮ ਕਰ ਰਹੇ ਹਨ।
ਪਿਛਲੀ ਖ਼ਬਰ ਬਾਬਾ ਨੰਦ ਸਿੰਘ ਕਲੇਰਾਂ ਵਾਲਿਆਂ ਦੀ 83ਵੀਂ ਬਰਸੀ ਨੂੰ ਸਮਰਪਿਤ 9 ਰੋਜ਼ਾ ਬਰਸੀ ਸਮਾਗਮ ਆਰੰਭ ਅਗਲੀ ਖ਼ਬਰ ਮੁੱਖ ਮੰਤਰੀ ਰੇਵੰਤ ਰੈਡੀ ਦੀ ਯੂ.ਕੇ. ਫੇਰੀ - ਤੇਲੰਗਾਨਾ ਵਿਚ ਆਕਸਫੋਰਡ ਯੂਨੀਵਰਸਿਟੀ ਦਾ ਸਿੱਖਿਆ ਹੱਬ ਬਣਾਉਣ ਅਤੇ ਲਿਵਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।